–ਡਿਪਟੀ ਕਮਿਸ਼ਨਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਮਾਂਬੱਧ ਸਕੀਮ ਦਾ ਲਾਭ ਲੈਣ ਲਈ ਜ਼ਿਲ੍ਹੇ ਦੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਕੀਤੀ ਅਪੀਲ
ਬਰਨਾਲਾ, 29 ਮਾਰਚ :-
ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ, ਆਈ. ਏ. ਐੱਸ., ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐਲ) ਵੱਲੋਂ ਸਰਕਾਰੀ ਅਦਾਰਿਆਂ ਵਿਰੁੱਧ ਬਿਜਲੀ ਬਿੱਲਾਂ ਦੀ ਖੜੀ ਬਕਾਇਆ ਰਕਮ ਬਾਬਤ ਇੱਕ ਨੋਟੀਫ਼ਿਕੇਸ਼ਨ ਕੀਤਾ ਜਾਣਾ ਹੈ ਜਿਸ ਮੁਤਾਬਕ ਸਰਕਾਰੀ ਅਦਾਰੇ, ਜਿਨ੍ਹਾਂ ਵਿਰੁੱਧ ਬਿਜਲੀ ਦੇ ਬਿੱਲਾਂ ਦੇ ਬਕਾਇਆ ਰਕਮ ਖੜ੍ਹੀ ਹੈ, ਉਹ ਇਸ ਰਕਮ ਦਾ ਮੂਲ ਇੱਕੋ ਵਾਰ ਜਾਂ ਕਿਸ਼ਤਾਂ ਰਾਹੀਂ ਬਿਨਾਂ ਵਿਆਜ ਤੋਂ 31 ਮਾਰਚ 2023 ਤੱਕ ਭਰ ਸਕਦੇ ਹਨ।
ਉਹਨਾਂ ਜ਼ਿਲ੍ਹੇ ਦੇ ਵੱਖ ਵੱਖ ਦਫ਼ਤਰਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਮਾਂਬੱਧ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਵਿੱਤੀ ਸਾਲ 2022-23 ਦੇ ਅਧੀਨ ਅਲਾਟ ਹੋਏ ਬਜਟ ਨੂੰ 31 ਮਾਰਚ 2023 ਲੇਪਸ ਹੋਣ ਤੋਂ ਬਚਾਇਆ ਜਾ ਸਕੇ।
ਵਧੇਰੀ ਜਾਣਕਾਰੀ ਦਿੰਦਿਆਂ ਤੇਜ ਬੰਸਲ, ਉਪ ਮੁੱਖ ਇੰਜੀਨਿਅਰ ਵੰਡ ਹਲਕਾ ਬਰਨਾਲਾ ਨੇ ਦੱਸਿਆ ਕਿ ਇਹਨਾਂ ਕੇਸਾਂ ਨੂੰ ਬਾਅਦ ਵਿੱਚ ਓ.ਟੀ.ਐਸ. ਸਕੀਮ (ਵਾਨ ਟਾਈਮ ਸੈੱਟਲੇਮੈਂਟ) ਤਹਿਤ ਵਿਚਾਰਿਆ ਜਾਵੇਗਾ ਜੋ ਕਿ ਰੈਗੂਲੇਟਰੀ ਕਮਿਸ਼ਨ ਪੰਜਾਬ ਦੇ ਵਿਚਾਰ ਅਧੀਨ ਹੈ। ਪ੍ਰੀਤ ਮੋਹਿੰਦਰ ਸਿੰਘ ਵਧੀਕ ਨਿਗਰਾਨ (ਦਿਹਾਤੀ) ਬਰਨਾਲਾ ਅਤੇ ਵਿਕਾਸ ਸਿੰਗਲਾ ਸਹਾਇਕ ਕਾਰਜਕਾਰੀ ਇੰਜੀਨਿਅਰ (ਸ਼ਹਿਰੀ) ਬਰਨਾਲਾ ਨੇ ਦੱਸਿਆ ਕਿ ਜਿਹੜੇ ਵਿਭਾਗਾਂ ਦੇ ਬਿੱਲ ਬਕਾਇਆ ਹਨ ਉਹਨਾਂ ਵਿੱਚ ਖੇਤੀਬਾੜੀ, ਸਿਹਤ, ਪਸ਼ੂ ਪਾਲਣ, ਸਹਿਕਾਰਤਾ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ, ਸੀਵਰੇਜ ਬੋਰਡ, ਖੁਰਾਕ ਅਤੇ ਸਿਵਲ ਸਪਲਾਈ, ਸਿੰਜਾਈ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਸਮਾਜਿਕ ਸੁਰੱਖਿਆ ਅਤੇ ਬਾਲ ਅਤੇ ਇਸਤਰੀ ਵਿਕਾਸ, ਖੇਡ ਅਤੇ ਯੁਵਾ ਮਾਮਲੇ, ਤਕਨੀਕੀ ਸਿੱਖਿਆ, ਟ੍ਰਾੰਸਪੋਰਟ ਆਦਿ ਸ਼ਾਮਲ ਹਨ।

हिंदी






