ਫਾਜਿ਼ਲਕਾ, 12 ਅਗਸਤ :-
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ ਤੱਕ ਪ੍ਰਸ਼ਾਸਨ ਪੁੱਜਦਾ ਕਰਨ ਦੇ ਉਦੇਸ਼ ਨਾਲ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਭਾਗ ਵੱਲੋਂ 17 ਅਗਸਤ ਨੂੰ ਜਿ਼ਲ੍ਹੇ ਵਿਚ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।
ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਨਵੀਨ ਗਡਵਾਲ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿਚ ਇਕ ਕੈਂਪ ਲਗਾਇਆ ਜਾਵੇਗਾ ਅਤੇ ਇਹ ਕੈਂਪ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਲੱਗੇਗਾ। ਇਸ ਕੈਂਪ ਵਿਚ ਵਿਭਾਗ ਦੀਆਂ ਪੈਨਸ਼ਨ ਅਤੇ ਹੋਰ ਸਮਾਜਿਕ ਭਲਾਈ ਦੀਆਂ ਸਕੀਮਾਂ ਸਬੰਧੀ ਸੇਵਾਵਾਂ ਮੌਕੇ ਤੇ ਹੀ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ 17 ਅਗਸਤ ਨੂੰ ਇਹ ਕੈਂਪ ਜਲਾਲਾਬਾਦ ਹਲਕੇ ਵਿਚ ਪਿੰਡ ਘੁਬਾਇਆ ਵਿਖੇ, ਹਲਕਾ ਫਾਜਿ਼ਲਕਾ ਵਿਚ ਪਿੰਡ ਢਾਣੀ ਸੱਦਾ ਸਿੰਘ ਜਿੱਥੇ ਨਾਲ ਲੱਗਦੇ ਪਿੰਡ ਗੁਲਾਬਾ ਭੈਣੀ, ਭੈਣੀ ਰੇਤੇ ਵਾਲੀ, ਝੰਗੜ ਭੈਣੀ ਅਤੇ ਗੱਟੀ ਨੰਬਰ 1 ਦੇੇ ਲੋਕ ਇਸ ਕੈਂਪ ਦਾ ਲਾਭ ਲੈ ਸਕਣਗੇ। ਇਸੇ ਤਰਾਂ ਅਬੋਹਰ ਹਲਕੇ ਵਿਚ ਪਿੰਡ ਦਿਵਾਨ ਖੇੜਾ ਅਤੇ ਬੱਲੂਆਣਾ ਹਲਕੇ ਦੇ ਪਿੰਡ ਨਿਹਾਲ ਖੇੜੇ ਵਿਚ ਇਹ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਇੰਨ੍ਹਾਂ ਕੈਂਪਾਂ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ।

हिंदी






