• ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਚਮਕੌਰ ਸਾਹਿਬ, ਨੂਰਪੁਰ ਬੇਦੀ, ਮੋਰਿੰਡਾ ਅਤੇ ਰੋਪੜ ਵਿਖੇ ਪੈਨਸ਼ਨ ਸੁਵਿਧਾ ਕੈਂਪ ਅੱਜ
ਰੂਪਨਗਰ, 30 ਅਗਸਤ: ਪੰਜਾਬ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਵੱਡੇ ਪੱਧਰ ਉੱਤੇ ਉਪਰਾਲੇ ਜਾਰੀ ਹਨ। ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਉਪਰਾਲਿਆਂ ਦੀ ਲੜੀ ਤਹਿਤ ਹੀ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਅਤੇ ਤਹਿਸੀਲਾਂ, 31 ਅਗਸਤ ਨੂੰ ਪੈਨਸ਼ਨ ਕੈਂਪ ਲਗਾਏ ਜਾਣਗੇ। ਜਿਸ ਵਿੱਚ ਲੋੜਵੰਦ ਅਤੇ ਯੋਗ ਲਾਭਪਾਤਰੀਆਂ ਦੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਅਤੇ ਦਿਵਿਆਂਗ ਵਿਅਕਤੀਆਂ ਦੀ ਪੈਨਸ਼ਨ ਦੇ ਫਾਰਮ ਭਰੇ ਜਾਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਕੈਂਪ ਪਿੰਡ ਸੂਰੇਵਾਲ ਹੇਠਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਵੇਰੇ 9 ਵਜੇ ਤੋਂ 2 ਵਜੇ ਲੱਗੇਗਾ, ਇਸ ਕੈਂਪ ਵਿੱਚ ਢੇਰ, ਸੂਰੇਵਾਲ, ਗੰਭੀਰਪੁਰ ਅੱਪਰ, ਗੰਭੀਰਪੁਰ ਹੇਠਲਾ, ਗੰਭੀਰਪੁਰ ਬਸਤੀ, ਚੌਧਰੀ ਬਾਠ ਪਿੰਡਾਂ ਦੇ ਲੋੜਵੰਦਾਂ ਨੂੰ ਕਵਰ ਕੀਤਾ ਜਾਵੇਗਾ।
ਇਸੇ ਤਰ੍ਹਾਂ ਹੀ ਨੂਰਪੁਰ ਬੇਦੀ ਦੇ ਪਿੰਡ ਕਾਹਨਪੁਰ ਖੂਹੀ ਦੇ ਆਂਗਣਵਾੜੀ ਸੈਂਟਰ ਵਿਖੇ ਸਵੇਰੇ 9 ਤੋਂ 2 ਵਜੇ ਤੱਕ ਲੱਗੇਗਾ। ਜਿਸ ਵਿੱਚ ਕਾਹਨਪੁਰ ਖੂਹੀ, ਬੂਥਗੜ੍ਹ, ਗੋਚਰ, ਰੈਸੜਾ, ਭਨੂਹਾ, ਸਮੁੰਦੜੀਆਂ ਅਤੇ ਹਰੀਪੁਰ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਲਕਾ ਰੂਪਨਗਰ ਦੇ ਵਾਰਡ ਨੰਬਰ -11 ਦੇ ਰਵਿਦਾਸ ਧਰਮਸ਼ਾਲਾ ਵਿਖੇ ਸਵੇਰੇ 9 ਤੋਂ 2 ਵਜੇ ਤੱਕ ਲੱਗੇਗਾ। ਜਿਸ ਵਿੱਚ ਹਵੇਲੀ ਕਲਾਂ 1, 2 ਅਤੇ 3, ਸਦਾਬਰਤ 1,2 ਅਤੇ 3, ਨਾਨਕਪੁਰ, ਵਾਰਡ ਨੰ.11, ਹਰਗੋਬਿੰਦ ਨਗਰ, ਖਟੀਕ ਮਾਜਰੀ, ਵਾਰਡ ਨੰ. 12, ਜੈਲ ਸਿੰਘ ਨਗਰ ਅਤੇ ਵਾਰਡ ਨੰ. 17 ਸ਼ਹਿਰ ਦੇ ਲੋੜਵੰਦ ਵਿਅਕਤੀ ਇਸ ਕੈਂਪ ਦਾ ਲਾਭ ਲੈ ਸਕਣਗੇ।
ਇਸੇ ਲੜੀ ਤਹਿਤ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਮੱਕੋਵਾਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9 ਵਜੇ ਤੋਂ 2 ਵਜੇ ਤੱਕ ਲੱਗੇਗਾ, ਜਿਸ ਵਿੱਚ ਮੱਕੋਵਾਲ ਕਲਾਂ, ਸਾਰੰਗਪੁਰ, ਪੰਚਪੈਡਾ, ਸੁਲਤਾਨਪੁਰ, ਫੱਸੇ, ਰਾਮਪੁਰ ਅਤੇ ਮੋਹਣ ਮਾਜਰਾ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।
ਇਸੇ ਤਰ੍ਹਾਂ ਮੋਰਿੰਡਾ ਦੇ ਪਿੰਡ ਸੱਖੋਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਵੇਰੇ 9 ਤੋਂ 2 ਵਜੇ ਤੱਕ ਲੱਗੇਗਾ, ਜਿਸ ਵਿੱਚ ਰਾਮਗੜ੍ਹ ਮੰਡਾ, ਦਤਾਰਪੁਰ, ਰਤਨਗੜ੍ਹ, ਕਲਹੇੜੀ, ਬਡਵਾਲੀ, ਸ਼ਾਹਪੁਰ, ਬਲਦੇਵ ਨਗਰ, ਬੂਥਗੜ੍ਹ, ਸੱਖੋਮਾਜਰਾ, ਚਲਾਕੀ, ਤਾਜਪੁਰਾ ਅਤੇ ਡੂਮਛੇੜੀ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।
ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦੇਣ ਲਈ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਧੀਨ ਪੈਂਦੇ ਪਿੰਡਾਂ ਦੀਆਂ ਸਰਕਲ ਸੁਪਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ।

हिंदी






