ਨਹਿਰੂ ਯੁਵਾ ਕੇਂਦਰ ਬਰਨਾਲਾ ਵਲ਼ੋਂ ਸ਼੍ਰਮਦਾਨ ਸਿ਼ਵਿਰ ਲਾਇਆ ਗਿਆ

Sorry, this news is not available in your requested language. Please see here.

–ਪਿੰਡ ਬਦਰਾ ਦੇ ਬੱਸ ਅੱਡੇ ਵਿਖੇ ਸ਼ੈੱਡ ਪਾਇਆ ਗਿਆ

ਬਰਨਾਲਾ , 24 ਮਾਰਚ :- 

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲ਼ੋਂ ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਪਿੰਡ ਬਦਰਾ ਦੇ ਸਹਿਯੋਗ ਨਾਲ਼ ਪਿੰਡ ਬਦਰਾ ਵਿਖੇ ਸ਼੍ਰਮਦਾਨ ਸਿ਼ਵਿਰ ਲਾਇਆ ਗਿਆ ਜਿਸ ਵਿੱਚ ਪਿੰਡ ਦੇ ਬੱਸ ਅੱਡੇ ਵਿਖੇ ਸ਼ੈੱਡ ਪਾਇਆ ਗਿਆ ।

ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਓਮਕਾਰ ਸੁਆਮੀ ਨੇ ਜਾਣਕਾਰੀ ਦਿੱਤੀ ਕਿ ਸ਼੍ਰਮਦਾਨ ਸਿ਼ਵਿਰ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਕਿਰਤ ਦੇ ਸਨਮਾਨ ਦੀ ਭਾਵਨਾ ਪੈਦਾ ਕਰਨਾ ਅਤੇ ਆਪਸ ਵਿੱਚ ਵਲੰਟੀਅਰਵਾਦ ਅਤੇ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ । ਇਸ ਦੇ ਨਾਲ਼ ਹੀ ਨੌਜਵਾਨਾਂ ਨੂੰ ਪਿੰਡਾਂ ਵਿੱਚ ਬਣਿਆਂ ਲੋਕਾਂ ਦੀਆਂ ਸਹੂਲਤਾਂ ਲਈ ਵੱਖ ਵੱਖ ਸੰਪਤੀਆਂ ਨੂੰ ਬਣਾਉਣ ਅਤੇ ਉਹਨਾਂ ਦੇ ਰੱਖ ਰਖਾਵ ਬਾਰੇ ਵੀ ਜਾਗਰੂਕ ਕੀਤਾ ਗਿਆ ।
ਸ਼੍ਰਮਦਾਨ ਸਿ਼ਵਿਰ ਦੌਰਾਨ ਨੌਜਵਾਨਾਂ ਨੂੰ ਆਪਣੇ ਆਲ਼ੇ ਦੁਆਲ਼ੇ ਸਾਫ਼ ਸਫ਼ਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ । ਓਹਨਾ ਵਲ਼ੋਂ ਪਿੰਡ ਦੀਆਂ ਸਾਂਝੀਆਂ ਥਾਂਵਾਂ ਨੂੰ ਸਾਫ਼ ਵੀ ਕੀਤਾ ਗਿਆ । ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਯੂਥ ਕਲੱਬ ਦੇ ਪ੍ਰਧਾਨ ਮਨਪ੍ਰੀਤ ਕੌਰ ਨੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲ਼ੋਂ ਕੀਤੇ ਇਸ ਸ਼ਲਾਘਾਯੋਗ ਕੰਮ ਲਈ ਧੰਨਵਾਦ ਕੀਤਾ । ਓਹਨਾ ਕਿਹਾ ਕਿ ਇਸ ਸ਼ੈੱਡ ਨਾਲ਼ ਪਿੰਡ ਦੇ ਲੋਕਾਂ ਨੂੰ ਬਹੁਤ ਸਹੂਲਤ ਮਿਲ਼ੇਗੀ ।

 

ਹੋਰ ਪੜ੍ਹੋ :- ਉਗੋਕੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਨੂੰ 5 ਸੁਪਰਸੀਡਰ ਦਿੱਤੇ ਗਏ