ਐਸ.ਡੀ.ਐਮ. ਨੇ ਕਰਾਫਟ ਬਾਜ਼ਾਰ ਮੇਲੇ ਦਾ ਕੀਤਾ ਉਦਘਾਟਨ

Sorry, this news is not available in your requested language. Please see here.

10 ਜੁਲਾਈ ਤੱਕ ਲੱਗੇਗਾ ਕਰਾਫਟ ਬਾਜ਼ਾਰ

ਅੰਮ੍ਰਿਤਸਰ 1 ਜੁਲਾਈ 2022—-ਪਾਇਟੈਕਸ ਮੈਦਾਨ ਰਣਜੀਤ ਐਵੀਨਿਊ ਅੰਮ੍ਰਿਤਸਰ ਵਿੱਚ ਅੱਜ ਐਸ.ਡੀ.ਐਮ. ਅੰਮ੍ਰਿਤਸਰ-2 ਸ੍ਰੀ ਹਰਪ੍ਰੀਤ ਸਿੰਘ ਨੇ ਕਰਾਫਟ ਬਾਜ਼ਾਰ ਮੇਲੇ ਦਾ ਉਦਘਾਟਨ ਕੀਤਾ ਅਤੇ ਵੱਖ-ਵੱਖ ਸਟਾਲਾਂ ਤੇ ਜਾ ਕੇ  ਕਪੜਾਲੋਹਾਪੱਥਰਬਾਂਸਜੂਟਧਾਗਾਕੱਚ ਆਦਿ ਦੀ ਵਰਤੋਂ ਨਾਲ ਕਾਰੀਗਰਾਂ ਦੁਆਰਾ ਹੱਥਾਂ ਨਾਲ ਤਿਆਰ ਕੀਤੇ ਗਏ ਬਹੁਮੁੱਲੇ ਸਾਮਾਨ ਨੂੰ ਦੇਖਿਆ।

ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਰਾਫਟ ਬਾਜ਼ਾਰ 10 ਜੁਲਾਈ ਤੱਕ ਲਗਾਇਆ ਜਾਵੇਗਾ ਅਤੇ ਜਿਸ ਵਿੱਚ ਦੇਸ਼ ਭਰ ਤੋਂ ਵੱਖ-ਵੱਖ ਹਸਤਕਲਾ ਨਾਲ ਸਬੰਧਤ ਕਾਰੀਗਰ ਆਪਣੇ ਸਾਮਾਨ ਦੀ ਪ੍ਰਦਰਸ਼ਨੀ ਲਗਾਉਣਗੇ। ਐਸ.ਡੀ.ਐਮ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਟੈਕਸਟਾਇਲ ਮੰਤਰਾਲੇ  ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਕਰਾਫ਼ਟ ਬਾਜ਼ਾਰ ਜੋ ਕਿ ਦੇਸ਼ ਦੇ ਵੱਖ-ਵੱਖ ਕਿੱਤਿਆਂ ਵਿੱਚ ਪ੍ਰਚਲਿਤ ਹਸਤਕਲਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਕਰਾਫ਼ਟ ਬਾਜ਼ਾਰ ਵਿੱਚ ਲੱਕੜੀਕਪੜਾਲੋਹਾਪੱਥਰਬਾਂਸਜੂਟਧਾਗਾਕੱਚ ਆਦਿ ਦੀ ਵਰਤੋਂ ਨਾਲ ਕਾਰੀਗਰਾਂ ਦੁਆਰਾ ਹੱਥਾਂ ਨਾਲ ਤਿਆਰ ਕੀਤੇ ਗਏ ਬਹੁਮੁੱਲੇ ਸਾਮਾਨ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਲੋਕ ਇਸ ਦੀ ਖਰੀਦਦਾਰੀ ਵੀ ਕਰ ਸਕਣਗੇ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਰੈੱਡ ਕਰਾਸ ਵਲੋਂ ਇਸਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁਮ-ਹਮਾ ਕੇ ਇਸ ਬਾਜਾਰ ਵਿਚ ਪਹੁੰਚਣ ਅਤੇ ਆਪਣੀ ਇੱਛਾ ਅਤੇ ਸ਼ੌਂਕ ਮੁਤਾਬਿਕ ਉਤਪਾਦਾਂ ਦੀ ਖਰੀਦਦਾਰੀ ਕਰਨ।

ਇਸ ਮੌਕੇ ਉਨਾਂ ਦੇ ਨਾਲ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਅਸੀਸਇੰਦਰ ਸਿੰਘਸੈਕਟਰੀ ਰੈੱਡ ਕਰਾਸ ਸ੍ਰੀ ਤਜਿੰਦਰ ਰਾਜਾ ਅਤੇ ਹੋਰ ਵੀ ਹਾਜ਼ਰ ਸਨ। 

ਹੋਰ ਪੜ੍ਹੋ :- ਜ਼ਿਲ੍ਹਾ ਭਾਸ਼ਾ ਦਫਤਰ ਦੀਆਂ ਪੁਸਤਕਾਂ ਪਾਠਕਾਂ ਲਈ ਬਣ ਰਹੀਆਂ ਨੇ ਖਿੱਚ ਦਾ ਕੇਂਦਰ