17 ਜਨਵਰੀ ਤੱਕ ਮਨਾਇਆ ਜਾਵੇਗਾ ਸੜ੍ਹਕ ਸੁਰੱਖਿਆ ਸਪਤਾਹ

Sorry, this news is not available in your requested language. Please see here.

ਜਿਲ੍ਹਾ ਸਾਂਝ ਕੇਂਦਰਅੰਮ੍ਰਿਤਸਰ ਸ਼ਹਿਰ ਅਤੇ ਟਰੈਫਿਕ ਪੁਲਿਸਕਮਿਸ਼ਨਰੇਟ ਵੱਲੋਂ ਸਰੂਪ ਰਾਣੀ ਕਾਲਜ ਵਿਖੇ ਮਨਾਇਆ ਗਿਆ ਸੜਕ ਸੁਰੱਖਿਆ ਹਫਤਾ

ਅੰਮ੍ਰਿਤਸਰ 12 ਜਨਵਰੀ 2023 —

ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓਆਈ.ਪੀ.ਐਸ.ਵਧੀਕ ਡਾਇਰੈਕਟਰ ਜਨਰਲ ਪੁਲਿਸਕਮਿਊਨਿਟੀ ਅਫੇਅਰਜ਼ ਡਵੀਜ਼ਨਪੰਜਾਬਸ੍ਰ: ਜਸਕਰਨ ਸਿੰਘਕਮਿਸ਼ਨਰ ਪੁਲਿਸਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਅਮਨਦੀਪ ਕੌਰਵਧੀਕ ਡਿਪਟੀ ਕਮਿਸ਼ਨਰ ਪੁਲਿਸਟਰੈਫਿਕਅੰਮ੍ਰਿਤਸਰ ਸ਼ਹਿਰਸ੍ਰੀ ਰਾਜੇਸ਼ ਕੱਕੜਸਹਾਇਕ ਕਮਿਸ਼ਨਰ ਪੁਲਿਸ ਟ੍ਰੈਫਿਕ ਅੰਮ੍ਰਿਤਸਰ ਅਤੇ ਸ਼੍ਰੀਮਤੀ ਤ੍ਰਿਪਤਾ ਸੂਦਪੀ.ਪੀ.ਐਸ.ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰਕਮਿਸ਼ਨਰੇਟ ਅੰਮ੍ਰਿਤਸਰ ਦੀ ਯੋਗ ਅਗਵਾਈ ਅਤੇ ਪ੍ਰਿੰਸੀਪਲ ਪ੍ਰੋਫੈਸਰ ਡਾ: ਦਲਜੀਤ ਕੌਰਡਾ: ਸੁਰਿੰਦਰ ਕੌਰ ਵਾਈਸ ਪ੍ਰਿੰਸੀਪਲ ਦੇ ਸਹਿਯੋਗ ਨਾਲ ਭਾਰਤ ਵਿੱਚ 11 ਜਨਵਰੀ ਤੋਂ 17 ਜਨਵਰੀ 2023 ਤੱਕ ਮਨਾਏ ਜਾਣ ਵਾਲੇ ਸੜਕ ਸੁਰੱਖਿਆ ਹਫਤੇ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਇੰਸਪੈਕਟਰ ਪਰਮਜੀਤ ਸਿੰਘਇੰਚਾਰਜ ਜਿਲ੍ਹਾ ਸਾਂਝ ਕੇਂਦਰਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਵਿਦਿਆਰਥੀਆਂ ਨੂੰ ਮੋਟਰ ਵਹੀਕਲ ਐਕਟ 2018 ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸੜਕ ਤੇ ਚੱਲਣ ਦੇ ਨਿਯਮਾਂਸੜਕ ਹਾਦਸਿਆਂ ਤੋਂ ਬਚਾਅ ਅਤੇ ਸੜਕ ਹਾਦਸਾ ਪੀੜਤਾਂ ਦੀ ਮਦਦ ਕਰਨ ਸਬੰਧੀ ਸਬੰਧੀ ਸੁਝਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਓਵਰ ਸਪੀਡਿੰਗ ਨਾ ਕਰਨਸੀਟ ਬੈਲ ਲਗਾਉਣਹੈਲਮਟ ਪਹਿਨਣਡਰਾਈਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਨਾ ਕਰਨਰੈੱਡ ਲਾਈਟ ਜੰਪ ਨਾ ਕਰਨ ਆਦਿ ਬਾਰੇ ਦੱਸਿਆ ਗਿਆ।

ਇਸ ਮੌਕੇ ਡਾ: ਦਲਜੀਤ ਕੌਰਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਟਰੈਫਿਕ ਨਿਯਮ ਅਪਨਾਉਣ ਦੀ ਅਪੀਲ ਕੀਤੀ। ਪ੍ਰੋਗਰਾਮ ਵਿੱਚ ਰੋਡ ਸੇਫਟੀ ਸੈੱਲ ਵੱਲੋਂ ਡਾ: ਵੰਦਨਾਮਿਸ ਮਨਜੀਤ ਕੌਰ ਮਿਨਹਾਸਮਿਸ ਮਾਨਸੀ ਅਤੇ ਟਰੈਫਿਕ ਐਜੂਕੇਸ਼ਨ ਸੈੱਲਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਐਚ.ਸੀ. ਸਲਵੰਤ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੌਰਾਨ ਐਚ.ਸੀ. ਸਲਵੰਤ ਸਿੰਘ ਵੱਲੋਂ ਟਰੈਫਿਕ ਚਿੰਨ੍ਹਾਂ ਦੀ ਮਹੱਤਤਾ ਅਤੇ ਸੰਕੇਤਾਂ ਦੇ ਮਤਲਬ ਬਾਰੇ ਵਿਸਥਾਰਪੂਰਵਕ ਸਮਝਾਇਆ ਗਿਆ। ਡਾ: ਦਲਜੀਤ ਕੌਰਪ੍ਰਿੰਸੀਪਲ ਵੱਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਏ ਹੋਏ ਮਹਿਮਾਨਾਂ ਅਤੇ ਪ੍ਰੋਗਰਾਮ ਦੇ ਇੰਤਜ਼ਾਮ ਮੁਕੰਮਲ ਕਰਨ ਲਈ ਮੈਡਮ ਵੰਦਨਾ ਦਾ ਧੰਨਵਾਦ ਕੀਤਾ ਗਿਆ।

 

ਹੋਰ ਪੜ੍ਹੋ :-  ਇੰਡਸਟਰੀ ਏਰੀਆ ਫੇਜ਼ 9 ਅਤੇ ਪਿੰਡ ਕੰਬਾਲੀ ਵਿਖੇ ਸੜਕ ਸੁਰੱਖਿਆ ਨਿਯਮਾਂ ਸਬੰਧੀ ਲਗਾਇਆ ਸੈਮੀਨਾਰ

===—