ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਮੂਹਿਕ ਹੰਭਲੇ ਮਾਰਨ ਦੀ ਜਰੂਰਤ-ਸ਼੍ਰੋਮਣੀ ਪੰਜਾਬੀ ਆਲੋਚਕ ਅਨੂਪ ਸਿੰਘ

ਪੰਜਾਬੀ ਭਾਸ਼ਾ
ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਮੂਹਿਕ ਹੰਭਲੇ ਮਾਰਨ ਦੀ ਜਰੂਰਤ-ਸ਼੍ਰੋਮਣੀ ਪੰਜਾਬੀ ਆਲੋਚਕ ਅਨੂਪ ਸਿੰਘ

Sorry, this news is not available in your requested language. Please see here.

ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਮਾਹ-2021 ਕਰਵਾਉਣਾ ਸ਼ਲਾਘਾਯੋਗ-ਮਹੀਨਾ ਭਰ ਚੱਲਣਗੇ ਸਮਾਗਮ

ਗੁਰਦਾਸਪੁਰ, 26 ਨਵੰਬਰ 2021

ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਤੇ ਪਾਸਾਰ ਲਈ ਸਾਰਿਆਂ ਨੂੰ ਇਕਜੁੱਟਤਾ ਨਾਲ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਮਾਂ ਬੋਲੀ ਪੰਜਾਬੀ ਲਈ ਭਾਸ਼ਾ ਵਿਭਾਗ ਵਲੋਂ ਪੰਜਾਬੀ ਮਾਹ-2021 ਕਰਵਾਉਣਾ, ਸ਼ਲਾਘਾਯੋਗ ਹੈ। ਇਹ ਵਿਚਾਰ ਸ. ਅਨੂਪ ਸਿੰਘ ਬਟਾਲਾ, ਸ਼੍ਰੋਮਣੀ ਪੰਜਾਬੀ ਆਲੋਚਕ ਵਲੋਂ ਪ੍ਰਗਟ ਕੀਤੇ ਗਏ।

ਹੋਰ ਪੜ੍ਹੋ :-ਦਿਵਿਆਂਗਜ਼ਨਾਂ ਨੂੰ ਰੋਜ਼ਗਾਰ ਚਲਾਉਣ ਲਈ ਘੱਟ ਵਿਆਜ ਦਰਾਂ ਤੇ ਕਰਜ਼ਾ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ 1, 2 ਅਤੇ 3 ਦਸੰਬਰ ਨੂੰ ਲੱਗਣਗੇ ਵਿਸੇਸ਼ ਕੈਂਪ

ਸ੍ਰੋਮਣੀ ਪੰਜਾਬੀ ਆਲੋਚਕ, ਅਨੂਪ ਸਿੰਘ ਬਟਾਲਾ ਨੇ ਅੱਗੇ ਕਿਹਾ ਕਿ ਮਾਂ ਬੋਲੀ ਪੰਜਾਬੀ ਲਈ ਬੇਸ਼ੱਕ ਵੱਖ-ਵੱਖ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਾਸਾਰ ਲਈ ਹੋਰ ਬਹੁਤ ਕੁਝ ਕੀਤੇ ਜਾਣ ਦੀ ਜਰੂਰਤ ਹੈ। ਉਨਾਂ ਕਿਹਾ ਕਿ ਪੰਜਾਬੀ ਭਾਸ਼ਾ ਅਮੀਰ ਭਾਸ਼ਾ ਹੈ ਅਤੇ ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਅਗਾਂਹ ਨਹੀਂ ਵਧਿਆ ਜਾ ਸਕਦਾ । ਉਨਾਂ ਪੰਜਾਬ ਦੇ ਸਿੱਖਿਆ ਮੰਤਰੀ ਸ. ਪ੍ਰਗਟ ਸਿੰਘ ਵਲੋਂ ਪੰਜਾਬੀ ਭਾਸ਼ਾ ਦੇ ਹਿੱਤ ਲਈ ਸ਼ੁਰੂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਉਨਾਂ ਅੱਗੇ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਪੰਜਾਬੀ ਮਾਹ-2021 ਕਰਵਾਉਣਾ ਸ਼ਾਲਾਘਾ ਯੋਗ ਉਪਰਾਲਾ ਹੈ ਅਤੇ ਬਟਾਲਾ ਦੇ ਬੇਰਿੰਗ ਕਾਲਜ ਵਿਚ ਕਰਵਾਏ ਕਵੀ ਦਰਬਾਰ ਵਿਚ ਪੰਜਾਬੀ ਦੇ ਸਿਰਮੌਰ ਕਵੀਆਂ ਵਲੋਂ ਮਾਂ ਬੋਲੀ ਦੇ ਹੱਕ ਵਿਚ ਹੋਕਾ ਦਿੱਤਾ ਗਿਆ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਐਡਵਾਰਡ ਮਸੀਹ ਅਤੇ ਡਾ.ਅਮਰੀਜਤ ਕੋਰ, ਉੱਘੇ ਸਾਹਿਤਕਾਰ ਵਲੋਂ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਅਤੇ ਅਮੀਰੀ ਸਬੰਧੀ ਵਿਚਾਰ ਸਾਂਝੇ ਪ੍ਰਗਟ ਕੀਤੇ।

ਇਸ ਮੌਕੇ ਸਤਨਾਮ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੇ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਮਹੀਨਾ ਭਰ ਸੂਬੇ ਅੰਦਰ ਕਵੀ ਦਰਬਾਰ ਕਰਵਾਏ ਜਾਣਗੇ ਅਤੇ ਭਾਸ਼ਾ ਵਿਭਾਗ ਮਾਂ ਬੋਲੀ ਦੇ ਪ੍ਰਚਾਰ, ਪਾਸਰਾ ਲਈ ਵਚਨਬੱਧ ਹੈ। ਇਸ ਮੌਕੇ ਪ੍ਰਵੀਨ ਕੁਮਾਰ ਸਹਾਇਕ ਡਾਇਰੈਕਟਰ, ਭਗਵਾਨ ਸਿੰਘ, ਗੁਰਜੀਤ ਸਿੰਘ, ਸੁਖਦੇਵ ਸਿੰਘ, ਸ਼ਾਮ ਸਿੰਘ ਤੇ ਹਰਦੇਵ ਰਾਜ ਆਦਿ ਮੋਜੂਦ ਸਨ।

ਸ. ਅਨੁਪ ਸਿੰਘ, ਸ਼੍ਰੋਮਣੀ ਪੰਜਾਬੀ ਆਲੋਚਕ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਅਧਿਕਾਰੀ ਸਨਮਾਨਤ ਕਰਦੇ ਹੋਏ।