ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਲਈ ਦੋ ਹੋਰ ਉਮੀਦਵਾਰਾਂ ਨੇ ਨਾਮਜਦਗੀ ਪੱਤਰ ਕੀਤੇ ਦਾਖਲ: ਸੋਨਾਲੀ ਗਿਰਿ

Sorry, this news is not available in your requested language. Please see here.

ਰੂਪਨਗਰ, 27 ਜਨਵਰੀ 2022
ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਲਈ ਦੋ ਹੋਰ ਉਮੀਦਵਾਰਾਂ ਨੇ ਅੱਜ ਨਾਮਜਦਗੀ ਪੱਤਰ ਕੀਤੇ ਦਾਖਲ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਚੋਣ ਅਫ਼ਸਰ ਸੋਨਾਲੀ ਗਿਰਿ ਵਿਧਾਨ ਸਭਾ ਹਲਕਾ 049 ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਨਾਮਜਦਗੀ ਪੱਤਰ ਦਾਖਲ ਕਰਨ ਲਈ ਆਉਣ ਵਾਲੇ ਉਮੀਦਵਾਰਾਂ ਲਈ ਕੋਵਿਡ ਦੀਆਂ ਸਾਵਧਾਨੀਆਂ ਅਤੇ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ।

ਹੋਰ ਪੜ੍ਹੋ :-ਨਾਮਜ਼ਦਗੀਆਂ ਦੇ ਦੂਜੇ ਦਿਨ 6 ਉਮੀਦਵਾਰਾਂ ਵੱਲੋਂ  ਕਾਗਜ਼ ਦਾਖ਼ਲ

ਉਨ੍ਹਾਂ ਦੱਸਿਆ ਕਿ ਅੱਜ ਕੰਵਰਪਾਲ ਸਿੰਘ ਪੁੱਤਰ ਰਘੁਵੀਰ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਵਿਧਾਨ ਸਭਾ ਹਲਕਾ 049 ਲਈ ਨਾਮਜਦਗੀ ਪੱਤਰ ਦਾਖਲ ਕੀਤੇ। ਇਸੇ ਤਰਾਂ ਸ਼ਸ਼ੀ ਕਾਤਾਂ ਪਤਨੀ ਕੰਵਰਪਾਲ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਜੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਹੁਣ ਤੱਕ ਵਿਧਾਨ ਸਭਾ ਹਲਕਾ 049 ਲਈ ਕੁੱਲ ਤਿੰਨ ਉਮੀਦਵਾਰਾ ਵਲੋਂ ਨਾਮਜਦਗੀ ਪੱਤਰ ਭਰੇ ਜਾ ਚੁੱਕੇ ਹਨ।