ਸੜਕ ਤੇ ਨਜ਼ਾਇਜ਼ ਨਹੀ ਖੜ੍ਹਣ ਦਿੱਤੀਆਂ ਜਾਣਗੀਆਂ ਰੇਤਾਂ ਦੀਆਂ ਟਰਾਲੀਆਂ-ਡਿਪਟੀ ਕਮਿਸ਼ਨਰ

GURPREET SINGH KHAIRA
ਚੋਣ ਕਮਿਸ਼ਨ ਵੱਲੋਂ 10 ਫਰਵਰੀ 07 ਮਾਰਚ ਤੱਕ ਐਗਜ਼ਿਟ ਪੋਲ ’ਤੇ ਪਾਬੰਦੀ- ਜ਼ਿਲ੍ਹਾ ਚੋਣ ਅਫ਼ਸਰ

Sorry, this news is not available in your requested language. Please see here.

ਜਹਾਜਗੜ੍ਹ ਵਿਖੇ ਕੀਤੀ ਅਚਨਚੇਤ ਚੈਕਿੰਗ
ਰੇਤਾਂ ਦੇ ਭਾਅ ਬਾਰੇ ਲਈ ਜਾਣਕਾਰੀ

ਅੰਮ੍ਰਿਤਸਰ 14 ਨਵੰਬਰ 2021

ਅੱਜ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋ ਜਹਾਜਗੜ੍ਹ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਰੇਤਾਂ ਦੇ ਰੇਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸ: ਖਹਿਰਾ ਨੇ ਕਿਹਾ ਕਿ ਸਰਕਾਰ ਵਲੋ ਰੇਤਾਂ ਦੇ ਰੇਟ ਨਿਸ਼ਚਿਤ ਕਰ ਦਿੱਤੇ ਗਏ ਅਤੇ ਕਿਸੇ ਨੂੰ ਵੀ ਵੱਧ ਰੇਟ ਨਹੀ ਲੈਣ ਦਿੱਤਾ ਜਾਵੇਗਾ।

ਹੋਰ ਪੜ੍ਹੋ :-ਪੰਜਾਬ ਸਰਕਾਰ ਨੌਜਵਾਨਾਂ ਦੇ ਬੌਧਿਕ ਅਤੇ ਸਰੀਰਕ ਵਿਕਾਸ ਲਈ ਕੰਮ ਕਰ ਰਹੀ ਹੈ-ਪਰਗਟ ਸਿੰਘ

ਸ: ਖਹਿਰਾ ਨੇ ਦੱਸਿਆ ਕਿ ਸਰਕਾਰ ਵਲੋ 5.50 ਰੁਪਏ ਪ੍ਰਤੀ ਕਿਊਸਕ ਫੁੱਟ ਰੇਤ ਦਾ ਰੇਟ ਨਿਸ਼ਚਿਤ ਕੀਤਾ ਗਿਆ ਹੈ। ਸ: ਖਹਿਰਾ ਨੇ ਮੌਕੇ ਤੇ ਹੀ ਰੇਤਾਂ ਦੀ ਖਰੀਦ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਵੀ ਕੀਤੀ । ਡਿਪਟੀ ਕਮਿਸ਼ਨਰ ਵਲੋ ਸੜਕਾਂ ਤੇ ਅਵੈਧ ਤੌਰ ਤੇ ਖੜੀ੍ਹਆਂ ਰੇਤਾਂ ਦੀਆਂ ਟਰਾਲੀਆਂ ਨੂੰ ਦੇਖ ਕੇ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਇੰਨ੍ਹਾਂ ਟਰਾਲੀਆਂ ਨੂੰ ਤੂਰੰਤ ਇਥੋ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸੜਕ ਤੇ ਟਰਾਲੀਆਂ ਖੜੀ੍ਹ ਹੋਣ ਨਾਲ ਟਰੈਫਿਕ ਵਿਚ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਮਣਾ ਕਰਨਾ ਪੈਦਾ ਹੈ।

ਡਿਪਟੀ ਕਮਿਸ਼ਨਰ ਵਲੋ ਐਸ ਡੀ ਐਮ ਅਤੇ ਪੁਲਸ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਜਹਾਜਗੜ੍ਹ ਵਿਖੇ ਰੋਜਾਨਾ ਚੈਕਿੰਗ ਕਰਨ ਤਾਂ ਜੋ ਕੋਈ ਰੇਤਾਂ ਦੀ ਟਰਾਲੀ ਸੜਕ ਤੇ ਖੜੀ ਨਾ ਹੋਵੇ। ਉਨ੍ਹਾਂ ਕਿਹਾ ਕਿ ਜਿਹੜੀ ਵੀ ਟਰਾਲੀ ਰੇਤਾਂ ਦੀ ਸੜਕ ਤੇ ਖੜੀ੍ਹ ਪਾਈ ਜਾਂਦੀ ਹੈ ਤਾਂ ਉਸ ਦਾ ਤੁਰੰਤ ਚਲਾਨ ਕੀਤਾ ਜਾਵੇਗਾ ਅਤੇ ਉਸ ਨੂੰ ਜਬਤ ਕਰ ਲਿਆ ਜਾਵੇਗਾ।

ਕੈਪਸ਼ਨ:-ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਜਹਾਜਗੜ੍ਹ ਵਿਖੇ ਚੈਕਿੰਗ ਕਰਦੇ ਹੋਏ।