ਫਿਰੋਪਜੁਰ 31 ਅਕਤੂਬਰ 2021
ਮਾਨਯੋਗ ਖੇਤੀਬਾੜੀ ਮੰਤਰੀ ਪੰਜਾਬ ਜੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਡਾ: ਪਿਰਥੀ ਸਿੰਘ ਮੁੱਖ ਖੇਤੀਬਾੜੀ ਅਫਸਰ ਫਿਰੋਜਪੁਰ ਨੇ ਦੱਸਿਆ ਕਿ ਨਿੱਜੀ ਕਿਸਾਨਾਂ ਪੰਚਾਇਤਾਂ ਪ੍ਰਾਇਮਰੀ ਐਗਰੀਕਚਰ ਕੋਆਪ੍ਰੇਟਿਵ ਸੁਸਾਇਟੀਆਂ ਅਤੇ ਕਿਸਾਨ ਰਜਿਸਟਰਡ ਸੁਸਾਇਟੀਆਂ ਦੁਆਰਾ ਝੋਨੇ ਦੀ ਰਹਿਦ-ਖੂਹੰਦ(ਪਰਾਲੀ) ਦੇ ਪ੍ਰਬੰਧਨ ਲਈ ਖਰੀਦੀਆ ਗਈਆਂ ਮਸ਼ੀਨਾਂ ਦੀ ਭੌਤਿਕ ਜਾਂਚ ਅਤੇ ਦਸਤਾਵੇਜਾਂ ਦੀ ਤਸਦੀਕ ਮਿਤੀ 01 ਨਵੰਬਰ 2021 ਦਿਨ ਸੋਮਵਾਰ ਨੂੰ ਸਵੇਰੇ 09:00 ਵਜੇ ਤੋ ਸ਼ਾਮ 05:00 ਵਜੇ ਨਵੀਆ ਕਹਿਚਰੀ ਮਾਰਕੀਟ ਸਾਹਮਣੇ ਬਲਾਕ ਖੇਤੀਬਾੜੀ ਦਫਤਰ ਜੀਰਾ ਅਤੇ ਖੇਡ ਸਟੇਡੀਅਮ ਜਲਧੰਰ ਰੌਡ ਮੱਖੂ ਅਤੇ ਦਾਣਾ ਮੰਡੀ ਮਲਾਵਾਲਾ ਬਲਾਕ ਮੱਖੂ ਬਲਾਕ ਗੁਰੂਹਰਸਹਾਏ ਪਿੰਡ ਪਿੰਡੀ ਬਲਾਕ ਖੇਤੀਬਾੜੀ ਦਫਤਰ 2) ਪਿੰਡ ਘੂਲਾ ਸਰਕਾਰੀ ਪ੍ਰਾਮੲਰੀ ਸਕੂਲ ਬਲਾਕ ਗੁਰੂਹਰਸਹਾਏ ਬਲਾਕ ਮਮਦੋਟ ਦਾਣਾ ਮੰਡੀ ਲੱਖੋ ਕਿ ਬਹਿਰਾਮ ਬਲਾਕ ਘੱਲ ਖੁਰਦ ਦਫਤਰ ਮੱਲਵਾਲ ਵਿਖੇ ਬਲਾਕ ਫਿਰੋਜਪੁਰ ਕਾਨਵੈਟ ਸਕੂਲ ਦੇ ਸਾਹਮਣੇ ਗਰਾਉਡ ਨੇੜੇ ਡੀ.ਆਰ.ਐਮ ਦਫਤਰ ਅਤੇ ਪਿੰਡ ਕੈਲੋਵਾਲ ਫਿਰੋਪਜੁਰ ਵਿਖੇ ਕੀਤੀ ਜਾਣੀ ਹੈ ।
ਹੋਰ ਪੜ੍ਹੋ :-ਬਿਜਲੀ ਸਬੰਧੀ ਇਤਿਹਾਸਕ ਫ਼ੈਸਲਿਆਂ ਲਈ ਸੰਗਰੂਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ: ਸਿੰਗਲਾ
ਸਬੰਧਤ ਪੰਚਾਇਤਾਂ ਪ੍ਰਾਇਮਰੀ ਐਗਰੀਕਲਚਰ ਕੋਆਪ੍ਰੇਟਿਵ ਸੁਸਇਟੀਆਂ ਰਜਿਸਟਰਡ ਕਿਸਾਨ ਗਰੁੱਪ, ਨਿੱਜੀ ਕਿਸਾਨਾਂ ਅਤੇ ਹੋਰ ਜਿਨ੍ਹਾਂ ਨੇ ਪੋਰਟਲ ਰਾਹੀ, ਵਿਭਾਗ ਤੋ ਮੰਨਜੂਰੀ ਮਿਲਣ ਉਪਰੰਤ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਖਰੀਦ ਕੀਤੀ ਹੈ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਮੈਬਰਾਂ ਸਮੇਤ ਮਸ਼ੀਨਰੀ ਨੂੰ ਨਾਲ ਲੈ ਕੇ ਉਪਰੋਕਤ ਥਾਵਾਂ ਉਤੇ ਪੰਹੁਚਣ ਦੀ ਖੇਚਲ ਕਰਨ।

हिंदी






