ਅਧਿਆਪਕ ਦਿਵਸ ਮੌਕੇ ਤੇਜਿੰਦਰ ਸਿੰਘ ਈ ਟੀ ਟੀ ਅਧਿਆਪਕ ਸਰਕਾਰੀ ਪਾਇਮਰੀ ਸਮਾਰਟ ਸਕੂਲ ਸਿਆਊ ਦਾ ਰਾਜ ਪੁਰਸਕਾਰ ਨਾਲ ਸਨਮਾਨ

Sorry, this news is not available in your requested language. Please see here.

ਐਸ ਏ ਐਸ ਨਗਰ 19 ਸਤੰਬਰ :- 

ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਵਿੱਚ ਸਲਾਘਾਯੋਗ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਵਿਰਾਸਤ -ਏ – ਖਾਲਸਾ ਅਨੰਦਪੁਰ ਸਾਹਿਬ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ । ਜਿਸ ਵਿੱਚ ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ,ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ,ਸ੍ਰੀ ਰਾਘਵ ਚੰਢਾ , ਤੇ ਹਰਭਜਨ ਸਿੰਘ ਵਿਸ਼ੇਸ਼ ਤੌਰ ਤੇ ਸਾਮਿਲ ਹੋਏ।ਜਿਸ ਵਿੱਚ ਅਧਿਆਪਕ ਦਿਵਸ ਮੌਕੇ ਸ. ਤੇਜਿੰਦਰ ਸਿੰਘ ਈ ਟੀ ਟੀ ਅਧਿਆਪਕ ਸਰਕਾਰੀ ਪਾਇਮਰੀ ਸਮਾਰਟ ਸਕੂਲ ਸਿਆਊ ( ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ) ਦਾ ਰਾਜ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ।ਸ.ਤੇਜਿੰਦਰ ਸਿੰਘ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੀ ਕਾਇਆ ਕਲਪ ਕੀਤੀ ਗਈ ਅਤੇ ਸਕੂਲ ਦੇ ਸਟਾਫ਼ ਅਤੇ ਪਿੰਡ ਵਾਲ਼ਿਆਂ ਦੇ ਸਹਿਯੋਗ ਸਦਕਾ ਸਕੂਲ ਨੂੰ ਜਿਲ੍ਹੇ ਦੇ ਵਧੀਆ ਸਕੂਲਾਂ ਵਿੱਚ ਲੈ ਆਉਦਾ ।ਸਕੂਲ ਵਿੱਚ ਸਮਾਰਟ ਕਲਾਸ-ਰੂਮ ,ਸਮਾਰਟ ਫ਼ਰਨੀਚਰ , ਸਮਾਰਟ ਯੂਨੀਫ਼ਾਰਮ ਤੇ ਕੰਮ ਕਰਦੇ ਬਚਿਆਂ ਦੀ ਗਿਣਤੀ ਵਿੱਚ ਅਥਾਹ ਵਾਧਾ ਕੀਤਾ ਗਿਆ ।ਸਕੂਲ ਵਿੱਚ ਕੁਆਲਿਟੀ ਐਜੂਕੇਸ਼ਨ ਤੇ ਫੋਕਸ ਕੀਤਾ ਜਾਂਦਾ ਹੈ । ਸਕੂਲ ਵਿੱਚ ਨਾਲ ਦੇ ਤਿੰਨ ਪਿੰਡਾਂ ਦੇ ਬੱਚੇ ਵੀ ਪੜ ਰਹੇ ਨੇ ।ਸਕੂਲ ਵਿੱਚ ਬਚਿਆ ਦੀ ਸੁੰਦਰ ਲਿਖਾਈ ਤੇ ਵਿਸ਼ੇਸ਼ ਫੋਕਸ ਕੀਤਾ ਜਾਂਦਾ ਹੈ ਪੜਾਈ ਤੋਂ ਇਲਾਵਾ ਸਕੂਲ ਵਿੱਚ ਬਚਿਆ ਦਾ ਕੌਂਸਲ ਤਰਾਸ਼ਣ ਲਈ ਵਾਧੂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਬਚਿਆਂ ਵਿੱਚ ਨੈਤਿਕ ਤੇ ਵਿਅਕਤੀਗਤ ਮੁੱਲ ਪੈਦਾ ਕੀਤਾ ਜਾ ਸਕੇ । ਉਹਨਾ ਦੁਆਰਾ ਡਰਾਪ ਆਊਟ ਵਿਦਆਰਥੀਆ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਸਮੇਂ ਸਮੇਂ ਤੇ ਕੀਤੇ ਗਏ ਨੇ । ਸਟੇਟ ਲੈਵਲ ਦੇ ਪ੍ਰੋਗਰਾਮ ਵੀ ਸਕੂਲ ਵਿੱਚ ਕਰਵਾਏ ਗਏ ਜਿਸ ਵਿੱਚ ਤਦ ਐਜੂਕੇਸਨ ਸੈਕਟਰੀ ਸੀ ਕਿ੍ਰਸਨ ਕੁਮਾਰ ਵੱਲੋਂ ਸ਼ਿਰਕਤ ਕੀਤੀ ਗਈ ।ਆਨ ਲਾਈਨ ਪੜਾਈ ਵਿੱਚ ਵੀ ਕੰਮ ਕੀਤਾ ਗਿਆ ਤੇ ਪੰਜਾਬ ਐਜੂਕੇਅਰ ਐਪ ਤੇ ਦਰਜ ਕਰਵਾਇਆਂ ਗਿਆ ਹੈ ।ਬਚਿਆਂ ਦੀ ਪੜਨ ਦੀ ਰੁਚੀ ਨੂ ਮੁੱਖ ਰੱਖਦੇ ਹੋਏ ਲਾਇਬ੍ਰੇਰੀ ਤੇ ਵਿਸ਼ੇਸ਼ ਕੰਮ ਕੀਤਾ ਗਿਆ ਤੇ ਬਚਿਆ ਨੂੰ ਕਿਤਾਬਾਂ ਨਾਲ ਜੋੜਿਆ ਗਿਆ । ਵਿਭਾਗ ਦੁਆਰਾ ਵੀ ਸਮੇਂ ਸਮੇਂ ਤੇ ਸਨਮਾਨਿਤ ਕੀਤੀ ਗਿਆ ਹੈ । ਉਹਨਾ ਨੂੰ ਰਾਜ ਪੁਰਸਕਾਰ ਮਿਲਣ ਤੇ ਇਲਾਕੇ ਵਿੱਚ ਖ਼ੁਸ਼ੀ ਦੀ ਲਾਹਿਰ ਹੈ ।ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੁਸੀਲ ਨਾਥ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਸੁਰਜੀਤ ਕੌਰ ਜੀ ,ਬੀ ਪੀ ਈ ਉ ਮੈਡਮ ਗੁਰਮੀਤ ਕੌਰ ਜੀ , ਜ਼ਿਲ੍ਹਾ ਕੋਆਰਡੀਨੇਟਰ ਸ.ਖੁਸਪ੍ਰੀਤ ਸਿੰਘ , ਸਮਾਰਟ ਸਕੂਲ ਕੋਆਡੀਨੇਟਰ ਜਸਵੀਰ ਸਿੰਘ ਤੇ ਵੀ ਪੀ ਸਿੰਘ ,ਦੇਵ ਕਰਨ ਸਿੰਘ ਮੀਡੀਆ ਇਨਚਾਰਜ ਤੇ ਸਮੂਹ ਸੀ ਐਚ ਟੀ ਤੇ ਐਚ ਟੀ ਤੇ ਜ਼ਿਲ੍ਹੇ ਦੇ ਸਾਰੇ ਅਧਿਆਪਕਾਂ ਨੇ ਸਨਮਾਨਿਤ ਅਧਿਆਪਕ ਦੀ ਚੋਨ ਹੋਣ ਤੇ ਖ਼ੁਸ਼ੀ ਪ੍ਰਗਟ ਕੀਤੀ ।ਬਾਕਰਪੁਰ ਸੈਂਟਰ ਦੇ ਸੀਐਚ ਟੀ ਸ. ਜਸਵੀਰ ਸਿੰਘ ਤੇ ਸਿਆਊ ਸਕੂਲ ਦੇ ਇੰਨਚਾਰਜ ਮੈਡਮ ਜਸਬੀਰ ਕੋਰ ਤੇ ਪ੍ਰਭਜੋਤ ਕੌਰ ਤੇ ਪਿੰਡ ਦੇ ਸਰਪੰਚ ਤੇ ਪ ਤਵੰਤੇ ਸੱਜਣਾਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ।ਸਾਰਿਆ ਨੇ ਸਿੱਖਿਆ ਵਿਭਾਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।