ਪੰਜਾਬ ਨਿਰਮਾਣ  ਪ੍ਰੋਗਰਾਮ ਅਧੀਨ ਜਿਲ੍ਹੇ ਨੂੰ ਮਿਲੇ 113 ਕਰੋੜ ਰੁਪਏ-ਚੇਅਰਮੈਨ

RAJKAMALPREET
ਪੰਜਾਬ ਨਿਰਮਾਣ  ਪ੍ਰੋਗਰਾਮ ਅਧੀਨ ਜਿਲ੍ਹੇ ਨੂੰ ਮਿਲੇ 113 ਕਰੋੜ ਰੁਪਏ-ਚੇਅਰਮੈਨ

Sorry, this news is not available in your requested language. Please see here.

ਕੰਮਾਂ ਨੂੰ 10 ਦਸੰਬਰ ਤੱਕ ਪੂਰਾ ਕਰਨ ਦਾ ਟੀਚਾ ਦਿੱਤਾ

ਅੰਮ੍ਰਿਤਸਰ, 13 ਨਵੰਬਰ 2021

ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਰਾਜਕੰਵਲਪ੍ਰੀਤ ਸਿੰਘ ਲੱਕੀ ਨੇ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਕਰਦੇ ਸਾਰੇ ਕੰਮ 10 ਦਸੰਬਰ ਤੱਕ ਪੂਰਾ ਕਰਨ ਦਾ ਟੀਚਾ ਦਿੱਤਾ ਹੈ। ਸਾਰੇ ਵਿਭਾਗਾਂ ਦੇ ਅਧਿਕਾਰੀਆਂਜਿੰਨਾ ਵਿਚ ਲੋਕ ਨਿਰਮਾਣ ਵਿਭਾਗ ਉਸਾਰੀ ਡਵੀਜ਼ਨ 1 ਅਤੇ 2, ਪੀ ਐਸ ਪੀ ਸੀ ਐਲ ਅੰਮ੍ਰਿਤਸਰ ਉਤਰੀ ਤੇ ਪੱਛਮੀਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀਨਗਰ ਨਿਗਮ ਅੰਮ੍ਰਿਤਸਰਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਆਦਿ ਸ਼ਾਮਿਲ ਹਨਨਾਲ ਕੀਤੀ ਮੀਟਿੰਗ ਵਿਚ ਸ. ਲੱਕੀ ਨੇ ਦੱਸਿਆ ਕਿ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਜਿਲ੍ਹੇ ਨੂੰ 113.42 ਕਰੋੜ ਰੁਪਏ ਦੇ ਫੰਡ ਵੱਖ-ਵੱਖ ਕੰਮਾਂ ਲਈ ਮਿਲੇ ਹਨਜਿੰਨਾ ਵਿਚੋਂ ਅਜੇ ਕੇਵਲ 20 ਕਰੋੜ ਰੁਪਏ ਦੀ ਰਾਸ਼ੀ ਹੀ ਖਰਚ ਕੀਤੀ ਜਾ ਸਕੀ ਹੈ।

ਹੋਰ ਪੜ੍ਹੋ :-ਬੇਰੁਜ਼ਗਾਰ ਨੌਜਵਾਨਾਂ ਲਈ ਚੰਨੀ ਦਾ ਘਰ ਘੇਰਣ ਜਾਂਦੇ ‘ਆਪ’ ਵਿਧਾਇਕ ਪੁਲੀਸ ਨੇ ਲਏ ਹਿਰਾਸਤ ‘ਚ

ਉਨਾਂ ਨੇ ਕੰਮਾਂ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਕਰਦੇ ਕਿਹਾ ਕਿ ਸਰਕਾਰ ਕੋਲ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈਪਰ ਤੁਹਾਡੇ ਵੱਲੋਂ ਕਰਵਾਏ ਜਾ ਰਹੇ ਕੰਮ ਦੇਰੀ ਨਾਲ ਚੱਲ ਰਹੇ ਹਨ। ਉਨਾਂ ਅਧਿਕਾਰੀਆਂ ਨੂੰ ਸਪੱਸ਼ਟ ਸਬਦਾਂ ਵਿਚ ਕਿਹਾ ਕਿ ਜੇਕਰ ਕਿਧਰੇ ਕਿਸੇ ਕੰਮ ਵਿਚ ਕੋਈ ਰੁਕਾਵਟ ਆਵੇ ਤਾਂ ਤਰੁੰਤ ਮੇਰੇ ਨਾਲ ਸੰਪਰਕ ਕਰੋਮੈਂ ਨਿੱਜੀ ਦਖਲ ਦੇ ਕੇ ਸਾਰੀਆਂ ਰੁਕਾਵਟਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਸ. ਲੱਕੀ ਨੇ ਕਿਹਾ ਕਿ ਸਾਡਾ ਕੰਮ ਜਿਲ੍ਹਾ ਵਾਸੀਆਂ ਨੂੰ ਸੁੱਖ-ਸਹੂਲਤਾਂ ਦੇਣਾ ਹੈ ਅਤੇ ਸਰਕਾਰ ਇਸ ਲਈ ਫੰਡਾਂ ਵਿਚ ਕੋਈ ਦੇਰੀ ਨਹੀਂ ਕਰ ਰਹੀਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਬਿਨਾਂ ਕਿਸੇ ਦੇਰੀ ਸਾਰੇ ਕੰਮ ਪੂਰੇ ਕਰਕੇ ਅਗਲੇ ਕੰਮਾਂ ਲਈ ਰਣਨੀਤੀ ਘੜੀਏ। ਸ. ਲੱਕੀ ਨੇ ਜਿਲ੍ਹਾ ਅਧਿਕਾਰੀਆਂ ਨੂੰ ਆਪਣੀਆਂ ਟੀਮਾਂ ਨਾਲ ਉਕਤ ਕੰਮਾਂ ਸਬੰਧੀ ਮੀਟਿੰਗ ਕਰਨ ਦੀ ਹਦਾਇਤ ਕਰਦੇ  ਆਪਣੇ ਅਤੇ ਆਪਣੇ ਦਫਤਰ ਵੱਲੋਂ ਹਰ ਤਰਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ।

ਕੈਪਸ਼ਨ

ਚੇਅਰਮੈਨ ਸ ਰਾਜਕੰਵਲ ਪ੍ਰੀਤ ਸਿੰਘ ਲੱਕੀ।