ਭਾਰਤੀ ਫਾਊਂਡੇਸ਼ਨ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਕੂਲ ਲੀਡਰਸਿਪ ਅਤੇ ਐਕਸੀਲੈਂਸ ਪ੍ਰੋਗਰਾਮ ਦੇ ਸਬੰਧ ਵਿੱਚ ਦੋ ਰੋਜਾ  ਵਰਕਸ਼ਾਪ ਦਾ ਆਯੋਜਨ

Sorry, this news is not available in your requested language. Please see here.

ਫਾਜਿ਼ਲਕਾ, 19 ਅਕਤੂਬਰ :-  

ਜ਼ਿਲ੍ਹਾ ਸਿੱਖਿਆ ਵਿਭਾਗ ਫ਼ਾਜਿ਼ਲਕਾ ਅਤੇ ਭਾਰਤੀ ਫਾਊਂਡੇਸ਼ਨ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਲਈ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਗਭਗ 35 ਸਕੂਲਾਂ ਦੇ ਸਕੂਲ ਮੁਖੀਆਂ ਨੇ ਭਾਗ ਲਿਆ। ਭਾਰਤੀ ਫਾਊਂਡੇਸ਼ਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਿਲ੍ਹਾ ਫਾਜ਼ਿਲਕਾ ਵਿੱਚ 2017 ਤੋਂ ਕਾਰਜਸ਼ੀਲ ਹੈ। ਇਸ ਲਈ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ 35 ਸਕੂਲਾਂ ਦੇ ਸਕੂਲ ਮੁਖੀਆਂ ਲਈ ਦੋ ਰੋਜ਼ਾ ਵਰਕਸ਼ਾਪ ਵਿੱਚ ਭਾਗ ਲਿਆ। ਇਸ ਵਰਕਸ਼ਾਪ ਵਿੱਚ ਸਕੂਲ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਇਕ ਲੀਡਰ ਕਿਸ ਤਰ੍ਹਾਂ ਹੱਲ ਕਰ ਸਕਦਾ ਹੈ, ਰੋਲ ਪਲੇਅ ਰਾਹੀਂ ਬਹੁਤ ਸੁਚੱਜੇ ਢੰਗ ਰਾਹੀਂ ਦਰਸ਼ਾਇਆ ਗਿਆ। ਇਸ ਸਬੰਧ ਵਿੱਚ ਉਪ ਜਿ਼ਲ੍ਹਾ ਸਿੱਖਿਆ ਅਫਸਰ(ਸੈ.ਸਿ.) ਸ੍ਰੀ ਪੰਕਜ ਕੁਮਾਰ ਅੰਗੀ ਨੇ ਦੱਸਿਆ ਕਿ ਸਕੂਲ ਮੁਖੀਆਂ ਨੇ ਉਤਸ਼ਾਹਿਤ ਹੋ ਕੇ ਇਸ ਦੋ ਰੋਜ਼ਾ ਵਰਕਸ਼ਾਪ ਵਿਚ ਭਾਗ ਲਿਆ। ਇਸ ਤੋਂ ਇਲਾਵਾ ਉਪ ਜਿ਼ਲ੍ਹਾ ਸਿੱਖਿਆ ਅਫ਼ਸਰ(ਐ.ਸਿੱ) ਸ੍ਰੀਮਤੀ ਅੰਜੂ ਸੇਠੀ ਨੇ  ਵਰਕਸ਼ਾਪ ਦੀ ਸਰਾਹਨਾ ਕਰਦਿਆਂ ਹੋਇਆਂ ਦੱਸਿਆ ਕਿ ਇਹ ਸਕੂਲਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ ਅਤੇ ਸਕੂਲ ਮੁਖੀ ਅਤੇ ਵਿਦਿਆਰਥੀ ਇਸ ਦਾ ਭਰਪੂਰ ਲਾਭ ਉਠਾਉਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ.ਅਮਨਦੀਪ ਸਿੰਘ ਚੀਫ ਜੁਡੀਸ਼ੀਅਲ ਮਜਿਸਟ੍ਰੇਟ-ਕਮ-ਸੈਕਟਰੀ ਨੇ ਪੋਸਕੋ ਐਕਟ ਤਹਿਤ ਵਿਦਿਆਰਥੀਆਂ ਦੇ ਹੱਕਾਂ ਪ੍ਰਤੀ ਜਾਣੂ ਕਰਵਾਇਆ।ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਮਨਾਂ ਨੂੰ ਵਧੇਰੇ ਪਹਿਚਾਣ ਸਕਣ ਅਤੇ ਬੱਚੇ ਕਿਸੇ ਕੁਰਾਹੇ ਨਾ ਪੈਣ।ਇਸ ਤੋਂ ਇਲਾਵਾ  ਮੈਡਮ ਗੁਰਪ੍ਰੀਤ ਸਿੰਘ ਅਤੇ ਮੈਡਮ ਵੀਨਾ ਤਿਆਗੀ ਨੇ ਰਿਸੋਰਸ ਪਰਸਨ ਦੀ ਅਹਿਮ ਭੂਮਿਕਾ ਅਦਾ ਕੀਤੀ ਅਤੇ ਉਨ੍ਹਾਂ ਨੇ ਸਕੂਲ ਲੀਡਰਸ਼ਿਪ ਅਤੇ ਐਕਸੀਲੈਂਸ ਵਰਕਸ਼ਾਪ ਪ੍ਰੋਗਰਾਮ ਤਹਿਤ ਸਕੂਲ ਮੁਖੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ।ਇਸ ਵਰਕਸ਼ਾਪ ਨੂੰ ਨੇਪਰੇ ਚਾੜ੍ਹਨ ਲਈ ਸਿੱਖਿਆ ਵਿਭਾਗ ਨੋਡਲ ਅਫਸਰ ਸ਼੍ਰੀ ਵਿਜੈਪਾਲ ਅਤੇ ਜਿਲ੍ਹਾ ਗਾਇਡੈਂਸ ਕੋਆਰਡੀਨੇਟਰ ਸ.ਗੁਰਛਿੰਦਰ ਪਾਲ ਸਿੰਘ ਨੇ ਅਹਿਮ ਯੋਗਦਾਨ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਸ.ਅਮਰਜੀਤ ਸਿੰਘ ਨੇ ਸ. ਅਮਨਦੀਪ ਸਿੰਘ ਸੀ.ਜੇ.ਐਮ. ਸਮੂਹ ਸਕੂਲ ਮੁਖੀਆਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਰਾਜਿੰਦਰ ਕੁਮਾਰ ਵਿਖੋਨਾ,ਪਰਵਿੰਦਰ ਸਿੰਘ,ਦੀਪਕ ਕੁਮਾਰ,ਦਵਿੰਦਰ ਕੁਮਾਰ,ਮੰਗਾ ਸਿੰਘ, ਮਨਜੀਤ ਸਿੰਘ,ਗੌਰਵ ਮੱਗੂ, ਪ੍ਰਦੀਪ ਕੁਮਾਰ ਅਤੇ  ਸੰਦੀਪ ਕੁਮਾਰ  ਅਕੈਡਮਿਕ ਮੈਂਟੋਰ ਮੌਜੂਦ ਸਨ।