ਜਿਲ੍ਹਾ ਰੋਜਗਾਰ ਬਿਊਰੋ ਨਾਲ ਨਸ਼ਾ ਤਿਆਗਣ ਵਾਲੇ ਨੋਜਵਾਨ ਆਪਣਾ ਸਵੈ—ਰੋਜਗਾਰ ਸੁਰੂ ਕਰਨ ਅਤੇ ਸਕਿੱਲ ਟੇ੍ਰਨਿੰਗ ਕਰਨ ਲਈ ਸੰਪਰਕ ਕਰ ਸਕਦੇ ਹਨ: ਪ੍ਰਸ਼ੋਤਮ ਸਿੰਘ ਚਿੱਬ।
ਗੁਰਦਾਸਪੁਰ () ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਰੈੱਡ ਕਰਾਸ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਕਾਹਨੂੰਵਾਨ ਰੋਡ ਬੱਬੇਹਾਲੀ ਗੁਰਦਾਸਪੁਰ ਵਿਖੇ ਸ੍ਰੀ ਰਮੇਸ਼ ਮਹਾਜਨ ਨੈਸ਼ਨਲ ਅਵਾਰਡੀ ਪੋ੍ਰਜੈਕਟ ਡਾਇਰੈਕਟਰ ਦੇ ਪ੍ਰਬੰਧਾਂ ਹੇਠ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿਚ ਸ੍ਰੀ ਪ੍ਰੋਸ਼ਤਮ ਸਿੰਘ ਚਿੱਬ ਜਿਲਾ ਰੋਜਗਾਰ ਅਫਸਰ ਮੁੱਖ ਮਹਿਮਾਨ ਅਤੇ ਪਰਮਿੰਦਰ ਸਿੰਘ ਸੈਣੀ ਸਟੇਟ ਅਵਾਰਡੀ ਜਿਲ੍ਹਾ ਗਾਈਡੈਂਸ ਕਾਊਂਸਲਰ ਸ਼ਾਮਿਲ ਹੋਏ। ਨਸ਼ਾ ਛਡਾਉੂ ਕੇਂਦਰ ਵਿਚ ਦਾਖਲ ਨੋਜਵਾਨਾਂ ਅਤੇ ਉਹਨਾਂ ਦੇ ਪਰਵਾਰਿਕ ਮੈਂਬਰਾਂ ਨੁੂੰ ਯੋਗ ਅਭਿਆਸ ਦੀਆਂ ਵੱਖ—ਵੱਖ ਕ੍ਰਿਆਵਾਂ ਕਰਵਾਈਆਂ ਗਈਆਂ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਯੋਗ ਮਨ ਅਤੇ ਤੰਨ ਦੀ ਤੰਦਰੁਸਤੀ ਲਈ ਸਭ ਤੋਂ ਵੱਧ ਲਾਹੇਵੰਦ ਹੈ। ਇਸ ਮੋਕੇ ਤੇ ਨੋਜਵਾਨਾਂ ਨੂੰ ਰੋਜਗਾਰ ਬਿਊਰੋ ਵਲੋਂ ਚਲਾਈਆਂ ਜਾ ਰਹੀਆਂ ਵੱਖ—ਵੱਖ ਲਾਹੇਵੰਦ ਸਕੀਮਾਂ ਬਾਰੇ ਦੱਸਦਿਆਂ ਉਹਨਾ ਨੂੰ ਕੈਰੀਅਰ ਗਾਈਡੈਂਸ ਦਿੰਦਿਆਂ ਹੋਇਆਂ, ਉਹਨਾਂ ਦੀ ਸਮੂਹਿਕ ਅਤੇ ਵਿਅਕਤੀਗਤ ਕਾਉਂਸਲਿੰਗ ਕੀਤੀ ਗਈ। ਇਸ ਮੋਕੇ ਤੇ ਨੋਜਵਾਨਾਂ ਅਤੇ ਉਹਨਾਂ ਦੇ ਪਰਵਾਰਿਕ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਜਿਲਾ ਰੋਜਗਾਰ ਅਫਸਰ ਪ੍ਰਸ਼ੋਤਮ ਸਿੰਘ ਚਿੱਬ ਅਤੇ ਜਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਜਿਲ੍ਹਾ ਰੋਜਗਾਰ ਬਿਊਰੋ ਨਾਲ ਨਸ਼ਾ ਤਿਆਗਣ ਵਾਲੇ ਨੋਜਵਾਨ ਆਪਣਾ ਸਵੈ—ਰੋਜਗਾਰ ਸੁਰੂ ਕਰਨ ਅਤੇ ਸਕਿੱਲ ਟੇ੍ਰਨਿੰਗ ਕਰਨ ਲਈ ਸੰਪਰਕ ਕਰ ਸਕਦੇ ਹਨ, ਰੋਜਗਾਰ ਬਿਉਰੋ ਤੁਹਾਡੇ ਮੁੜ ਵਸੇਬੇ ਲਈ ਕੋਸ਼ਿਸ ਕਰਦਿਆਂ ਤੁਹਾਡੇ ਜੀਵਨ ਨੂੰ ਖੁਸ਼ਹਾਲ ਬਣਾਉਣ ਸਦਾ ਮਦਦਗਾਰ ਹੋਵੇਗੀ। ਉਹਨਾਂ ਨੋਜਵਾਨਾਂ ਨੂੰ ਕਿਹਾ ਕਿ ਤੁਸੀ ਘਬਰਾਉ ਨਾ ਜੋ ਪਿਛੇ ਬੀਤ ਗਿਆ ਹੈ ਉਸ ਨੂੰ ਭੁਲ ਜਾਵੋ ਤੇ ਆਪਣੀ ਜਿੰਦਗੀ ਦੀ ਨਵੀਂ ਤਰਾਂ ਸੁਰੂਆਤ ਕਰੋ ਕਿ ਭਵਿੱਖ ਵਿਚ ਕਦੇ ਵੀ ਨਸ਼ੇ ਅਤੇ ਕੋਈ ਸਮਾਜਿਕ ਬੁਰਾਈ ਤੁਹਾਡੇ ਜੀਵਨ ਵਿਚ ਆ ਕੇ ਤੁਹਾਨੂੰ ਰੋਗੀ ਨਾ ਬਣਾ ਦੇਵੇ।ਇਸ ਮੋਕੇ ਸ੍ਰੀ ਰੋਮੇਸ਼ ਮਹਾਜ਼ਨ ਨੈਸ਼ਨਲ ਅਵਾਰਡੀ ਪ੍ਰੋਜੈਕਟ ਡਾਇਰੈਕਟਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ ਮਹਿਮਾਨ ਜੀ ਆਇਆਂ ਅਤੇ ਧੰਨਵਾਦ ਕਰਦਿਆਂ ਕੇਂਦਰ ਬਾਰੇ ਵਿਸ਼ਥਾਰ ਸਹਿਤ ਜਾਣਕਾਰੀ ਦਿੱਤੀ।ਇਸ ਮੋਕੇ ਕੇਂਦਰ ਦੇ ਸਮੂਹ ਸਟਾਫ ਸਮੇਤ ਚਾਇਲਡ ਲਾਇਨ ਦਾ ਸਮੂਹ ਸਟਾਫ ਅਤੇ ਬਾਲ ਭਵਨ ਦਾ ਸਟਾਫ ਮੋਜੂਦ ਸੀ।
ਹੋਰ ਪੜ੍ਹੋ :- ਵਿਜੀਲੈਂਸ ਬਿਊਰੋ ਨੇ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਅਤੇ ਉਸਦੇ ਸਾਥੀ ਨੂੰ ਰਿਸ਼ਵਤ ਵਜੋਂ 1 ਫੀਸਦੀ ਕਮਿਸ਼ਨ ਦੀ ਮੰਗ ਕਰਨ ਦੇ ਦੋਸ਼ ਤਹਿਤ ਕੀਤਾ ਗਿ੍ਰਫਤਾਰ
—

हिंदी






