ਪਾਲਤੂ ਜਾਨਵਰਾਂ ਨੂੰ ਬੇਸਹਾਰਾ ਨਾ ਛੱਡਣ ਦੀ ਅਪੀਲ

Senu Duggal (2)
ਸਰਹੱਦੀ ਪਿੰਡਾਂ ਵਿਚ ਸ਼ਾਮ 5 ਵਜੇ ਤੋਂ ਬਾਅਦ ਡੀਜੇ ਚਲਾਉਣ ਤੇ ਪਾਬੰਦੀ

Sorry, this news is not available in your requested language. Please see here.

ਫਾਜ਼ਿਲਕਾ, 16 ਦਸੰਬਰ 2022

ਸ਼ਹਿਰ ਵਿੱਚ ਗਊਵੰਸ਼ ਨਾਲ ਹੋ ਰਹੇ ਸੜਕ ਹਦਸਿਆ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂ ਦੁੱਗਲ ਆਈਏਐਸ ਦੇ ਦਿਸ਼ਾ ਨਿਰਦੇਸ਼ਾ ਤੇ ਗਊਵੰਸ਼ ਨਾਲ ਹੋ ਰਹੇ ਸੜਕ ਹਦਸਿਆ ਨੂੰ ਰੋਕਣ ਲਈ ਫਾਜਿਲਕਾ ਦੇ ਪਿੰਡ ਸਲੇਮਸ਼ਾਹ ਵਿੱਚ ਚੱਲ ਰਹੀ ਜ਼ਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ, ਕੈਟਲ ਪੌਂਡ (ਸਰਕਾਰੀ ਗਊਸ਼ਾਲਾ) ਵੱਲੋਂ 18 ਦਸੰਬਰ 2022 ਤੋਂ ਸ਼ਹਿਰ ਵਿੱਚ ਘੁਮ ਰਹੇ ਬੇਸਹਾਰਾ ਗਊਵੰਸ਼ ਨੂੰ ਕੈਂਟਲ ਪੌਂਡ ਵਿੱਚ ਭੇਜਿਆ ਜਾਵੇਗਾ।

ਹੋਰ ਪੜ੍ਹੋ – ਸ਼ੀਤ ਲਹਿਰ ਦੌਰਾਨ ਲਾਪਰਵਾਹੀ ਹੋ ਸਕਦੀ ਹੈ ਘਾਤਕ-ਸਿਵਲ ਸਰਜਨ

ਜਾਣਕਾਰੀ ਦਿੰਦਿਆ ਕੈਂਟਲ ਪੌਂਡ ਦੇ ਇੰਚਾਰਜ ਸੋਨੂੰ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਾਜਿਲਕਾ ਵੱਲੋ ਹੋਏ ਦਿਸ਼ਾ ਨਿਰਦੇਸ਼ਾ ਤੇ ਸ਼ਹਿਰ ਵਿੱਚ ਗਊਵੰਸ਼ ਨਾਲ ਹੋ ਰਹੇ ਸੜਕ ਹਾਦਸਿਆ ਨੂੰ ਰੋਕਣ ਲਈ ਸ਼ਹਿਰ ਵਿੱਚ ਬੇਸਹਾਰਾ ਗਊਵੰਸ ਨੂੰ ਕੈਂਟਲ ਪੌਂਡ ਵਿੱਚ ਲਿਜਾਉਣ ਦੇ ਆਦੇਸ਼ ਜਾਰੀ ਹੋਏ ਹਨ। ਜਿਸ ਨੂੰ ਮੁੱਖ ਰਖਦੇ ਹੋਏ 18 ਦਸੰਬਰ ਤੋਂ 22 ਦਸੰਬਰ 2022 ਤੱਕ ਸ਼ਹਿਰ ਵਿੱਚ ਫਿਰ ਰਹੇ ਗਊਵੰਸ਼ ਨੂੰ ਕੈਟਲ ਪੌਂਡ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਸ਼ੂ ਪਾਲਕਾਂ ਵੱਲੋਂ ਸਵੇਰ ਹੁੰਦੇ ਹੀ ਆਪਣੇ ਪਸ਼ੂ ਸੜਕਾਂ ਅਤੇ ਹਰੇ ਚਾਰੇ ਵਾਲੀ ਟਾਲਾ ਤੇ ਛੱਡ ਦਿੱਤੇ ਜਾਂਦੇ ਹਨ ਜੋ ਕਿ ਸੜਕ ਹਾਦਸੇ ਹੋਣ ਦਾ ਕਾਰਨ ਬਣ ਰਹੇ ਹਨ।

ਇਸ ਲਈ ਇੰਚਾਰਜ ਸੋਨੂ ਕੁਮਾਰ ਨੇ ਸ਼ਹਿਰ ਵਿੱਚ ਘੁਮ ਰਹੇ ਪਾਲਤੂ ਗਊਵੰਸ਼ ਨੂੰ ਆਪਣੇ ਘਰਾਂ ਵਿੱਚ ਰਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਕਿਸੇ ਵੀ ਪਸ਼ੂ ਪਾਲਕ ਦਾ ਗਊਵੰਸ ਸੜਕ ਤੇ ਘੁਮਦਾ ਨਜਰ ਆਇਆ ਤਾਂ ਉਸ ਨੂੰ ਉਠਾ ਕੇ ਕੈਟਲ ਪੌਂਡ ਸਲੇਮਸ਼ਾਹ ਵਿਖੇ ਭੇਜ ਦਿੱਤਾ ਜਾਵੇਗਾ ਅਤੇ ਉਸ ਖਿਲਾਫ ਵਿਭਾਗ ਵੱਲੋਂ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।