ਜ਼ਿਲ੍ਹਾ ਪੱਧਰੀ ‘ਅੰਗਰੇਜ਼ੀ ਕਵਿਤਾ ਪਾਠ’ ਵਿੱਚ ਪਲਕ ਕਪਿਲ ਖਿਜਰਾਬਾਦ ਨੇ ਹਾਸਲ ਕੀਤਾ ਪਹਿਲਾ ਸਥਾਨ

Sorry, this news is not available in your requested language. Please see here.

ਐੱਸ ਏ ਐੱਸ ਮਿਤੀ 16 ਨਵੰਬਰ

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਪ੍ਰੋਗਰਾਮ ਤਹਿਤ ਅਤੇ ਡਾਇਰੈਕਟਰ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ‘ਅੰਗਰੇਜ਼ੀ ਕਵਿਤਾ ਪਾਠ’ ਦੇ ਮੁਕਾਬਲੇ ਕਰਵਾਏ ਗਏ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਰਵਾਏ ਗਏ ‘ਅੰਗਰੇਜ਼ੀ ਕਵਿਤਾ ਪਾਠ’ ਵਿੱਚ ਜ਼ਿਲ੍ਹੇ ਦੇ ਅੱਠ ਬਲਾਕਾਂ ਨੇ ਭਾਗ ਲਿਆ ਜਿਸ ਵਿੱਚ ਪਲਕ ਕਪਿਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜਰਾਬਾਦ ਨੇ ਪਹਿਲਾ, ਗੁਰਲੀਨ ਕੌਰ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲ਼ਾ ਨੇ ਦੂਜਾ ਅਤੇ ਅਮਨਪ੍ਰੀਤ ਬੱਧਣ ਸਕਸਸ ਕੁਰਾਲੀ ਅਤੇ ਕਾਰਤਿਕ ਸਸਸਸ ਲਾਲੜੂ ਮੰਡੀ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਬਤੌਰ ਮੁੱਖ ਮਹਿਮਾਨ ਡਾਇਰੈਕਟਰ ਐੱਸਸੀਈਆਰਟੀ ਪੰਜਾਬ ਡਾ.ਮਨਿੰਦਰ ਸਿੰਘ ਸਰਕਾਰੀਆ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਅਧਿਆਪਕਾਂ ਦੇ ਮਿਹਨਤ ਨੂੰ ਹੱਲਾਸ਼ੇਰੀ ਦਿੱਤੀ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਕੰਚਨ ਸ਼ਰਮਾਂ, ਸਟੇਟ ਰਿਸੋਰਸਪਰਸਨ ਵਰਿੰਦਰ ਸੇਖੋਂ ਅਤੇ ਅਨੁਰਾਗ ਸਿੱਧੂ, ਜ਼ਿਲ੍ਹਾ ਮੈਂਟਰ ਸਮਾਜਿਕ ਸਿੱਖਿਆ ਸੁਰਜੀਤ ਕੁਮਾਰ ਸ਼ਰਮਾ ਜੱਜਮੈਂਟ ਟੀਮ ਵਿੱਚ ਸ਼ਾਮਲ ਸ਼ੈਲੀ ਸੋਢੀ,ਸਰਿਤਾ ਸਕਸੈਨਾ, ਪ੍ਰਿੰਸੀਪਲ ਸਲਿੰਦਰ ਸਿੰਘ ਤੋਂ ਇਲਾਵਾ ਬੱਚਿਆਂ ਨਾਲ਼ ਪਹੁੰਚੇ ਅਧਿਆਪਕ ਤੇ ਮਾਪੇ ਹਾਜ਼ਰ ਸਨ।

ਹੋਰ ਪੜ੍ਹੋ :- ਭਗਵੰਤ ਮਾਨ ਸਰਕਾਰ ਵਲੋਂ ਲੋਕਾਂ ਦਾ ਪੈਸਾ ਲੋਕਾਂ ਦੇ ਵਿਕਾਸ ਕਾਰਜ਼ਾਂ ਲਈ ਯਕੀਨੀ ਬਣਾਉਣ ਲਈ ਵੱਡੀ ਪਹਿਲਕਦਮੀ