ਪੁਲਿਸ ਲਾਈਨ ਫਾਜਿਲਕਾ ਵਿੱਖੇ ਪੁਲਿਸ ਬਜੂਰਗ ਦਿਵਸ ਮਨਾਇਆ ਗਿਆ

Sorry, this news is not available in your requested language. Please see here.

ਫਾਜ਼ਿਲਕਾ, 30 ਦਸੰਬਰ :- 

ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੁਲਿਸ ਲਾਈਨ ਫਾਜਿਲਕਾ ਵਿੱਖੇ ਪੁਲਿਸ ਬਜੂਰਗ ਦਿਵਸ ਮਨਾਇਆ ਗਿਆ।

ਇਸ ਪ੍ਰੋਗਰਾਮ ਵਿੱਚ ਸ਼੍ਰੀ ਭੁਪਿੰਦਰ ਸਿੰਘ ਪੀ.ਪੀ.ਐਸ. ਐਸ.ਐਸ.ਪੀ. ਫਾਜਿਲਕਾ, ਸ਼੍ਰੀ ਕੈਲਾਸ਼ ਚੰਦਰ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸਥਾਨਿਕ) ਫਾਜਿਲਕਾ ਸਮੇਤ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਫਾਜਿਲਕਾ ਦੇ ਪ੍ਰਧਾਨ ਸ਼੍ਰੀ ਮਦਨ ਲਾਲ ਅਤੇ ਰਿਟਾਇਰਡ ਹੋਏ ਕਰਮਚਾਰੀ ਸ਼ਾਮਿਲ ਹੋਏੇ। ਸਾਲ-2022 ਦੋਰਾਨ ਇਸ ਜ਼ਿਲ੍ਹੇ ਨਾਲ ਸਬੰਧਤ ਜਿਨ੍ਹਾਂ ਕਰਮਚਾਰੀ/ਸੇਵਾ ਮੁਕਤ ਕਰਮਚਾਰੀਆਂ ਦੀ ਮੋਤ ਹੋ ਗਈ ਹੈ, ਉਹਨਾਂ ਦੀ ਯਾਦ ਵਿੱਚ 02 ਮਿੰਟ ਦਾ ਮੋਨ ਧਾਰਨ ਕੀਤਾ ਗਿਆ।

ਸੇਵਾ ਮੁਕਤ ਹੋਏ 5 ਬਜੂਰਗਾਂ ਸ਼੍ਰੀ ਸੁਰਿੰਦਰ ਕੁਮਾਰ ਰਿਟਾ: ਐਸ.ਆਈ.ਸ਼੍ਰੀ ਦਰਸ਼ਨ ਲਾਲ ਰਿਟਾ: ਏ.ਐਸ.ਆਈ.ਸ਼੍ਰੀ ਗੁਰਨਾਮ ਸਿੰਘ ਰਿਟਾ: ਮੁੱਖ ਸਿਪਾਹੀਸ਼੍ਰੀ ਸੁਖਚੈਨ ਸਿੰਘ ਰਿਟਾ: ਮੁੱਖ ਸਿਪਾਹੀਸ਼੍ਰੀ ਮੱਖਣ ਸਿੰਘ ਰਿਟਾ: ਮੁੱਖ ਸਿਪਾਹੀ ਨੂੰ ਸ਼ਾਲਾਂ ਦੇ ਕੇ ਸਨਮਾਨਿਤ ਕੀਤਾ ਗਿਆ।

   ਇਸ ਤੋ ਇਲਾਵਾ ਸੇਵਾ ਮੁਕਤ ਕਰਮਚਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਗਿਆ।

 

ਹੋਰ ਪੜ੍ਹੋ :- ਡਿਪਟੀ ਕਮਿਸ਼ਨਰ ਵੱਲੋਂ ਬਿਰਧ ਆਸ਼ਰਮ ਤੇ ਸੁਖ ਧਾਮ ਕੁਸ਼ਟ ਆਸ਼ਰਮ ਵਿਖੇ ਪਹੁੰਚ ਕੇ ਲੋੜਵੰਦਾਂ ਨੂੰ ਕੰਬਲ ਭੇਟ