ਰੀਜਨਲ ਸੈਟਰ , ਮੈਗਸੀਪਾ ਜਲੰਧਰ ਵੱਲੋ ਗਰੁੱਪ ਬੀ ਅਤੇ ਗਰੁੱਪ ਸੀ ਦੇ  ਕਰਮਚਾਰੀਆਂ ਦੀ  12 ਦਿਨਾ  ਟਰੈਨਿੰਗ  ਸਿਖਲਾਈ ਸੁਰੂ

Sorry, this news is not available in your requested language. Please see here.

ਗੁਰਦਾਸਪੁਰ 23 ਮਈ :-  ਸਥਾਨਕ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਰੀਜਨਲ ਸੈਂਟਰ ਮੈਗਸੀਪਾ ਜਲੰਧਰ ਵੱਲੋ ਗਰੁੱਪ ਬੀ ਅਤੇ ਗਰੁੱਪ ਸੀ ਦੇ ਕਰਮਚਾਰੀਆ ਦੀ  12 ਦਿਨਾਂ ਦੀ  ਟਰੇਨਿੰਗ ਸਵੇਰੇ 9-00 ਵਜੇ ਸੁਰੂ ਕਰਵਾਈ ਗਈ । ਇਸ ਟਰੇਨਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਸਾਮਲ ਹੋਏ । ਇਸ ਟਰੇਨਿੰਗ ਦੀ  ਸੁਰੂਆਤ ਕਰਦਿਆ  ਡਾ; ਐਸ ਪੀ  ਜੋਸੀ –ਰਿਜਨਲ ਪ੍ਰੋਜੈਕਟ ਡਾਇਰੈਕਟਰ ਰੀਜਨਲ ਸੈਟਰ ਮੈਗਸੀਪਾ  ਜਲੰਧਰ , ਪ੍ਰੋਫੈਸਰ ਜੀਵਨਜੋਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰਦਾਸਪੁਰ , ਡਾ; ਰਿਸੀ ਪ੍ਰੋਫੈਸਰ  ਅਤੇ ਸ੍ਰੀ ਦਵਿੰਦਰ ਸਿੰਘ ,ਭੂਮੀ ਰੱਖਿਆ ਅਫਸਰ ਧਾਰੀਵਾਲ  ਨੋਡਲ ਅਫਸਰ  ਅਤੇ ਵੱਖ ਵੱਖ ਵਿਭਾਗਾ ਅਧਿਕਾਰੀ ਕਰਮਚਾਰੀ ਹਾਜਰ ਹੋਏ । ਇਸ ਮੌਕੇ ਤੇ ਡਾ; ਐਸ. ਪੀ ਜੋਸ਼ੀ ਨੇ ਦੱਸਿਆ ਕਿ ਇਸ ਟਰੇਨਿੰਗ ਕੈਪ ਵਿੱਚ ਜਿੰਨ੍ਹਾ ਅਧਿਕਾਰੀਆ /ਕਰਮਚਾਰੀਆਂ  ਦੀ ਸਰਵਿਸ 5-6 ਸਾਲ ਹੋਈ ਹੈ ,ਉਹਨਾਂ  ਕਰਮਚਾਰੀਆਂ ਨੂੰ ਇਸ ਟਰੇਨਿੰਗ ਕੈਪ ਵਿੱਚ ਟਰੇਨਿੰਗ ਕਰਨ ਲਈ ਹਾਜਰ ਹੋਏ । ਇਸ ਟਰੇਨਿੰਗ ਕੈਪ ਵਿੱਚ ਟਰੇਨਿੰਗ ਲੈਣ ਲਈ ਆਏ ਵੱਖ ਵੱਖ ਅਧਿਕਾਰੀਆ ਅਤੇ ਕਰਮਚਾਰੀਆਂ  ਨੂੰ ਆਪਣੇ ਵਿਭਾਗਾਂ ਦੇ ਕੰਮਾਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਕਰਨ ਸਬੰਧੀ ਦੱਸਿਆ । ਇਹ  ਟਰੇਨਿੰਗ  ਕੈਪ ਹਰ ਰੋਜ ਸਵੇਰੇ 9-00 ਵਜੇ ਤੋ ਲੈ ਸਾਮ 4-00 ਵਜੇ ਤਕ 12 ਦਿਨਾ ਲਈ  ਚਲਾਇਆ ਜਾਵੇਗਾ ।

 

ਹੋਰ ਪੜ੍ਹੋ :-  ਵਿਸ਼ਵ ਨੋ ਤੰਬਾਕੂ ਪੰਦੜਵਾੜੇ ਦੇ ਸਬੰਧ ਵਿੱਚ ਫੂਡ ਸੇਫਟੀ ਅਫਸਰ ਵੱਲੋਂ ਤੰਬਾਕੂ ਐਕਟ 2003 ਅਧੀਨ ਕੱਟੇ ਚਲਾਨ