ਵੇਲਲਿਫਟਿੰਗ ਵਿਚੋਂ ਸੂਬੇ ਦਾ ਮਾਣ ਵਧਾਉਣ ਵਾਲੀ ਖਿਡਾਰਨ ਰੌਂਸ਼ਨੀ

Sorry, this news is not available in your requested language. Please see here.

ਐਸ.ਏ.ਐਸ.ਨਗਰ, 19 ਸਤੰਬਰ :-
 
ਛੋਟੀ ਉਮਰ ਵਿਚ ਵੇਟਲਿਫਟਿੰਗ ਦੀ ਖੇਡ ਦੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਸਟੇਟ ਪੱਧਰ ਤੇ ਸਾਲ 2019 ਅਤੇ ਸਾਲ 2022 ਵਿਚ ਲਗਾਤਾਰ ਪਹਿਲੇ ਸਥਾਨ ਅਤੇ ਸਾਲ 2021 ਦੌਰਾਨ ਸਟੇਟ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਰੌਸ਼ਨੀ ਪੁੱਤਰੀ ਸੁਖਵਿੰਦਰਪਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮੁਰਾਰ ਹਮੀਰਾ ਦੀ ਵਸਨੀਕ ਕਿਸੇ ਪਹਿਚਾਣ ਦੀ ਮੁਹਥਾਜ ਨਹੀਂ ਹੈ। ਉਸ ਵਲੋਂ ਆਪਣੀ ਅਣਥੱਕ ਮਿਹਨਤ ਸਦਕਾ ਸਾਲ 2022 ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਹੋਣਹਾਰ ਖਿਡਾਰਨ ਬਾਰੇ ਜਾਣਕਾਰੀ ਦਿੰਦਿਆ ਉਸਦੇ ਕੋਚ ਸ੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਉਹ ਖੇਡ ਭਵਨ ਫੇਜ 9 ਮੋਹਾਲੀ ਵਿਖੇ ਅਭਿਆਸ ਕਰਦੀ ਹੈ ਅਤੇ ਇਹ ਖਿਡਾਰਨ ਵੇਟਲਿਫਟਿੰਗ ਦੇ ਵੱਖ-ਵੱਖ ਨੈਸ਼ਨਲ ਲੈਵਲ ਮੁਕਾਬਲਿਆ ਵਿੱਚ ਭਾਗ ਲੈ ਰਹੀ ਹੈ। ਰੌਸ਼ਨੀ ਵਲੋਂ ਦੱਸਿਆ ਗਿਆ ਹੈ ਕਿ ਉਸ ਦੀ ਕੋਚ ਅਤੇ ਉਸ ਦੇ ਮਾਪਿਆਂ ਵਲੋਂ ਦਿੱਤੀ ਗਈ ਪ੍ਰੇਰਨਾ ਅਤੇ ਹੌਂਸਲਾ ਅਫਜਾਈ ਸਦਕਾ ਉਸ ਦਾ ਅਗਲਾ ਗੋਲ ਨੈਸ਼ਨਲ ਵਿਚੋਂ ਮੈਡਲ ਲੈ ਕੇ ਆਪਣੇ ਵਤਨ ਪੰਜਾਬ ਦਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਨਾ ਹੈ।