ਪਦੁਸ਼ਨ ਰਹਿਤ ਅਤੇ ਸ਼ੁੱਧ ਖਾਣੇ ਨਾਲ ਹੀ ਅਸੀਂ ਸਿਹਤ ਮੰਦ ਜੀਵਨ ਦੀ ਆਸ ਕਰ ਸਕਦੇ ਹਾਂ- ਡਾ ਸਰਬ੍ਰਿੰਦਰ

Sorry, this news is not available in your requested language. Please see here.

ਫਾਜ਼ਿਲਕਾ, ਅਬੋੋਹਰ 7 ਅਪ੍ਰੈਲ

ਅੱਜ ਵਿਸ਼ਵ ਸਿਹਤ ਦਿਵਸ ਦੇ ਮੋਕੇ ਤੇ ਸਿਹਤ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਵਲੋ ਜਿਲ੍ਹਾ ਪੱਧਰੀ ਪ੍ਰੋਗਰਾਮ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਤੇਜਵੰਤ ਸਿੰਘ ਢਿੱਲੋਂ ਦੀ ਯੋਗ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੀਰਾ ਨਰਸਿੰਗ ਕਾਲਜ ਅਤੇ ਹਸਪਤਾਲ, ਫਾਜ਼ਿਲਕਾ ਰੋਡ ਅਬੋਹਰ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਡਾ ਸਰਬਰਿੰਦਰ ਸਿੰਘ ਸਹਾਇਕ ਸਿਵਲ ਸਰਜਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਓਹਨਾਂ ਦੇ ਨਾਲ ਡਾ ਗਗਨਦੀਪ ਸਿੰਘ ਐਸ ਐਮ ਓ,ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਸ਼੍ਰੀ ਅਨਿਲ ਧਾਮੂ, ਸ਼੍ਰੀ ਤਰਸੇਮ ਸ਼ਰਮਾ ਪ੍ਰੋਫ਼ੈਸਰ ਡੀ ਏ ਵੀ ਕਾਲਜ ਅਬੋਹਰ ਨੇ ਵੀ ਇਸ ਪ੍ਰੋਗਰਮ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਤੇ ਪ੍ਰੋਫੈਸਰ ਤਰਸੇਮ ਨੇ ਕਿਹਾ ਕੇ ਜਦੋਂ ਤਕ ਸਮਾਜ ਖੁਦ ਜਾਗ੍ਰਿਤ ਨਹੀਂ ਹੁੰਦਾ ਓਦੋਂ ਤਕ ਕੁਦਰਤ ਨਾਲ ਸੰਘਰਸ਼ ਚਲਦਾ ਰਹੇਗਾ। ਓਹਨਾਂ ਨੇ ਪਲਾਸਟਿਕ ਦੇ ਪਰਯੋਗ ਨੂੰ ਘਟਾਉਣ ਤੇ ਜ਼ੋਰ ਦਿੱਤਾ ਤਾਂ ਜੋਂ ਧਰਤੀ ਦੀ ਸਿਹਤ ਨੂੰ ਸੁਧਾਰਿਆ ਜਾ ਸਕੇ। ਜਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੁ ਨੇ ਦੱਸਿਆ ਕਿ ਕਰੋਨਾ ਕਾਲ ਦੇ ਵਿੱਚ ਕੁਦਰਤ ਨੇ ਸਾਨੂੰ ਸਭ ਤੋਂ ਵੱਡੀ ਸਿੱਖਿਆ ਦਿੱਤੀ ਭਾਵ ਕਿ ਸਾਡਾ ਪਾਣੀ, ਸਾਡੀ ਹਵਾ ਤੇ ਸਾਡਾ ਖਾਣਾ ਸਾਫ਼ ਤੇ ਸ਼ੁੱਧ ਹੋਣਾ ਚਾਹੀਦਾ ਹੈ। ਕਿਉੰਕਿ ਲੋਕ ਡਾਊਨ ਵੇਲੇ ਇਹਨਾਂ ਸਭ ਤੇ ਬਹੁਤ ਅੱਛਾ ਪਰਭਾਵ ਪਿਆ। ਅੱਜ ਜ਼ਰੂਰਤ ਹੈ ਕਿ ਓਸ ਅਵਸਥਾ ਨੂੰ ਕਾਇਮ ਰੱਖਿਆ ਜਾਵੇ।
ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਡਾ ਸਰਬਰਿੰਦਰ ਸਿੰਘ ਏ ਸੀ ਐਸ ਨੇ ਦੱਸਿਆ ਕਿ ਵਿਸ਼ਵ ਸਿਹਤ ਦਿਵਸ 7 ਅਪ੍ਰੈਲ 1948 ਨੂੰ ਵਿਸ਼ਵ ਸਿਹਤ ਸੰਸਥਾ ਦੇ ਵਿੱਚ ਇੱਕ ਮਸੋਦੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਉਸਤੋ ਬਾਅਦ 1950 ਵਿੱਚ ਹਰ ਸਾਲ ਇਕ ਖਾਸ ਸੰਦੇਸ਼/ਥੀਮ ਨੂੰ ਸਾਹਮਣੇ ਰੱਖ ਕੇ ਮਨਾਇਆ ਜਾਣਾ ਸ਼ੁਰੂ ਹੋਇਆ। ਇਸਦਾ ਮਕਸਦ ਸੀ ਲੋਕਾਂ ਨੂੰ ਸਿਹਤ ਸਬੰਧੀ ਮੁਸ਼ਕਲਾਂ ਬਾਰੇ ਜਾਗਰੂਕ ਕਰਨਾ ਅਤੇ ਉਹ ਸਿਹਤ ਸਹੂਲਤਾਂ ਕਿੱਥੇ ਮਿਲ ਰਹੀਆਂ ਹਨ ਇਸ ਬਾਰੇ ਵੀ ਜਾਣਕਾਰੀ ਦੇਣਾ। ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਅੱਜ ਦਾ ਵਿਸ਼ਾ ਹੀ ਸਾਡੀ ਧਰਤੀ, ਸਾਡੀ ਸਿਹਤ ਹੈ ਜਿਸ ਅਧੀਨ ਸਾਫ ਹਵਾ, ਸਾਫ਼ ਪਾਣੀ ਅਤੇ ਸਾਫ ਤੇ ਸ਼ੁੱਧ ਭੋਜਨ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਤੇ  ਸਿਖਿਆਰਥੀਆਂ ਵੱਲੋਂ ਸਿਹਤ ਦਿਵਸ ਬਾਰੇ ਇਕ ਚਾਰਟ ਬਣਾਉ ਪ੍ਰਤੀਯੋਗਤਾ ਰਖੀ ਗਈ ਜਿਸ ਵਿਚ 3  ਪ੍ਰਤੀਯੋਗੀਆਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸੇ ਤਰ੍ਹਾਂ 3 ਹੋਰ ਪ੍ਰਤੀਯੋਗੀਆਂ ਨੂੰ ਸਿਹਤ ਦਿਵਸ ਦੇ ਮੌਕੇ ਤੇ ਓਹਨਾਂ ਵੱਲੋਂ ਸਿਹਤ ਦਿਵਸ ਸਬੰਧੀ ਦਿੱਤੀ ਗਈ ਸਪੀਚ ਤੇ ਓਹਨਾਂ ਨੂੰ ਵੀ ਟਰਾਫੀ ਦੇ ਕੇ ਓਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਨਰਸਿੰਗ ਕਾਲਜ ਦੇ ਚੈਅਰਮੈਨ ਡਾ ਜੀ ਐਸ ਮਿੱਤਲ, ਡਾ ਸਾਹਿਲ ਮਿੱਤਲ, ਡਾ ਰਾਮਸਰੂਪ ਪ੍ਰਿੰਸਿਪਲ, ਸ਼੍ਰੀ ਰਹੀਸ਼ ਚੰਦ ਵਾਈਸ ਪ੍ਰਿੰਸੀਪਲ, ਸੁਖਦੇਵ ਸਿੰਘ ਬੀ ਸੀ ਸੀ ਅਤੇ ਸਮੂਹ ਅਧਿਆਪਕ ਗਣ ਅਤੇ ਸਿਖਿਆਰਥੀ ਸ਼ਾਮਿਲ ਹੋਏ।

 

ਹੋਰ ਪੜ੍ਹੋ :-  ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 8ਵੀਂ ਟਰਮ-2 ਦੀਆਂ ਪ੍ਰੀਖਿਆਵਾਂ ਸ਼ੁਰੂ