ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ
ਫਿਰੋਜ਼ਪੁਰ, 14 ਦਸੰਬਰ 2022
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਐਨ.ਐਸ.ਐਸ (ਪੋਲੀ ਵਿੰਗ) ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਲੋਂ ਦਿੱਤੇ ਨਿਰਦੇਸ਼ਾਂ ਦੇ ਤਹਿਤ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ।
ਹੋਰ ਪੜ੍ਹੋ – ਵਿੱਦਿਆ ਪ੍ਰਕਾਸ਼-ਸਕੂਲ ਵਾਪਸੀ ਦਾ ਆਗਾਜ਼ ਲੋੜਵੰਦ ਬੱਚਿਆਂ ਲਈ ਵਰਦਾਨ: ਡਿਪਟੀ ਕਮਿਸ਼ਨਰ
ਇਸ ਮੌਕੇ ਰਜਿਸਟਰਾਰ ਪ੍ਰੋ ਡਾ. ਗਜ਼ਲਪ੍ਰੀਤ ਸਿੰਘ ਅਰਣੇਜਾ ਵਲੋਂ ਵਿਦਿਆਰਥੀਆਂ ਨੂੰ ਧੁੰਦ ਦੇ ਮੌਸਮ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਸੜਕ ਸੁਰੱਖਿਆ ਨੂੰ ਲੈ ਕੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮ ਪਾਲਣ ਕਰਨ ਦੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਡੀਨ ਅਕਾਦਮਿਕ ਡਾ ਤੇਜੀਤ ਸਿੰਘ, ਸ. ਗੁਰਜੀਵਨ ਸਿੰਘ ਪ੍ਰੋਗਰਾਮ ਅਫਸਰ ਐਨ.ਐਸ.ਐਸ. (ਪੋਲੀ ਵਿੰਗ), ਸ. ਗੁਰਪ੍ਰੀਤ ਸਿੰਘ ਨੋਡਲ ਅਫ਼ਸਰ ਰੈਡ ਰਿਬਨ ਕਲੱਬ,, ਡਾ ਕਮਲ ਖੰਨਾ ਅਤੇ ਇੰਜ ਮਨਪ੍ਰੀਤ ਸਿੰਘ ਹਾਜ਼ਰ ਸਨ।

हिंदी






