ਬੇਟੀ ਬਚਾਉ ਬੇਟੀ ਪੜਾੳ ਦਾ ਪੋਸਟਰ ਰੀਲੀਜ

ਬੇਟੀ ਬਚਾਉ ਬੇਟੀ ਪੜਾੳ ਦਾ ਪੋਸਟਰ ਰੀਲੀਜ
ਬੇਟੀ ਬਚਾਉ ਬੇਟੀ ਪੜਾੳ ਦਾ ਪੋਸਟਰ ਰੀਲੀਜ

Sorry, this news is not available in your requested language. Please see here.

ਗੁਰਦਾਸਪੁਰ, 31 ਮਾਰਚ 2022

ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ   ਦੇ ਦਿਸਾ ਨਿਰਦੇਸ ਅਤੇ ਡਾ. ਵਿਜੇ ਕੁਮਾਰ ਸਿਵਲ ਸਰਜਨ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਬੇਟੀ ਬਚਾਉ ਬੇਟੀ ਪੜਾੳ ਦਾ ਪੋਸਟਰ ਰੀਲੀਜ ਕੀਤਾ ਗਿਆ ਹੈ।

ਹੋਰ ਪੜ੍ਹੋ :-ਪ੍ਰਯਾਸ ਸਕੂਲ, ਆਲਮਗੜ੍ਹ ਵਿਚ ਦਾਖਲਾ ਸ਼ੁਰੂ

ਇਸ ਸਬੰਧੀ ਡਾ. ਵਿਜੇ ਕੁਮਾਰ ਸਿਵਲ ਸਰਜਨ ਗੁਰਦਾਸਪੁਰ ਵਲੋ ਲੋਕਾ ਨੂੰ ਬੇਟੀ ਬਚਾੳ ਬੇਟੀ ਪੜਾੳ ਦੀ ਮਹਤੱਤਾ ਅਤੇ ਭਰੂਣ ਹੱਤਿਆ ਰੋਕਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਈਕਿੰਗ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਡਾ. ਭਾਰਤ ਭੂਸ਼ਣ ਜਿਲਾ ਪਰਿਵਾਰ ਭਲਾਈ ਅਫਸਰ ਜੀ ਨੇ ਦਸਿਆ ਕਿ ਬੇਟੀ ਬਚਾਉ ਬੇਟੀ ਪੜਾੳ  ਅਧੀਨ ਬੇਟੀਆ ਦੀ ਲਿੰਗ ਅਨੁਪਾਤ ਬਰਾਬਰ ਕਰਨ ਹੈ,ਬੇਟੀਆ ਪਰਿਵਾਰ ਦੀ ਸ਼ਾਨ ਹੁੰਦੀਆ ਹਨ।ਉਨਾਂ ਅਗੇ ਦਸਿਆ ਕਿ ਬੇਟੀਆ ਹਰ ਖੇਤਰ ਵਿਚ ਬਰਾਬਰ ਹਿੱਸਾ ਲੈ ਰਹੀਆ ਹਨ ਪਰ ਸਮਾਜ ਵਿਚ ਜਾਗਰੂਕਤਾ ਨਾ ਹੋਣ ਕਰਕੇ ਬੇਟੀਆ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਇਸ ਲਈ ਲੋਕਾ ਨੂੰ ਜਾਗਰੂਕ ਕਰਨ ਲਈ ਬੇਟੀ ਬਚਾਉ ਬੇਟੀ ਪੜਾੳ  ਦਾ ਅਭਿਆਨ ਚਲਾਇਆ ਜਾਦਾ ਹੈ। ਇਸ ਸਮੇ ਡਾ. ਪ੍ਰਭਜੋਤ ਕਲਸੀ ਜਿਲਾ ਐਪੀਡੀਮਾਲੋਜਿਸਟ ਨੇ ਦਸਿਆ ਕਿ ਪੀ.ਐਨ.ਡੀ.ਟੀ.ਐਕਟ ਅਧੀਨ ਬੇਟੀਆ ਨੂੰ ਬਚਾਉਣ ਲਈ ਕਾਨੂੰਨ ਬਣਾਏ ਗਏ ਹਨ,ਜੋ ਗਰਭਵਤੀ ਔਰਤ ਭਰੂਣ ਹਤਿਆ ਕਰਵਾਉਦੀ ਹੈ ਜਾਂ ਉਸ ਦੇ ਰਿਸਤੇਦਾਰ ਗਰਭਪਾਤ ਕਰਾਉਣ ਲਈ ਮਜਬੂਰ ਕਰਦੇ ਹਨ,ਉਨਾਂ ਸਜਾ ਅਤੇ ਜ਼ੁਰਮਾਨਾ ਕੀਤਾ ਜਾਂਦਾ ਹੈ।ਜੋ ਡਾਕਟਰ ਲਿੰਗ ਨਿਧਾਰਨ ਟੈਸਟ ਕਰਦਾ ਹੈ ਉਸ ਨੂੰ ਸਜਾ ਤੇ ਜ਼ੁਰਮਾਨਾ ਕੀਤਾ ਜਾਂਦਾ ਹੈ ਅਤੇ ਸਕੈਨ ਸੈਂਟਰ ਸੀਲ ਵੀ ਕਰ ਦਿੱਤਾ ਜਾਂਦਾ ਹੈ।

ਇਸ ਮੋਕੇ ਡਾ.ਅਰਵਿੰਦ ਕੁਮਾਰ ਜਿਲਾ ਟੀਕਾਕਰਨ ਅਫਸਰ,ਡਾ. ਅਰਵਿੰਦ ਮਹਾਜਨ ਜਿਲਾ ਸਿਹਤ ਅਫਸਰ,ਸ੍ਰੀਮਤੀ ਗੁਰਿੰਦਰ ਕੋਰ ਡਿਪਟੀ ਐਮ.ਈ.ਅਈ.ੳ.,ਸ੍ਰੀਮਤੀ ਸੁਰੇਖਾ ਦੇਵੀ ਸੁਪਰਡੰਟ,ਬਲਜੀਤ ਕੋਰ ਸੁਪਰਡੰਟ ਅੰਕੜਾ ਸ੍ਰੀ ਹਰਦੇਵ ਸਿੰਘ ਅਤੇ ਹੋਰ ਸਟਾਫ ਹਾਜਰ ਸੀ।