ਪੀਏਯੂ -ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਵੱਲੋਂ ਵਿਕਿਸਤ ਕ੍ਰਿਸ਼ੀ ਸੰਕਲਪ ਅਭਿਨ ਸਫਲਤਾਪੂਰਵਕ ਸੰਪਨ

Sorry, this news is not available in your requested language. Please see here.

ਫਿਰੋਜ਼ਪੁਰ 12 ਜੂਨ 2025
ਪੀਏਯੂ – ਕੇ ਵੀ ਕੇ ਫਿਰੋਜ਼ਪੁਰ ਵੱਲੋਂ 29 ਮਈ ਤੋੰ 12 ਜੂਨ 2025 ਤੱਕ ਚਲਾਇਆ ਜਾ ਰਿਹਾ ਵਿਕਿਸਤ ਕ੍ਰਿਸ਼ੀ ਸੰਕਲਪ ਅਭਿਆਨ ਸਫਲਤਾਪੂਰਵਕ ਸੰਪਨ ਹੋਇਆ। ਇਹ ਇੱਕ ਦੇਸ਼ ਵਿਆਪੀ ਸਾਉਣੀ ਦੀਆਂ ਫਸਲਾਂ ਸਬੰਧੀ ਚਲਾਈ ਜਾ ਰਹੀ ਮੁਹਿੰਮ ਸੀ। ਨਿਰਦੇਸ਼ਕ, ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਰਹਿਨੁਮਾਈ ਹੇਠ ਅਤੇ ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਸਿਖਲਾਈ) ਕੇਵੀਕੇ ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਕਿਸਾਨਾਂ ਤੱਕ ਵੱਧ ਤੋਂ ਵੱਧ ਪੁਹੰਚ ਦੇ ਮੰਤਵ ਨਾਲ ਨਿਰਧਾਰਤ ਸਮੇਂ ਅਤੇ ਸਥਾਨ ‘ਤੇ ਵੱਖ-ਵੱਖ ਗਤੀਵਿਧੀਆਂ ਕਰਨ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਵਿਗਿਆਨੀ ਡਾ. ਭੱਲਣ ਸਿੰਘ ਸੇਖੋਂ, ਡਾ. ਸਿਮਰਨਜੀਤ ਕੌਰ ਅਤੇ ਡਾ. ਹਰਪ੍ਰੀਤ ਕੌਰ ਦੇ ਨਾਲ-ਨਾਲ ਤਕਨੀਕੀ ਸਟਾਫ਼ ਸ਼੍ਰੀ ਜਸਬੀਰ ਸਿੰਘ ਅਤੇ ਸ਼੍ਰੀ ਦੀਪਕ ਕੁਮਾਰ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਹਰ ਪਹਿਲੂ ਤੋਂ ਜਾਗਰੂਕ ਕਰਨ ਦਾ ਮੰਤਵ ਸਿੱਧ ਕੀਤਾ |
29 ਮਈ, 2025 ਤੋਂ ਸ਼ੁਰੂ ਹੋਏ ਇਸ ਅਭਿਆਨ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ, ਜ਼ੀਰਾ, ਗੁਰੂਹਰਸਹਾਏ, ਫਿਰੋਜ਼ਪੁਰ, ਘੱਲ ਖੁਰਦ ਅਤੇ ਮੱਖੂ  ਬਲਾਕਾਂ ਵਿੱਚ 180 ਤੋਂ ਜਿਆਦਾ ਪਿੰਡਾਂ ਵਿੱਚ ਪੀਏਯੂ – ਕੇ ਵੀ ਕੇ ਫਿਰੋਜ਼ਪੁਰ ਵੱਲੋਂ ਗਤੀਵਿਧੀਆਂ ਅਤੇ 12000 ਤੋਂ ਜਿਆਦਾ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ| ਡਾ ਗੁਰਮੇਲ ਸਿੰਘ, ਨੇ ਦੱਸਿਆ ਕਿ ਕੈਂਪਾਂ ਦੌਰਾਨ ਕੇ ਵੀ ਕੇ ਫਿਰੋਜ਼ਪੁਰ ਵੱਲੋਂ ਦਿੱਤੀਆਂ ਜਾ ਰਹੀਆਂ ਕਿੱਤਾ ਮੁਖੀ ਸਿਖਲਾਈਆਂ, ਪ੍ਰਦਰਸ਼ਨੀਆਂ ਅਤੇ ਖੇਤੀ ਖੋਜ ਤਜ਼ਰਬਿਆਂ ਬਾਰੇ ਚਾਨਣਾ ਪਾਇਆ | ਉਹਨਾਂ ਨੇ ਇਹਨਾਂ ਕੈਂਪਾਂ ਵਿੱਚ ਮੌਜੂਦ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜਨ ਦਾ ਸੱਦਾ  ਦਿੱਤਾ ਅਤੇ ਇਸ ਤੋਂ ਮਿਲਣ ਵਾਲਿਆਂ ਸਹੂਲਤਾਂ ਦਾ ਲਾਹਾ ਲੈ ਕੇ   ਆਮਦਨ ਦੇ ਵਾਧੇ ਬਾਰੇ ਜਾਗਰੂਕ ਕੀਤਾ| ਉਹਨਾਂ ਨੇ ਵੱਖ -ਵੱਖ ਖੇਤੀਬਾੜੀ ਸਕੀਮਾਂ ਜਿਵੇਂ ਸੀ ਆਰ ਐਮ ਮਸ਼ਿਨਰੀ ਸਬੰਧੀ SMAM ਸਕੀਮ, ਖੇਤੀਬਾੜੀ, ਪਸ਼ੂ ਪਾਲਣ  ਅਤੇ ਬਾਗਬਾਨੀ  ਵਿਭਾਗ ਵੱਲੋਂ ਮਿਲਣ ਵਾਲੀ ਸਬਸਿਡੀ ਸਬੰਧੀ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ  ਕਿਸਾਨਾਂ ਨੂੰ ਇਹਨਾਂ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਆ|
ਕ੍ਰਿਸ਼ੀ  ਵਿਗਿਆਨ ਕੇਂਦਰ  ਫਿਰੋਜ਼ਪੁਰ ਦੀ ਵਿਗਿਆਨੀਆਂ  ਦੀ  ਟੀਮ ਨੇ ਇਨਾਂ ਕੈਂਪਾਂ ਵਿੱਚ ਸ਼ਾਮਲ ਕਿਸਾਨਾਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਘਰੇਲੂ ਪੱਧਰ ਤੇ ਬਗੀਚੀ, ਐਗਰੀ – ਡਰੋਨ , ਝੋਨੇ ਅਤੇ ਬਾਸਮਤੀ ਦੀਆਂ ਸੁਧਰੀਆਂ ਤਕਨੀਕਾਂ, ਝੋਨੇ ਦੀ ਸਿੱਧੀ ਬਿਜਾਈ, ਸਾਉਣੀ ਰੁੱਤ ਦੀ ਮੱਕੀ ਦੀ ਕਾਸ਼ਤ, ਜੈਵਿਕ ਖੇਤੀ, ਮਿੱਟੀ ਪਰਖ ਰਿਪੋਰਟ ਅਧਾਰਿਤ ਖਾਦਾਂ ਦੀ ਸੁਚੱਜੀ ਵਰਤੋਂ, ਖੇਤੀ ਮਸ਼ੀਨਰੀ, ਝੋਨੇ ਦੀ ਮਸ਼ੀਨੀ ਲਵਾਈ, ਬਾਗਬਾਨੀ ਫਸਲਾਂ ਦੀ ਕਾਸ਼ਤ, ਸਰਵਪੱਖੀ ਕੀਟ ਅਤੇ ਰੋਗ ਪ੍ਰਬੰਧ ਸਬੰਧੀ ਜਾਣਕਾਰੀ ਦਿੱਤੀ| ਕੈਂਪਾਂ ਦੌਰਾਨ ਕਿਸਾਨਾਂ ਨਾਲ ਖੇਤੀ ਸਮੱਸਿਆਵਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ ਅਤੇ ਯੋਗ ਹੱਲ ਸੁਝਾਏ ਗਏ।
ਇਸ ਪਹਿਲਕਦਮੀ ਦੌਰਾਨ ਵਿਗਿਆਨੀਆਂ ਨੇ  ਕਿਸਾਨਾਂ ਨਾਲ ਜ਼ਮੀਨੀ ਪੱਧਰ  ਦੀ ਗੱਲਬਾਤ ਕਰਕੇ  ਫੀਡਬੈਕ ਲਈ ਅਤੇ ਕਿਸਾਨਾਂ ਦੇ ਖੇਤਾਂ ਦੇ ਦੌਰੇ ਵੀ ਕੀਤੇ । 29 ਮਈ ਤੋਂ 12 ਜੂਨ 2025 ਤੱਕ ਮਿੱਥੇ ਗਏ ਇਸ ਪ੍ਰੋਗਰਾਮ ਦੀ ਸਫਲਤਾ ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਜ਼ਿਲ੍ਹੇ ਵਿੱਚ ਖੇਤੀਬਾੜੀ ਦੇ ਕਿੱਤੇ ਅਤੇ ਕਿਸਾਨ ਭਰਾਵਾਂ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।