ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ 25, 26 ਅਤੇ 27 ਮਾਰਚ ਨੂੰ ਨਾਟਕ ਦੀਆਂ ਪੇਸ਼ਕਾਰੀਆਂ ਹੋਣਗੀਆਂ

NEWS MAKHANI

Sorry, this news is not available in your requested language. Please see here.

ਫਾਜ਼ਿਲਕਾ, 24 ਮਾਰਚ :- 

27 ਮਾਰਚ ਨੂੰ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਨਟਰੰਗ ਅਬੋਹਰ ਦੇ ਨਾਟਕ ਜੀ ਆਇਆ ਨੂੰ ਦੇ ਸਬੰਧ ਵਿਚ ਤਿੰਨ ਰੋਜਾ ਨਾਟਕ ਪੇਸ਼ਕਾਰੀਆਂ ਹੋਣਗੀਆਂ। ਇਸ ਨਾਟਕ ਦੀ ਪੇਸ਼ਕਾਰੀ 25 ਤੇ 26 ਮਾਰਚ ਨੂੰ ਡੀ.ਏ.ਵੀ. ਕਾਲਜ ਅਬੋਹਰ ਅਤੇ 27 ਮਾਰਚ ਨੂੰ ਡੀ.ਏ.ਵੀ. ਕਾਲਜ ਫਾਜ਼ਿਲਕਾ ਵਿਖੇ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜਾ ਨੇ ਦਿੱਤੀ।
ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਕਿ ਇਸ ਨਾਟਕ ਦਾ ਨਿਰਦੇਸ਼ਕ ਹਨੀ ਉਤਰੇਜਾ ਅਤੇ ਇਸਦੇ ਲੇਖਕ ਭੁਪਿੰਦਰ ਉਤਰੇਜਾ ਹਨ। ਡਾ. ਵੀਰਪਾਲ ਕੌਰ ਸੰਯੁਕਤ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਾ ਵਿਚੋਂ ਲੋਕਾਂ ਨੂੰ ਸਾਹਿਤ, ਭਾਸ਼ਾਵਾਂ ਤੇ ਰੰਗਮੰਚ ਨਾਲ ਜ਼ੋੜਨ ਦੇ ਉਦੇਸ਼ ਤਹਿਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਵਿਚ ਕਈ ਉਘੀਆਂ ਸ਼ਖਸੀਅਤਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੀਆਂ। ਡਾ. ਆਰ. ਕੇ. ਮਹਾਜਨ ਪ੍ਰਿੰਸੀਪਲ , ਪ੍ਰੋ. ਗੁਰਰਾਜ ਚਹਿਲ, ਡਾ. ਨਵਦੀਪ ਜ਼ਸੂਜਾ, ਡਾ. ਅਨੁਰਾਗ ਅਸੀਜਾ, ਪਰਮਿੰਦਰ ਸਿੰਘ ਆਦਿ ਹੋਰ ਵੱਖ—ਵੱਖ ਇਸ ਨਾਟਕ ਵਿਚ ਸਹਿਯੋਗ ਕਰਤਾ ਹੋਣਗੇ।