ਰੂਪਨਗਰ, 20
ਮਾਰਚ: ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਰੂਪਨਗਰ ਵੱਲੋਂ ਯੂਥ ਕਲੱਬਾਂ ਨੂੰ ਮੁੜ ਦੁਬਾਰਾ ਸੁਰਜੀਤ ਕਰਨ ਲਈ ਜ਼ਿਲ੍ਹਾ ਪੱਧਰ ਉਤੇ ਯੂਥ ਕਲੱਬਾਂ ਦੇ ਨੁਮਾਇੰਦੀਆਂ/ਮੈਂਬਰਾਂ ਦੀ ਸ੍ਰੀ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਪੰਜਾਬ ਯੂਥ ਵਿਕਾਸ ਬੋਰਡ ਦੀ ਪ੍ਰਧਾਨਗੀ ਹੇਠ ਕੰਮਿਊਨਟੀ ਹਾਲ ਦਸਮੇਸ਼ ਨਗਰ ਰੂਪਨਗਰ ਵਿਖੇ ਮੀਟਿੰਗ ਰੱਖੀ ਗਈ।
ਪੇਂਡੂ ਯੂਥ ਕਲੱਬਾਂ ਨਾਲ ਮਿਲਣੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਯੂਥ ਵਿਕਾਸ ਬੋਰਡ ਨੇ ਯੂਥ ਕਲੱਬਾਂ ਅਤੇ ਨੌਜਵਾਨਾਂ ਦੀਆਂ ਸਾਰੀਆਂ ਮੰਗਾਂ, ਯੂਥ ਕਲੱਬਾਂ ਲਈ ਨਵੇਂ ਪ੍ਰੋਗਰਾਮ ਉਲੀਕਣ ਅਤੇ ਬੰਦ ਪਏ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਲਈ ਆਪਣੇ ਪੱਧਰ ਤੇ ਯਤਨ ਕਰਨ ਅਤੇ ਸਰਕਾਰ ਪਾਸੋਂ ਨੌਜਵਾਨਾਂ ਦੀ ਅਗਵਾਈ ਲਈ ਵਿਸ਼ਵਾਸ ਦਿਵਾਇਆ।
ਇਸ ਮੌਕੇ ਹਲਕਾ ਵਿਧਾਇਕ ਸ੍ਰੀ ਦਿਨੇਸ਼ ਚੱਢਾ ਨੇ ਯੂਥ ਕਲੱਬਾਂ ਦੇ ਨੁਮਾਇੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੱਧਰ ‘ਤੇ ਪਾਣੀ ਦੀ ਸੰਭਾਲ ਅਤੇ ਠੋਸ ਕੂੜਾ ਕਰਕਟ ਪ੍ਰਬੰਧਨ ਸਬੰਧੀ ਪ੍ਰੋਜੈਕਟ ਬਣਾਉਣ ਅਤੇ ਇਸ ਉੱਤਮ ਕਾਰਜ ਲਈ ਕਲੱਬਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ।
ਸਹਾਇਕ ਡਾਇਰੇਕਟਰ ਯੁਵਕ ਸੇਵਾਵਾਂ, ਰੂਪਨਗਰ ਕੈਪਟਨ ਮਨਤੇਜ ਸਿੰਘ ਚੀਮਾ ਨੇ ਕਿਹਾ ਕਿ ਨੋਜਵਾਨ ਸਰੀਰਕ ਅਤੇ ਮਾਨਸਿਕ ਸ਼ਕਤੀ ਦੇ ਅਥਾਹ ਭੰਡਾਰ ਹਨ, ਇਸ ਊਰਜਾ ਨੂੰ ਸਹੀ ਢੰਗ ਨਾਲ ਉਪਯੋਗੀ ਬਣਾਉਣ ਲਈ ਹਮੇਸਾ ਵਿਭਾਗ ਸਰਗਰਮ ਹੈ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਸਮਾਜ ਨੂੰ ਤਿਆਗੀ, ਦੇਸ ਭਗਤ, ਸਿਹਤਮੰਦ ਅਤੇ ਯੋਗ ਨੌਜਵਾਨਾ ਦੀ ਲੋੜ ਹੈ ਜਿਸ ਦੀ ਪੂਰਤੀ ਅਜਿਹੇ ਪ੍ਰੋਗਰਾਮ ਹੀ ਕਰ ਸਕਦੇ ਹਨ। ਇਸ ਵਿੱਚ ਵਿਸੇਸ ਤੌਰ ਤੇ ਸੁੱਚਾ ਸਿੰਘ ਸਰਸਾ ਨੰਗਲ ਨੇ ਵਿਭਾਗ ਵੱਲੋਂ ਪਿਛਲੇ ਸਮੇਂ ਤੋਂ ਬੰਦ ਪ੍ਰੋਗਰਾਮਾਂ ਨੂੰ ਚੇਤੇ ਕਰਵਾਉਦਿਆਂ ਇਸ ਨੂੰ ਮੁੜ ਤੋਂ ਲਾਗੂ ਕਰਨ ਲਈ ਸੁਝਾਅ ਪੇਸ਼ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੌਜਵਾਨਾਂ ਦੀ ਸ਼ਕਤੀ ਨੂੰ ਹਮੇਸਾ ਸਹੀ ਦਿਸ਼ਾ ਦਿੰਦਿਆਂ ਹਨ।
ਇਸੇ ਤਰ੍ਹਾਂ ਸਤਨਾਮ ਸਿੰਘ ਸੱਤੀ ਨੈਸ਼ਨਲ ਐਵਾਰਡੀ ਨੇ ਯੁਵਕ ਵਟਾਂਦਰਾ ਅਤੇ ਅੰਤਰਰਾਜ਼ੀ ਯੂਥ ਐਕਸਚੇਂਜ ਪ੍ਰੋਗਰਾਮਾਂ ਦੀ ਨੌਜਵਾਨਾਂ ਦੀ ਸ਼ਖਸੀਅਤ ਵਿੱਚ ਪਾਏ ਜਾਣ ਵਾਲੇ ਨਿੱਗਰ ਯੋਗਦਾਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।। ਜਿਲ੍ਹਾ ਯੂਥ ਕਲੱਬਾਂ ਦੀ ਤਾਲਮੇਲ ਕਮੇਟੀ ਦੇ ਪ੍ਰਧਾਨ ਯੋਗੇਸ਼ ਪੰਕਜ ਨੇ ਹੋਰਨਾ ਰਾਜਾਂ ਦੀ ਤਰਜ ਉਤੇ ਸਟੇਟ ਅਤੇ ਨੈਸ਼ਨਲ ਐਵਾਰਡੀਆਂ ਲਈ ਪੰਜਾਬ ਵਿੱਚ ਵੀ ਵੱਖ-ਵੱਖ ਤਰ੍ਹਾਂ ਦੀਆਂ ਰਿਆਇਤਾਂ ਅਤੇ ਰਾਖਵੇਕਰਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਸ੍ਰੀ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਯੂਥ ਵਿਕਾਸ ਬੋਰਡ ਪੰਜਾਬ ਅਤੇ ਹਲਕਾ ਵਿਧਾਇਕ ਸ੍ਰੀ ਦਿਨੇਸ਼ ਚੱਢਾ ਨੇ ਰੂਪਨਗਰ ਵਿਖੇ ਸਥਿੱਤ ਇੰਟਰਨੈਸ਼ਨਲ ਯੂਥ ਹੋਸਟਲ ਦਾ ਦੌਰਾ ਵੀ ਕੀਤਾ ਗਿਆ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇਸ ਹੋਸਟਲ ਦੀ ਨੁਹਾਰ ਬਦਲਣ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।
ਇਸ ਮੌਕੇ ਜਿਲ੍ਹਾ ਰੂਪਨਗਰ ਅਧੀਨ ਕੰਮ ਕਰ ਰਹੀਆਂ 50 ਵੱਖੋ-ਵੱਖਰੀਆਂ ਯੂਥ ਕਲੱਬਾਂ ਦੇ ਅਹੁਦੇਦਾਰ/ਮੈਂਬਰ ਸਮੇਤ ਗਰਬਚਨ ਸੋਢੀ, ਕਮਲਜੀਤ ਬਾਬਾ, ਇੰਦਰਜੀਤ ਸਿੰਘ, ਸ਼ਿਵ ਕੁਮਾਰ, ਗੁਰਚਰਨ ਆਲੋਵਾਲ,ਕੁਲਦੀਪ ਓਇੰਦ, ਬਲਵਿੰਦਰ ਸੋਲਖੀਆਂ, ਮਨਜਿੰਦਰ ਲਾਡਲ, ਗੁਰਪ੍ਰੀਤ ਸਿੰਘ ਰੋਪੜ੍ਹ, ਯੋਗੇਸ਼ ਕੱਕੜ, ਸਤਨਾਮ ਸਿੰਘ, ਨਰਿੰਦਰ ਸਿੰਘ, ਜਤਿਨ, ਸੁਖਵਿੰਦਰ ਸਿੰਘ ਗਿੱਲ, ਦੀਦਾਰ ਡਹਿਰ, ਸੁਖਦੇਵ ਸੂਰਤਾਪੁਰ, ਭੂਪਿੰਦਰ ਸਲੋਰਾ ਆਦਿ ਹਾਜਰ ਸਨ।

हिंदी






