9.5 ਕਰੋੜ ਰੁਪਏ ਨਾਲ ਨਵੇਂ ਸਿਰਿਓਂ ਬਣੇਗੀ ਰਾਮਸਰਾ ਮਾਈਨਰ, ਫੰਡ ਹੋਇਆ ਜਾਰੀ —ਵਿਧਾਇਕ ਅਮਨਦੀਪ ਮੁਸਾਫਰ

Amandeep
9.5 ਕਰੋੜ ਰੁਪਏ ਨਾਲ ਨਵੇਂ ਸਿਰਿਓਂ ਬਣੇਗੀ ਰਾਮਸਰਾ ਮਾਈਨਰ, ਫੰਡ ਹੋਇਆ ਜਾਰੀ —ਵਿਧਾਇਕ ਅਮਨਦੀਪ ਮੁਸਾਫਰ

Sorry, this news is not available in your requested language. Please see here.

ਬੱਲੂਆਣਾ ਹਲਕੇ ਦੇ ਕਿਸਾਨਾਂ ਨੂੰ ਹੋਵੇਗਾ ਵੱਡਾ ਫਾਇਦਾ
ਟੇਲਾਂ ਤੇ ਪਾਣੀ ਦੀ ਨਹੀਂ ਹੋਵੇਗੀ ਕਮੀ
ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੰਚਾਈ ਮੰਤਰੀ ਦਾ ਕੀਤਾ ਧੰਨਵਾਦ

ਅਬੋਹਰ, 3 ਜਨਵਰੀ 2023

ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਅਤੇ ਖੇਤੀ ਸੈਕਟਰ ਦੀ ਬਿਹਤਰੀ ਪ੍ਰਤੀ ਆਪਣੀ ਵਚਨਬੱਧਤਾ ਸਿੱਧ ਕਰਦਿਆਂ ਬੱਲੂਆਣਾ ਹਲਕੇ ਦੀ ਪ੍ਰਮੁੱਖ ਨਹਿਰ ਰਾਮਸਰਾ ਮਾਇਨਰ ਦੇ ਨਵੀਨੀਕਰਨ ਲਈ ਫੰਡ ਜਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਹਲਕੇ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦਿੱਤੀ ਹੈ।

ਹੋਰ ਪੜ੍ਹੋ – ਜ਼ਿਲ੍ਹਾ ਵਾਸੀਆਂ ਨੂੰ ਆਪਣੇ ਆਧਾਰ ਕਾਰਡ ਅਪਡੇਟ ਰੱਖਣ ਦੀ ਅਪੀਲ

ਵਿਧਾਇਕ ਨੇ ਕਿਹਾ ਕਿ ਇਸ ਹਲਕੇ ਵਿਚ ਨਹਿਰੀ ਪਾਣੀ ਪ੍ਰਮੁੱਖ ਮੁੱਦਾ ਹੁੰਦਾ ਹੈ ਅਤੇ ਟੇਲਾਂ ਤੱਕ ਪੂਰਾ ਪਾਣੀ ਪਹੁੰਚੇ ਇਸ ਲਈ ਪੁਰਾਣੇ ਨਹਿਰੀ ਢਾਂਚੇ ਦਾ ਨਵੀਨੀਕਰਨ ਲੋੜੀਂਦਾ ਸੀ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਸਰਕਾਰ ਵੱਲੋਂ ਹੁਣ ਰਾਮਸਰਾ ਦੇ ਨਵੀਨੀਕਰਨ ਲਈ ਫੰਡ ਜਾਰੀ ਕੀਤੇ ਹਨ। ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਦੂਰ ਕਰ ਰਹੀ ਹੈ। ਬੱਲੂਆਣਾ ਹਲਕੇ ਦੇ ਬਹੁਗਿਣਤੀ ਪਿੰਡਾਂ ਦੇ ਰਕਬੇ ਨੂੰ ਪਾਣੀ ਦੇਣ ਵਾਲੀ ਰਾਮਸਰਾ ਮਾਈਨਰ ਨਵੇਂ ਸਿਰਿਓ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ 9 ਕਰੋੜ 50 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਈ ਮਹੀਨੇ ਵਿਚ ਉਹਨਾਂ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਸ: ਭਗਵੰਤ ਮਾਨ ਤੇ ਸਿੰਚਾਈ ਮੰਤਰੀ ਨੂੰ ਮਿਲ ਕੇ ਫੰਡ ਜਾਰੀ ਕਰਨ ਦੀ ਮੰਗ ਕੀਤੀ ਸੀ। ਇਸ ਤਹਿਤ ਹੁਣ ਫੰਡ ਜਾਰੀ ਹੋ ਚੁੱਕਿਆ ਹੈ।

ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਬੁਰਜੀ ਨੰਬਰ 2500 ਤੋਂ 88625 ਤੱਕ ਰਾਮਸਰਾ ਮਾਇਨਰ ਨਵੀਂ ਤਕਨੀਕ ਨਾਲ ਸਾਰੀ ਨਵੇਂ ਸਿਰਿਓਂ ਬਣਾਈ ਜਾਵੇਗੀ। ਇਸ ਨਾਲ ਇਸ ਨਹਿਰ ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਪਾਣੀ ਦੀ ਕਮੀ ਨਹੀਂ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਹ ਨਹਿਰ ਟੇਲਾਂ ਤੱਕ ਬਣਨ ਨਾਲ ਪਾਣੀ ਵੀ ਪੂਰਾ ਮਿਲੇਗਾ। ਉਨਾਂ ਮੁੱਖ ਮੰਤਰੀ ਸ: ਭਗਵੰਤ ਮਾਨ ਅਤੇ ਸਿੰਚਾਈ ਮੰਤਰੀ ਸ: ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਲੂਆਣਾ ਹਲਕੇ ਵਿਚ ਵਿਕਾਸ ਪੱਖੋਂ ਕੋਈ ਕਮੀ ਨਹੀ ਛੱਡੀ ਜਾਵੇਗੀ। ਰਾਮਸਰਾ ਮਾਇਨਰ ਦੇ ਹਾਲਾਤ ਬਹੁਤ ਬੁਰੇ ਸਨ ਅਤੇ ਲੰਬੇ ਸਮੇਂ ਤੋਂ ਮੰਗ ਸੀ ਕਿ ਇਸ ਨੂੰ ਨਵੇਂ ਸਿਰਿਓ ਬਣਾਇਆ ਜਾਵੇ। ਉਧਰ ਰਾਮਸਰਾ ਮਾਈਨਰ ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਦਾ ਧੰਨਵਾਦ ਕੀਤਾ ਹੈ।