ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੋਨੂੰ ਚੀਮਾ ਨੇ ਵੱਖ ਵੱਖ ਸ਼ਿਵ ਮੰਦਿਰਾਂ ‘ਚ ਆਪਣੀ ਹਾਜ਼ਰੀ ਲਗਵਾਈ

ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੋਨੂੰ ਚੀਮਾ ਨੇ ਵੱਖ ਵੱਖ ਸ਼ਿਵ ਮੰਦਿਰਾਂ 'ਚ ਆਪਣੀ ਹਾਜ਼ਰੀ ਲਗਵਾਈ
ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੋਨੂੰ ਚੀਮਾ ਨੇ ਵੱਖ ਵੱਖ ਸ਼ਿਵ ਮੰਦਿਰਾਂ 'ਚ ਆਪਣੀ ਹਾਜ਼ਰੀ ਲਗਵਾਈ

Sorry, this news is not available in your requested language. Please see here.

ਫਤਹਿਗੜ੍ਹ ਸਾਹਿਬ, 1 ਮਾਰਚ 2022
ਦੇਸ਼ ਤੇ ਸੂਬੇ  ਭਰ ‘ਚ ਅੱਜ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਮੀਤ ਸਿੰਘ ਸੋਨੂੰ ਚੀਮਾ ਨੇ ਹਲਕਾ ਫਤਿਹਗਡ਼੍ਹ ਸਾਹਿਬ ਦੇ ਵੱਖ ਵੱਖ ਸ਼ਿਵ ਮੰਦਿਰਾਂ ਵਿੱਚ ਆਪਣੀ ਹਾਜ਼ਰੀ ਲਗਵਾਈ  ਤੇ  ਸ਼ਿਵ ਪੂਜਾ ਕਰਨ ਵਿੱਚ ਆਪਣਾ ਯੋਗਦਾਨ ਪਾਇਆ ।

ਹੋਰ ਪੜ੍ਹੇਂ :-ਸਿਵਲ ਡਿਫੈਂਸ ਵਲੋਂ “ਵਿਸ਼ਵ ਨਾਗਰਿਕ ਸੁਰੱਖਿਆ ਦਿਵਸ-2022” ਮਨਾਇਆ

ਜਿਲ੍ਹੇ ਦੇ ਵੱਖ-ਵੱਖ ਸ਼ਿਵ ਮੰਦਰਾਂ ‘ਚ ਅੱਜ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਕਤਾਰਾਂ ਮੱਥਾ ਟੇਕਣ ਲਈ ਲੱਗਣੀਆ ਸ਼ੁਰੂ ਹੋ ਗਈਆਂ ਸਨ।  ਸ਼ਿਵਰਾਤਰੀ ਮੌਕੇ ਦੇਰ ਰਾਤ ਵੱਖ-ਵੱਖਂ ਥਾਵਾਂ ‘ਤੇ ਝਾਕੀਆ ਸਜਾਈਆ ਗਈਆਂ । ਇਸ ਮੌਕੇ ਸ਼ਹਿਰ ਦੇ ਸਾਰੇ ਮੰਦਰ ਫੁੱਲਾਂ ਅਤੇ ਦੀਪ ਮਾਲਾਵਾਂ ਨਾਲ ਸਜਾਏ ਗਏ ਸਨ। ਭਜਨ ਮੰਡਲੀਆਂ ਵਲੋਂ ਸ਼ਿਵ ਦੇ ਭਜਨ ਗਾਏ ਗਏ। ਥਾਂ-ਥਾਂ ਸੜਕਾਂ ‘ਤੇ ਭੋਲੇ ਦੇ ਨਾਂ ਦੇ ਲੰਗਰ ਲੋਕਾਂ ਵਲੋਂ ਲਾਏ ਗਏ ਸਨ। ਇਸ ਮੌਕੇ  ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਡੇਰਾ,  ਸਾਬਕਾ ਚੇਅਰਮੈਨ ਬਰਿੰਦਰ ਸਿੰਘ ਸੋਢੀ,ਸੁਖਵਿੰਦਰ ਸਿੰਘ ਘੁਮੰਡਗਡ਼੍ਹ, ਨਰਿੰਦਰ ਸਿੰਘ ਰਸੀਦਪੁਰਾ ਤੇ ਅਕਾਲੀ ਦਲ ਦੇ ਹੋਰ ਅਹੁਦੇਦਾਰ ਤੇ ਵਰਕਰ ਸਾਹਿਬਾਨ ਵੀ ਆਦਿ ਹਾਜਰ ਸਨ।
ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਮੀਤ ਸਿੰਘ ਸੋਨੂੰ ਚੀਮਾ ਨੇ ਹਲਕਾ ਫਤਿਹਗਡ਼੍ਹ ਸਾਹਿਬ ਦੇ ਵੱਖ ਵੱਖ ਸ਼ਿਵ ਮੰਦਿਰਾਂ ਵਿੱਚ ਆਪਣੀ ਹਾਜ਼ਰੀ ਲਗਵਾਉਦੇ ਹੋਏ ।