ਅਪੰਗਤਾ ਭਾਵੇ ਕਿੰਨੀ ਵੀ ਹੋਵੇ, ਯੂ.ਡੀ.ਆਈ. ਡੀ ਕਾਰਡ ਸਾਰੇ ਦਿਵਿਆਂਗ ਵਿਅਕਤੀਆਂ ਦੇ ਬਣਾਏ ਜਾਣਗੇ : ਅਮਿਤ ਤਲਵਾੜ

Sorry, this news is not available in your requested language. Please see here.

ਯੂੀ.ਡੀ.ਆਈ.ਡੀ ਕਾਰਡ ਪ੍ਰੋਜੇਕਟ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਮੀਖਿਆ ਮੀਟਿੰਗ*
ਐਸ.ਏ.ਐਸ ਨਗਰ 22 ਨਵੰਬਰ :-  
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਅੱਜ ਦਿਵਿਆਂਗ ਵਿਅਕਤੀਆਂ ਲਈ ਯੂੀ.ਡੀ.ਆਈ.ਡੀ ਕਾਰਡ ਪ੍ਰੋਜੇਕਟ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਖੇ ਵਿਸ਼ੇਸ ਸਮੀਖਿਆ ਮੀਟਿੰਗ ਕੀਤੀ ਗਈ ।
 ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਯੂ.ਡੀ.ਆਈ.ਡੀ. ਕਾਰਡ ਜਾਰੀ ਕਰਨ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਾ ਕੀਤੀ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਵੱਲੋਂ ਕਾਰਡ ਲੈਣ ਲਈ ਦਰਖਾਸਤਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਸਭਨਾਂ ਦੇ ਕਾਰਡ 30 ਨਵੰਬਰ ਤੱਕ ਜਾਰੀ ਕੀਤੇ ਜਾਣ।
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਐਸ ਡੀ ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖੇਤਰ ਵਿੱਚ ਐਨ ਜੀ ਓਜ ਦੀ ਮਦਦ ਨਾਲ ਸਮੂਹ ਪਿੰਡਾਂ ਵਿੱਚ ਯੋਗ ਲਾਭ ਪਾਤਰੀ ਜੋ ਯੂ ਡੀ ਆਈ ਡੀ ਕਾਰਡ ਬਣਾਉਣ ਦੇ ਯੋਗ ਹਨ ਉਨ੍ਹਾਂ ਦਾ ਡਾਟਾ ਤਿਆਰ ਕਰਕੇ ਕਾਰਡ ਬਣਾਉਣਗੇ ਅਤੇ ਜੇਕਰ ਕਿਸੇ ਦੀਵਿਆਂਗ ਦਾ ਯੂ ਡੀ ਆਈ ਡੀ ਕਾਰਡ ਪਹਿਲਾਂ ਹੀ ਰੱਦ ਹੋ ਚੁੱਕਿਆ ਹੈ ਤਾਂ ਉਸ ਦੀ ਮੁੜ ਪੜਚੋਲ ਕਰਨਗੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਡੀ ਐਸ ਐਸ ਓ ਨੂੰ ਇਹ ਹਦਾਇਤ ਉਹ ਯੂ ਡੀ ਆਈ ਡੀ ਕਾਰਡ ਬਣਾਉਣ ਸਬੰਧੀ ਜਾਣਕਾਰੀ ਵਾਲੇ ਪੇਫਲੈਟ ਛਪਾ ਕੇ ਪਿੰਡਾਂ ਵਿੱਚ ਵੰਡਣਗੇ l
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਸਮੂਹ ਸਰਪੰਚਾਂ ਅਤੇ ਮਿਊਸੀਪਲ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਰਡ ਅਤੇ ਪੰਚਾਇਤ ਅਧੀਨ ਆਉਂਦੇ ਯੋਗ ਦਿਵਿਆਂਗਾ ਦਾ ਯੂ ਡੀ ਆਈ ਡੀ ਕਾਰਡ ਬਣਾਉਣ ਲਈ ਪਹਿਲ ਕਰਨ।
         ਇਸ ਸਬੰਧੀ ਪ੍ਰੈਸ ਨੋਟ ਰਾਹੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀ ਵਿੱਚ ਅਪੰਗਤਾ ਭਾਵੇਂ ਕਿੰਨੀ ਪ੍ਰਤੀਸ਼ਤ ਕਿਉਂ ਨਾ ਹੋਵੇ ਸਾਰੇ ਦਿਵਿਆਂਗ ਵਿਅਕਤੀਆਂ ਦੇ ਵਿਲੱਖਣ ਅਪੰਗਤਾ ਸ਼ਨਾਖਤੀ ਕਾਰਡ (ਯੂੀ.ਡੀ.ਆਈ.ਡੀ.) ਬਣਾਏ ਜਾਣਗੇ । ਦਿਵਿਆਂਗ ਵਿਅਕਤੀ ਦੀ ਪਹਿਚਾਣ ਅਤੇ ਪੁਸ਼ਟੀ ਕਰਨ ਲਈ ਇਹ ਇੱਕ ਅਜਿਹਾ ਦਸਤਾਵੇਜ਼ ਹੈ ਜੋ ਸਾਰੇ ਮੁਲਕ ਵਿੱਚ ਵੈਲਿਡ ਹੈ, ਜਿਸ ਰਾਹੀਂ ਦਿਵਿਦਆਂਗ ਵਿਅਕਤੀ ਉਨ੍ਹਾਂ ਨੂੰ ਮਿਲਣ ਵਾਲੇ ਕਈ ਪ੍ਰਕਾਰ ਦੇ ਲਾਭ ਲੈਣ ਲਈ ਇਸਦਾ ਇਸਤੇਮਾਲ ਕਰ ਸਕਦੇ ਹਨ। ਇਹ ਕਾਰਡ ਦਿਵਿਆਂਗ ਵਿਅਕਤੀਆਂ ਨੂੰ ਰੇਲਵੇ ਕਾਉਂਟਰਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਵੀ ਲਾਭ ਲੈਣ ਸਮੇਂ ਸਹਾਈ ਹਨ। ਕੋਈ ਵੀ ਦਿਵਿਆਂਗ ਵਿਅਕਤੀਆਂ ਵਿਲੱਖਣ ਅਪੰਗਤਾ ਸ਼ਨਾਖਤੀ ਕਾਰਡ (ਯੂੀ.ਡੀ.ਆਈ.ਡੀ) ਬਣਾਉਂਣ ਲਈ ਸਰਕਾਰ ਦੀ ਵੈਬਸਾਈਟ http://www.swavlambancard.gov.in ਤੇ ਰਾਜਿਸਟ੍ਰੇਸ਼ਨ ਕਰ ਸਕਦਾ ਹੈ । ਇਸ ਤੋਂ ਇਲਾਵਾ ਕੋਈ ਵੀ ਦਿਵਿਆਂਗ ਵਿਅਕਤੀ ਆਪਣੇ ਨਿੱਜੀ ਕੰਪਿਉਟਰ, ਨਜ਼ਦੀਕੀ ਸਾਇਬਰ ਕੈਫੇ ਜਾਂ ਸੇਵਾ ਕੇਂਦਰ ਵਿੱਚ ਜਾ ਕੇ ਆਪਣੀ ਰਾਜਿਸਟ੍ਰੇਸ਼ਨ ਕਰਵਾ ਸਕਦਾ ਹੈ। ਵਿਅਕਤੀ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਐਸ.ਐਮ.ਓ ਦਫਤਰ, ਸਿਵਲ ਸਰਜਨ ਦਫਤਰ, ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਜਾਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਤੋਂ ਜਾਣਕਾਰੀ ਲੈ ਸਕਦੇ ਹਨ।
         ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ ਮੁਹਾਲੀ ਸ੍ਰੀਮਤੀ ਸਰਬਜੀਤ ਕੌਰ, ਐਸ.ਡੀ.ਐਮ ਖਰੜ ਸ੍ਰੀ ਰਵਿੰਦਰ ਸਿੰਘ, ਐਸ.ਡੀ.ਐਮ ਡੇਰਾਬਸੀ ਸ੍ਰੀ ਹਿੰਮਾਂਸੂ ਗੁਪਤਾ, ਸਿਵਲ ਸਰਜਨ ਡਾ.ਆਦਰਸਪਾਲ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਗਿਰਿਸ ਡੋਗਰਾ, ਐਸ.ਐਮ.ਓਜ਼, ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਹੋਰ ਅਧਿਕਾਰੀ ਵਿਸ਼ੇਸ ਤੌਰ ਤੇ ਹਾਜ਼ਰ ਸਨ ।