ਓ ਪੀ ਸੋਨੀ ਵੱਲੋਂ 2 ਕਿਲੋਵਾਟ ਤੱਕ ਦੇ ਡਿਫਾਲਟਰ ਘਰੇਲੂ ਖਪਤਕਾਰਾਂ ਦੀ ਬਕਾਇਆ ਰਾਸ਼ੀ ਮੁਆਫ਼ ਕਰਨ ਦੀ ਸ਼ੁਰੂਆਤ

Sorry, this news is not available in your requested language. Please see here.

ਅੰਮਿ੍ਤਸਰ, 16 ਅਕਤੂਬਰ

ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਕੀਤੇ ਐਲਾਨ ਜਿਸ ਵਿੱਚ 2 ਕਿਲੋਵਾਟ ਲੋਡ ਵਾਲੇ ਘਰੇਲੂ ਬਿਜਲੀ ਬਿੱਲਾਂ ਦੇ ਪਿਛਲੇ ਸਮੁੱਚੇ ਬਕਾਏ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਸੀ, ਦੀ ਅੱਜ ਸ਼ੁਰੂਆਤ ਹਾਲ ਬਿਜਲੀ ਘਰ ਤੋਂ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਵੱਲੋਂ ਬਕਾਇਦਾ ਤੌਰ ਉੱਤੇ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਜਿੰਨਾ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਸਨ, ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਕੈਬਨਿਟ ਨੇ ਜੋ ਇਹ ਗਰੀਬ ਪੱਖੀ ਫੈਸਲਾ ਲਿਆ ਸੀ, ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਅਜਿਹੇ ਡਿਫਾਲਟਰ ਵਿਅਕਤੀਆਂ ਦੇ ਬਕਾਏ ਦੀ ਅਦਾਇਗੀ ਖੁਦ ਕਰੇਗੀ।

ਹੋਰ ਪੜ੍ਹੋ : ਸਿੰਘੂ ਬਾਰਡਰ ’ਤੇ ਐਸਸੀ ਕਤਲ ਮਾਮਲੇ ਵਿੱਚ ਦੇਸ਼ ਭਰ ਦੀ ਦਲਿਤ ਸੰਸਥਾਵਾਂ ਵਿੱਚ ਰੋਸ਼ :  ਇਨਸਾਫ ਲਈ ਵਿਜੈ ਸਾਂਪਲਾ ਨੂੰ ਸੌਂਪਿਆਂ ਸ਼ਿਕਾਇਤਾਂ

  ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਅਜਿਹੇ ਡਿਫਾਲਟਰਾਂ ਦਾ 11000 ਕਰੋੜ ਰੁਪਏ ਦਾ ਬਕਾਇਆ ਮੁਆਫ਼ ਕੀਤਾ ਗਿਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਅੱਜ ਜਿਸ ਸਿਟੀ ਸਰਕਲ ਵਿੱਚ ਇਹ ਸ਼ੁਰੂਆਤ ਕੀਤੀ ਹੈ, ਉਸਦਾ ਹੀ 50 ਕਰੋੜ ਰੁਪਏ ਦਾ ਬਕਾਇਆ ਮੁਆਫ਼ ਹੋਇਆ ਹੈ, ਜਿਸਦਾ ਲਾਹਾ 45000 ਤੋਂ ਵੱਧ ਲੋਕਾਂ ਨੂੰ ਮਿਲਣਾ ਹੈ। ਉਨ੍ਹਾਂ ਇਸ ਵੱਡੇ ਫੈਸਲੇ ਲਈ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸ੍ੀ ਵਿਕਾਸ ਸੋਨੀ, ਡਿਪਟੀ ਚੀਫ ਸ੍ਰੀ ਅਸ਼ਵਨੀ ਮਹਿਤਾ, ਵਧੀਕ ਐਸ ਈ ਮਨਿੰਦਰ ਪਾਲ ਸਿੰਘ, ਇੰਜੀਨੀਅਰ ਮਨਦੀਪ ਸਿੰਘ, ਸਹਾਇਕ ਇੰਜੀਨੀਅਰ ਅਮਰਿੰਦਰ ਪਾਲ ਸਿੰਘ ਬੁਟਰ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਅਰੁਣ ਪੱਪਲ, ਸ੍ਰੀ ਮਹੇਸ਼ ਖੰਨਾ ਅਤੇ ਹੋਰ ਮੋਹਤਬਰ ਹਾਜ਼ਰ ਸਨ।