23 ਜੂਨ ਨੂੰ ਲੱਗੇਗਾ ਪਲੇਸਮੈਂਟ ਕੈਂਪ: ਕ੍ਰਿਸ਼ਨ ਲਾਲ

Sorry, this news is not available in your requested language. Please see here.

ਫਾਜ਼ਿਲਕਾ, 21 ਜੂਨ 
ਸੂਬਾ ਸਰਕਾਰ ਪੰਜਾਬ ਰਾਜ ਵਿੱਚ ਵੱਧ ਰਹੀ ਬੇਰੁਜ਼ਾਗਰੀ ਨੂੰ ਠੱਲ ਪਾਉਣ ਲਈ ਵੱਚਨਬੱਧ ਹੈ ਜਿਸ ਦੇ ਮੱਦੇ ਨਜ਼ਰ  ਡਿਪਟੀ ਕਮਿਸ਼ਨਰ ਫਾਜਿ਼ਲਕਾ ਡਾ ਹਿਮਾਂਸ਼ੂ ਅਗਰਵਾਲ  ਦੀ ਯੋਗ ਅਗਵਾਈ ਹੇਠ 23 ਜੂਨ 2022 ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜਿਲ੍ਹਾ ਰੋ਼ਜਗਾਰ ਜਨਰੇਸ਼ਨ ਐਡ ਟੇ੍ਰਨਿੰਗ ਅਫ਼ਸਰ ਸ੍ਰੀ ਕ੍ਰਿਸ਼ਨ ਲਾਲ ਨੇ ਦਿੱਤੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪਲੇਸਮੈਂਟ ਅਫ਼ਸਰ ਰਾਜ ਸਿੰਘ ਨੇ ਦੱਸਿਆ ਕਿ ਇਹ ਪਲੇਸਮੈਂਟ ਕੈਂਪ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਚੌਥੀ ਮੰਜਿ਼ਲ ਬਲਾਕ ਏ ਕਮਰਾ ਨੰ:502 ਵਿਖੇ ਜਿਲ੍ਹਾ ਰੋ਼ਜਗਾਰ ਉ਼ਤਪੱਤੀ ਸਿਖਲਾਈ ਦਫ਼ਤਰ ਫਾਜਿ਼ਲਕਾ ਵਿਖੇ 23 ਜੂਨ 2022 ਨੂੰ  ਸਵੇਰੇ 10 ਵਜੇ ਲਗਾਇਆ ਜਾਵੇਗ ਤਾਂ ਜੋ ਜਿਲ੍ਹੇ  ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਨੇ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਨਾਮੀ ਕੰਪਨੀਆਂ  ਏਅਰਟੈਲ ਫਾਇਬਰ ਬਰੋਡਬੈਂਡ ਅਤੇ ਹੈਲਥੀ ਰਾਜ ਭਾਗ ਲੈ ਰਹੀਆਂ ਹਨ। ਇਸ ਪਲੇਸਮੈਂਟ ਵਿੱਚ ਵਿੱਚ ਘੱਟੋ-ਘੱਟ ਬਾਰਵੀਂ ਪਾਸ ਹੋਣਾ ਜਰੂਰੀ ਹੈ।  ਇਸ ਸਬੰਧੀ ਉਨ੍ਹਾ ਦੱਸਿਆ ਕਿ ਪ੍ਰਾਰਥੀ ਆਪਣੀ ਯੋਗਤਾ ਸਬੰਧੀ ਬਾਓ ਡਾਟਾ ਸਾਰੇ ਸਰਟੀਫਿਕੇਟ ਨਾਲ ਲੈ ਕੇ ਆਉਣ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ-8906022220 ਤੇ ਸੰਪਰਕ ਕੀਤਾ ਜਾ ਸਕਦਾ ਹੈ।