ਕੌਮੀ ਆਫਤ ਮੋਚਨ ਬਲ ਵੱਲੋਂ ਹੜ੍ਹਾਂ ਨਾਲ ਨਜਿੱਠਣ ਸਬੰਧੀ ਅਭਿਆਸ ਡਰਿੱਲ ਕਰਵਾਈ

ਕੌਮੀ ਆਫਤ ਮੋਚਨ ਬਲ ਵੱਲੋਂ ਹੜ੍ਹਾਂ ਨਾਲ ਨਜਿੱਠਣ ਸਬੰਧੀ ਅਭਿਆਸ ਡਰਿੱਲ ਕਰਵਾਈ
ਕੌਮੀ ਆਫਤ ਮੋਚਨ ਬਲ ਵੱਲੋਂ ਹੜ੍ਹਾਂ ਨਾਲ ਨਜਿੱਠਣ ਸਬੰਧੀ ਅਭਿਆਸ ਡਰਿੱਲ ਕਰਵਾਈ

Sorry, this news is not available in your requested language. Please see here.

ਐਨਡੀਆਰਐਫ ਨੇ ਹੜ੍ਹਾਂ ਵਿਚ ਮਨੁੱਖੀ ਜਾਨਾਂ ਦੇ ਬਚਾਓ ਸਬੰਧੀ ਵੱਖ ਵੱਖ ਤਰੀਕਿਆਂ ਬਾਰੇ ਲੋਕਾਂ ਨੂੰ ਕੀਤਾ ਜਾਣੂ
ਫਾਜਿ਼ਲਕਾ, 13 ਅਪ੍ਰੈਲ 2022
ਅਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਕੌਮੀ ਆਫਤ ਮੋਚਨ ਬਲ (ਐਨਡੀਆਰਐਫ) ਵੱਲੋਂ ਅੱਜ ਫਾਜਿ਼ਲਕਾ ਉਪਮੰਡਲ ਅਧੀਨ ਸਤਲੁਜ਼ ਨਦੀ ਦੇ ਕਿਨਾਰੇ ਹੜ੍ਹਾਂ ਦੌਰਾਨ ਮਨੁੱਖੀ ਜਾਨਾਂ ਦੇ ਬਚਾਓ ਦੇ ਤਰੀਕਿਆਂ ਸਬੰਧੀ ਇਕ ਅਭਿਆਸ ਡਰਿੱਲ ਕਰਵਾਈ ਗਈ ਜਿਸ ਵਿਚ ਇਲਾਕੇ ਦੇ ਲੋਕਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੜ੍ਹਾਂ ਦੌਰਾਨ ਬਚਾਓ ਤਰੀਕਿਆਂ ਸਬੰਧੀ ਸਿਖਲਾਈ ਦਿੱਤੀ ਗਈ।

ਹੋਰ ਪੜ੍ਹੋ :-ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ 1011 ਗਰਭਵਤੀ ਔਰਤਾਂ ਦਾ ਵਿਸ਼ੇਸ਼ ਕੈਂਪ ਦੌਰਾਨ ਮੈਡੀਕਲ ਚੈੱਕਅੱਪ : ਡਾ ਔਲਖ

ਇਹ ਮੋਕ ਡਰਿੱਲ ਐਨਡੀਆਰਐਫ ਦੀ 7ਵੀਂ ਬਟਾਲੀਅਨ ਬਠਿੰਡਾ ਵੱਲੋਂ ਕਰਵਾਈ ਗਈ ਜਿਸ ਵਿਚ ਬਲ ਦੇ ਜਵਾਨਾਂ ਨੇ ਪ੍ਰਯੋਗਿਕ ਤਰੀਕੇ ਨਾਲ ਸਾਰੇ ਲਸਕਾਂ ਨੂੰ ਸਿਖਲਾਈ ਦਿੱਤੀ ਅਤੇ ਅਭਿਆਸ ਕਰਵਾਇਆ।
ਇਸ ਮੌਕੇ ਜਿ਼ਲ੍ਹਾ ਪ੍ਰਸ਼ਾਸਨ ਤੋਂ ਪਹੁੰਜੇ ਜਿ਼ਲ੍ਹਾ ਮਾਲ ਅਫ਼ਸਰ ਸ੍ਰੀ ਸ਼ੀਸਪਾਲ ਨੇ ਇਸ ਆਯੋਜਨ ਲਈ ਐਨਡੀਆਰਐਫ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਦੱਸਿਆ ਕਿ ਐਨਡੀਆਰਐਫ ਵੱਲੋਂ 15 ਦਿਨਾਂ ਦਾ ਫਾਜਿ਼ਲਕਾ ਜਿ਼ਲ੍ਹੇ ਵਿਚ ਇਕ ਵਿਸੇਸ਼ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਐਨਡੀਆਰਐਫ ਦੇ ਅਸੀਸਟੈਂਟ ਕਮਾਂਡੈਂਟ ਸ੍ਰੀ ਸਰਵਣਜੀਤ ਸਿੰਘ ਨੇ ਦੱਸਿਆ ਕਿ ਇਸ ਅਭਿਆਸ ਦੌਰਾਨ ਡੁੱਬ ਰਹੇ ਵਿਅਕਤੀ ਨੂੰ ਪਾਣੀ ਦੇ ਬਾਹਰ ਤੋਂ ਖੜੇ ਹੋ ਕੇ ਬਚਾਉਣ, ਪਾਣੀ ਦੇ ਅੰਦਰ ਜਾਕੇ ਤੈਰ ਕੇ ਵਿਅਕਤੀ ਨੂੰ ਬਚਾਉਣ, ਕਿਸਤੀ ਰਾਹੀਂ ਹੜ੍ਹ ਵਿਚ ਫਸੇ ਲੋਕਾਂ ਨੂੰ ਬਚਾਉਣ ਅਤੇ ਜ਼ੇਕਰ ਕਿਤੇ ਕਿਸਤੀ ਪਲਟ ਜਾਵੇ ਤਾਂ ਕਿਵੇਂ ਰਾਹਤ ਕਾਰਜ ਪੂਰੇ ਕਰਨੇ ਹਨ ਆਦਿ ਸਭ ਤਰੀਕਿਆਂ ਸਬੰਧੀ ਅਭਿਆਸ ਕੀਤਾ ਗਿਆ। ਇਸ ਤੋਂ ਬਿਨ੍ਹਾਂ ਇਲਾਕੇ ਦੇ ਲੋਕਾਂ ਨੂੰ ਘਰੇਲੂ ਸਮਾਨ ਤੋਂ ਹੜ੍ਹ ਸਮੇਂ ਕੰਮ ਆਉਣ ਵਾਲੇ ਰਾਫਟ ਤਿਆਰ ਕਰਨ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਦੱਸਿਆ ਗਿਆ। ਇਸੇ ਤਰਾਂ ਡੁੱਬ ਰਹੇ ਵਿਅਕਤੀ ਨੂੰ ਮੁੱਢਲੀ ਸਹਾਇਤਾ ਸਬੰਧੀ ਵੀ ਸਿਖਲਾਈ ਦਿੱਤੀ ਗਈ।
ਇਸ ਮੌਕੇ ਡੀਡੀਪੀਓ ਸ: ਹਰਮੇਲ ਸਿੰਘ, ਡੀਐਸਪੀ ਜ਼ੋਰਾ ਸਿੰਘ, ਤਹਿਸੀਲਦਾਰ ਸ੍ਰੀ ਆਰ ਕੇ ਅਗਰਵਾਲ, ਸ੍ਰੀ ਜਤਿੰਦਰਪਾਲ ਸਿੰਘ, ਐਕਸਈਐਨ ਫੁਮਣ ਸਿੰਘ, ਸਿੱਖਿਆ ਵਿਭਾਗ ਤੋਂ ਵਿਜੇ ਸਿੰਘ ਆਦਿ ਵੀ ਹਾਜਰ ਸਨ।