ਜਿਲ੍ਹੇ ਵਿੱਚ ਸਫਲਤਾਪੂਰਵਕ ਨੇਪਰੇ ਚੜ੍ਹਿਆ ਰਾਸ਼ਟਰੀ ਪਲਸ ਪੋਲੀਓ ਅਭਿਆਨ : ਸਿਵਲ ਸਰਜਨ

Sorry, this news is not available in your requested language. Please see here.

ਫਾਜ਼ਿਲਕਾ 20 ਸਤੰਬਰ :- 

ਰਾਸ਼ਟਰੀ ਪਲਸ ਪੋਲੀਓ ਅਭਿਆਨ ਤਹਿਤ ਸਿਹਤ ਵਿਭਾਗ ਜਿਲ੍ਹਾ ਫਾਜ਼ਿਲਕਾ ਵਲੋਂ ਵੱਖ ਵੱਖ ਸ਼ਹਿਰੀ ਤੇ ਪੇਂਡੂ ਬਲਾਕਾਂ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਾਜ਼ਿਲਕਾ ਡਾ. ਰਾਜਿੰਦਰਪਾਲ ਬੈਂਸ ਨੇ ਕੀਤਾ।

ਜਾਣਕਾਰੀ ਦਿੰਦਿਆਂ ਡਾ. ਬੈਂਸ ਨੇ ਦੱਸਿਆ ਕਿ ਤਿੰਨ ਦਿਨਾਂ ਰਾਸ਼ਟਰੀ ਪਲਸ ਪੋਲੀਓ ਅਭਿਆਨ ਜੋ 18 ਸਤੰਬਰ ਨੂੰ ਸ਼ੁਰੂ ਹੋਇਆ ਸੀ, ਜਿਲੇ ਦੇ ਸਮੂਹ ਸਿਹਤ ਬਲਾਕਾਂ ਜਿਸ ਵਿੱਚ ਤਿੰਨ ਸ਼ਹਿਰੀ, ਚਾਰ ਅਰਬਨ ਬਲਾਕ ਸਨ, ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਉਨਾਂ ਕਿਹਾ ਕਿ ਜਿਲੇ ਦੇ ਸ਼ਹਿਰੀ ਤੇ ਪੇਂਡੂ ਬਲਾਕਾਂ ਦੇ 1 ਲੱਖ 82 ਹਜਾਰ 628 ਘਰਾਂ ਵਿੱਚ ਕੁੱਲ 1 ਲੱਖ 35 ਹਾਜਰ 957 ਬੱਚੇ 0 ਤੋਂ 5 ਸਾਲ ਤੱਕ ਦੇ ਸਨ। ਉਨ੍ਹਾਂ ਬੱਚਿਆਂ ਨੂੰ ਕੁੱਲ 649 ਟੀਮਾਂ ਵਲੋਂ ਪਹਿਲੇ ਦਿਨ ਬੂਥ ਲਗਾ ਕੇ ਅਤੇ ਬਾਅਦ ਵਾਲੇ 2 ਦਿਨਾਂ ਵਿੱਚ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ।

ਉਨ੍ਹਾਂ ਕਿਹਾ ਕਿ ਪੋਲੀਓ ਦਾ ਵੈਸੇ ਤਾਂ ਪੂਰੇ ਭਾਰਤ ਦੇਸ਼ ਵਿੱਚੋਂ ਖਾਤਮਾ ਹੋ ਚੁਕਿਆ ਹੈ ਪਰ ਹਾਲੇ ਵੀ ਕਈ ਗੁਆਂਢੀ ਮੁਲਖਾਂ ਵਿੱਚ ਪੋਲੀਓ ਦੀ ਬਿਮਾਰੀ ਹੈ। ਸੋ ਭਾਰਤ ਵਿੱਚ ਇਹ ਬਿਮਾਰੀ ਦੁਬਾਰਾ ਨਾ ਫੈਲੇ ਉਸ ਲਈ ਇਹ ਅਭਿਆਨ ਚਲਾਏ ਜਾ ਰਹੇ ਹਨ, ਸਮੂਹ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਜਰੂਰ ਪਿਲਾਉਣੀਆ ਚਾਹੀਦੀਆਂ ਹਨ।

ਸਹਾਇਕ ਸਿਵਲ ਸਰਜਨ ਡਾ. ਬਬਿਤਾ ਤੇ ਜਿਲ੍ਹਾ ਟੀਕਾਕਰਣ ਅਫ਼ਸਰ (ਵਾਧੂ ਚਾਰਜ) ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਇਸ ਸਾਰੇ ਅਭਿਆਨ ਤਹਿਤ ਜਿਲੇ ਦੇ ਕਰੀਬ 19 ਬੱਸ ਅੱਡਿਆਂ ਤੇ, 130 ਭੱਠਿਆਂ, 425 ਝੁੱਗੀਆਂ, 30 ਟੱਪਰੀਵਾਸਾਂ ਦੇ ਟਿਕਾਣਿਆਂ ਤੇ 102 ਹਾਈ ਰਿਸਕ ਇਲਾਕਿਆਂ ਵਿੱਚ ਬੱਚਿਆਂ ਨੂੰ ਇਹ ਪੋਲੀਓ ਬੂੰਦਾਂ ਪਿਲਾਈਆਂ ਗਈਆਂ।

ਸਿਵਲ ਸਰਜਨ ਡਾ. ਬੈਂਸ ਨੇ ਦੱਸਿਆ ਕਿ ਇਸ ਅਭਿਆਨ ਵਿਚ ਜਿਲੇ ਦੇ ਸਮੂਹ ਮੈਡੀਕਲ ਅਫ਼ਸਰਾਂ, ਸੀਐਚਓਜ, ਏਐਨਐਮਜ, ਮਲਟੀਪਰਪਜ ਹੈਲਥ ਵਰਕਰ ਮੇਲ, ਸਮੂਹ ਆਸ਼ਾ ਵਰਕਰਜ ਸਮੇਤ ਜਿਲੇ ਦੀਆਂ ਵੱਖ ਵੱਖ ਐਨਜੀਓ ਦੇ ਆਹੁਦੇਦਾਰਾਂ ਤੇ ਵਰਕਰਾਂ ਨੇ ਸਹਿਯੋਗ ਕੀਤਾ।

 

ਹੋਰ ਪੜ੍ਹੋ :- ਹਲਕਾ ਦੱਖਣੀ ਦਾ ਇੱਕ ਵੀ ਪਰਿਵਾਰ ਗੈਸ ਕੁਨੈਕਸ਼ਨ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ –  ਵਿਧਾਇਕਾ ਛੀਨਾ