ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਮਾਇਕ੍ਰੋਸਾਫਟ ਦੀ ਮਦਦ ਨਾਲ ਮੁਫ਼ਤ ਆਨਲਾਈਨ ਕੋਰਸ ਉਪਲਬੱਧ

news makahni
news makhani

Sorry, this news is not available in your requested language. Please see here.

ਫਾਜਿ਼ਲਕਾ, 5 ਅਪ੍ਰੈਲ 2022

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮਾਇਕ੍ਰੋਸਾਫਟ ਕੰਪਨੀ ਦੇ ਨਾਲ ਮਿਲ ਕੇ ਔਰਤਾਂ ਅਤੇ ਦਿਦਿਆਂਗਜਨਾਂ ਲਈ ਇਕ ਆਨਲਾਈਨ ਹੁਨਰ ਸਿਖਲਾਈ ਕੋਰਸ ਕਰਵਾਇਆ ਜਾਣਾ ਹੈ। ਇਹ ਜਾਣਕਾਰੀ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜਿ਼ਲ੍ਹਾ ਕੋਆਰਡੀਨੇਟਰ ਮਿਨਾਕਸ਼ੀ ਨੇ ਦਿੱਤੀ ਹੈ।

ਹੋਰ ਪੜ੍ਹੋ :-ਸਵੱਛਤਾ ਪੰਦਰਵਾੜਾ ਤਹਿਤ ਸਾਰੀਆਂ ਸਿਹਤ ਇਮਾਰਤਾਂ ਦੀ ਸਫ਼ਾਈ ਕੀਤੀ ਗਈ

ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਮਾਇਕੋ੍ਰਸਾਫਟ ਵੱਲੋਂ 70 ਘੰਟੇ ਦਾ ਆਨਲਾਈਨ ਕੋਰਸ ਤਿਆਰ ਕੀਤਾ ਗਿਆ ਹੈ। ਮਾਇਕ੍ਰੋਸਾਫਟ ਡਾਇਵਰਸਿਟੀ ਸਕਿਲਿੰਗ ਇਨੀਸੀਏਟਿਵ ਨਾਂਅ ਦੇ ਇਸ ਪ੍ਰੋਗਰਾਮ ਦਾ ਉਦੇਸ਼ ਔਰਤਾਂ ਦੇ ਕੰਮਕਾਜੀ ਹੁਨਰ ਵਿਚ ਵਾਧਾ ਕਰਕੇ ਉਨ੍ਹਾਂ  ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਕਰਨਾ ਹੈ। ਇਹ ਕੋਰਸ ਮੁਫ਼ਤ ਹੈ ਅਤੇ ਇਸ ਵਿਚ ਦਾਖਲੇ ਲਈ ਘੱਟੋ ਘੱਟ ਯੋਗਤਾ 8ਵੀਂ ਪਾਸ ਹੋਣਾ ਹੈ। 18 ਤੋਂ 30 ਸਾਲ ਦੀਆਂ ਲੜਕੀਆਂ/ਔਰਤਾਂ ਤੇ ਦਿਵਿਆਂਗਜਨ ਇਹ ਕੋਰਸ ਕਰ ਸਕਦੇ ਹਨ। ਇਸ ਤਹਿਤ ਡਿਜੀਟਲ ਹੁਨਰ, ਗੱਲਬਾਤ ਕਰਨ ਦੇ ਹੁਨਰ, ਵਪਾਰਕ ਹੁਨਰ, ਰੋਜਗਾਰ ਯੋਗਤਾ ਦੇ ਹੁਨਰ ਵਿਚ ਵਾਧੇ ਦੀ ਸਿਖਲਾਈ ਦਿੱਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਇਹ ਕੋਰਸ ਇਸ ਤਰੀਕੇ ਨਾਲ ਤਿਆਰ ਕੀਤੇ ਗਏ ਹਨ ਕਿ ਕੋਈ ਵੀ ਜ਼ੋ ਬਹੁਤ ਸ਼ੁਰੂਆਤੀ ਪੱਧਰ ਤੇ ਹੈ ਉਹ ਵੀ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਇਸ ਸਮੱਗਰੀ ਦੀ ਵਰਤੋਂ ਕਰਨ ਦੇ ਯੋਗ ਹੋਵੇਗਾ। ਇਸ ਕੋਰਸ ਨੂੰ ਕਰਨ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਚਲਾਏ ਜਾ ਰਹੇ ਹੋਰ ਰੋਜਗਾਰ ਪ੍ਰੋਗਰਾਮਾਂ ਵਿਚ ਵੀ ਸ਼ਾਮਿਲ ਕੀਤਾ ਜਾਵੇਗਾ। ਇਸ ਲਈhttps://rebrand.ly/pjby2  ਲਿੰਕ ਤੇ ਜਾ ਕੇ ਚਾਹਵਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।