ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਾਈਟ ਅਤੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਡੀਐੱਲਡੀ ਤਹਿਤ ਦੂਜੇ ਸਾਲ ਸਿਖਲਾਈ ਅਧੀਨ ਆਉਂਦੇ ਅਧਿਆਪਕਾਂ ਨੂੰ ਸਰਕਾਰੀ ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ ਸਕੂਲਾਂ ਵਿੱਚ ਟੀਚਿੰਗ ਪਰੈਕਟਿਸ ਲਈ ਸਕੂਲ ਅਲਾਟ ਕੀਤੇ ਗਏ।
ਜਾਣਕਾਰੀ ਦਿੰਦਿਆਂ ਡਾਈਟ ਪ੍ਰਿੰਸੀਪਲ ਬੁੱਢਣਪੁਰ (ਮੋਹਾਲੀ) ਡਾ.ਬਲਜੀਤ ਕੌਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਭਾਗੂਮਾਜਰਾ ਵਿਖੇ ਇਨ੍ਹਾਂ ਸਿਖਲਾਈ ਅਧੀਨ ਅਧਿਆਪਕਾਂ ਨੂੰ ਸਕੂਲਾਂ ਦੇ ਕੰਮਕਾਜ ਬਾਰੇ ਵਿਸਥਾਰ ਸਹਿਤ ਸਿਖਲਾਈ ਦਿੱਤੀ ਗਈ ਕਿਉਂਕਿ ਇਹਨਾਂ ਦਾ ਦੂਜਾ ਸਾਲ ਹੈ ‘ਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਇਹਨਾਂ ਨੂੰ ਟੀਚਿੰਗ ਪਰੈਕਟਿਸ ਲਈ ਸਕੂਲ ਅਲਾਟ ਕਰਨ ਦਾ ਪ੍ਰੋਗਰਾਮ ਸੀ।ਜਿਸ ਵਿੱਚ ਇਹਨਾਂ ਨੂੰ ਮੈਰਿਟ ਅਨੁਸਾਰ ਨੇੜਲੇ ਅਤੇ ਵਿਦਿਆਰਥੀਆਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਸਕੂਲ ਅਲਾਟ ਕੀਤੇ ਗਏ ਹਨ। ਇਹ ਸਿਖਲਾਈ ਅਧੀਨ ਅਧਿਆਪਕ ਹੁਣ 10 ਅਕਤੂਬਰ ਤੋਂ ਅੱਪਰ-ਪ੍ਰਾਇਮਰੀ ਸਕੂਲਾਂ ਵਿੱਚ ਅਤੇ 1 ਨਵੰਬਰ ਤੋਂ ਪ੍ਰਾਇਮਰੀ ਸਕੂਲਾਂ ਵਿੱਚ ਅਗਲੇ 117 ਦਿਨਾਂ ਲਈ ਆਪਣੀ ਟੀਚਿੰੰਗ ਪਰੈਕਟਿਸ ਦੇਣਗੇ।
ਇਸ ਮੌਕੇ ਡੀਐਮ ਗਣਿਤ ਸੰਜੀਵ ਭਾਰਦਵਾਜ, ਡੀਐਮ ਸਾਇੰਸ ਸੁਰੇਸ਼ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

हिंदी






