ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ ਨੋਟਿਸਾਂ ਦੀ ਮੌਕੇ ਤੇ ਚਸਪਾਨਗੀ ਵੀ ਕੀਤੀ ਗਈ
ਗੁਰਦਾਸਪੁਰ , 12 ਮਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ ) , ਗੁਰਦਾਸਪੁਰ ਦੇ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਰੈਗੂਲੇਟਰੀ ਵਿੰਗ ਵਲੋਂ ਗੁਰਦਾਸਪੁਰ ਅਤੇ ਕਲਾਨੋਰ ਵਿਖੇ ਅਣ- ਅਧਿਕਾਰਤ ਕਲੋਨੀਆਂ ਤੇ ਕਾਰਵਾਈ ਕਰਦੇ ਹੋਏ ਪਿੰਡ ਹੇਮਰਾਜਪੁਰ, ਪਿੰਡ ਹਯਤਾਨਗਰ , ਪਿੰਡ ਬਖਸ਼ੀਵਾਲ , ਪਿੰਡ ਕੋਟਲਾ ਮੁਗਲਾਂ ਅਤੇ ਕਲਾਨੋਰ ਵਿੱਚ ਵੱਖ-ਵੱਖ ਪ੍ਰੋਮੋਟਰਾਂ ਵੱਲੋਂ ਵਿਕਸਿਤ ਕੀਤੀਆਂ ਜਾ ਰਹੀਆਂ ਕਲੋਨੀਆਂ ਦਾ ਮੌਕੇ ਤੇ ਕੰਮ ਬੰਦ ਕਰਵਾਇਆ ਗਿਆ ਅਤੇ ਇਸ ਦੇ ਨਾਲ ਹੀ ਉਕਤ ਕਲੋਨੀਆਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ ਨੋਟਿਸਾ ਦੀ ਮੌਕੇ ਤੇ ਚਸਪਾਨਗੀ ਵੀ ਕੀਤੀ ਗਈ ਅਤੇ ਨਿਯਮਾਂ ਅਨੁਸਾਰ ਸਬੰਧਤ ਦਫ਼ਤਰ ਵਿੱਚ ਕੇਸ ਅਪਲਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ।
ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨ (ਸ਼ਹਿਰੀ ਵਿਕਾਸ ), ਗੁਰਦਾਸਪੁਰ ਵੱਲੋਂ ਅਣ-ਅਧਿਕਾਰਤ ਕਲੋਨੀਆਂ / ਉਸਾਰੀਆਂ ਕਰਨ ਵਾਲੇ ਕੋਲੋਨਾਈਜਰ /ਪ੍ਰਮੋਟਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਕੋਈ ਵੀ ਕੋਲੋਨਾਈਜਰ/ਪ੍ਰਮੋਟਰ ਜੇਕਰ ਬਿਨਾ ਵਿਭਾਗ ਦੀ ਪ੍ਰਵਾਨਗੀ ਲਏ ਕੋਈ ਵੀ ਉਸਾਰੀ ਕਰਦਾ ਹੈ ਤਾਂ ਉਹਨਾਂ ਖਿਲਾਫ਼ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

हिंदी






