ਕੋਵਿਡ-19 ਦੇ ਚਲਦਿਆਂ ਵਰਚੂਅਲ ਮਨਾਇਆ ਜਾਵੇਗਾ 12ਵਾਂ ਰਾਸਟਰੀ ਵੋਟਰ ਦਿਵਸਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਠਾਨਕੋਟ

SANYAM AGARWAL
ਭਾਰਤੀ ਚੋਣ ਕਮਿਸਨ ਵੱਲੋਂ ਵੋਟ ਪਾਉਣ ਲਈ ਪਛਾਣ ਦੇ ਸਬੂਤ ਵਜੋਂ ਵਰਤੇ ਜਾਣ ਵਾਲੇ 12 ਵਿਕਲਪਕ ਦਸਤਾਵੇਜਾਂ ਦੀ ਸੂਚੀ ਜਾਰੀ

Sorry, this news is not available in your requested language. Please see here.

ਕੋਵਿਡ-19 ਦੇ ਚਲਦਿਆਂ ਵਰਚੂਅਲ ਮਨਾਇਆ ਜਾਵੇਗਾ 12ਵਾਂ ਰਾਸਟਰੀ ਵੋਟਰ ਦਿਵਸ

ਪਠਾਨਕੋਟ, 24 ਜਨਵਰੀ 2022

ਭਾਰਤ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ 25 ਜਨਵਰੀ, 2022 ਨੂੰ 12ਵਾਂ ਰਾਸਟਰੀ ਵੋਟਰ ਦਿਵਸ ਰਾਜ, ਜਿਲ੍ਹਾ ਅਤੇ ਬੂਥ ਲੈਵਲ ਉੱਪਰ ਕੋਵਿਡ-19 ਦੇ ਇਸ ਦੌਰ ਵਿੱਚ ਸਿਹਤ ਵਿਭਾਗ, ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਵਰਚੂਅਲ ਮਨਾਇਆ ਜਾਣਾ ਹੈ। ਇਹ ਜਾਣਕਾਰੀ ਸ੍ਰੀ ਸੰਯਮ ਅਗਰਵਾਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਦਿੱਤੀ ਗਈ।

ਹੋਰ ਪੜ੍ਹੋ :-ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੀ ਹੋਈ ਫੁੱਲ ਡਰੈਸ ਰਿਹਰਸਲ

ਜਿਕਰਯੋਗ ਹੈ ਕਿ ਜਿਲ੍ਹਾ ਪੱਧਰੀ ਸਮਾਰੋਹ ਜੋ ਕਿ ਮਿਤੀ 25 ਜਨਵਰੀ, 2022 ਨੂੰ ਸਵੇਰੇ 11:00 ਵਜੇ ਤੋਂ ਆਨਲਾਈਨ ਮਨਾਇਆ ਜਾਣਾ ਹੈ। ਇਸ ਸਮਾਰੋਹ ਦੀ ਪ੍ਰਧਾਨਗੀ ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ, ਪਠਾਨਕੋਟ ਵੱਲੋਂ ਕੀਤੀ ਜਾਵੇਗੀ। ਇਸ ਸਮਾਰੋਹ ਦੌਰਾਨ 5 ਨਵੇਂ ਵੋਟਰਾਂ ਨੂੰ ਐਪਿਕ ਕਿੱਟ ਦਿੱਤੀ ਜਾਵੇਗੀ ਅਤੇ ਮੁੱਖ ਚੋਣ ਅਫਸਰ, ਪੰਜਾਬ ਜੀ ਵੱਲੋਂ ਦਿੱਤੇ ਜਾਣ ਵਾਲੇ ਵੋਟਰ ਪ੍ਰਣ ਵਿੱਚ ਵਰਚੂਅਲ ਸਿਰਕਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਸਮਾਰੋਹ ਵਿੱਚ ਸਲਾਘਾਯੋਗ ਕੰਮ ਕਰਨ ਵਾਲੇ ਬੈਸਟ ਇਲੈਕਟੋਰਲ ਰਜਿਸਟ੍ਰੇਸਨ ਅਫਸਰ, ਬੈਸਟ ਨੋਡਲ ਅਫਸਰ (ਸਵੀਪ) ਅਤੇ ਬੈਸਟ ਬੂਧ ਲੈਵਲ ਅਫਸਰ  ਦੇ ਨਾਮ ਘੋਸਿਤ ਕੀਤੇ ਜਾਣਗੇ ਅਤੇ ਸਬੰਧਤਾਂ ਨੂੰ ਸਨਮਾਨ ਵਜੋਂ ਕ੍ਰਮਵਾਰ 2,000/-, 1500- ਅਤੇ 1000/- ਰੁਪਏ ਦੀ ਰਾਸੀ ਨਾਲ ਪ੍ਰਮਾਣ ਪੱਤਰ ਦਿੱਤਾ ਜਾਵੇਗਾ।

ਸ੍ਰੀ ਸੰਯਮ ਅਗਰਵਾਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਬੂਥ ਲੈਵਲ ਤੇ ਮਨਾਏ ਜਾ ਰਹੇ ਰਾਸਟਰੀ ਵੋਟਰ ਦਿਵਸ ਸਮਾਰੋਹ ਦੀ ਪ੍ਰਧਾਨਗੀ ਸਕੂਲਾਂ ਦੇ ਪਿ੍ਰੰਸੀਪਲ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੂਥ ਲੈਵਲ ਤੇ ਮਨਾਏ ਜਾ ਰਾਸਟਰੀ ਵੋਟਰ ਦਿਵਸ ਸਮਾਰੋਹ ਮਨਾਉਣ ਸਬੰਧ ਸਮੂਹ ਸਬੰਧਤਾਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।