ਲੋੜਵੰਦ ਪਰਿਵਾਰ ਨੂੰ ਤਿਆਰ ਕਰਵਾ ਕੇ ਦਿੱਤਾ ਸੀ ਮਕਾਨ
ਰੂਪਨਗਰ, 04 ਨਵੰਬਰ: –
ਸਮਾਜ ਸੇਵੀ ਸ. ਸੁਖਵਿੰਦਰ ਸਿੰਘ ਗਿੱਲ ਤੇ ਉਹਨਾਂ ਦੇ ਸਾਥੀਆਂ ਦਾ ਪਿੰਡ ਰੰਗੀਲਪੁਰ ਵਿਖੇ ਐਸਡੀਐਮ ਰੂਪਨਗਰ ਸ. ਹਰਬੰਸ ਸਿੰਘ ਵੱਲੋਂ ਸਨਮਾਨ ਕੀਤਾ ਗਿਆ।
ਐਸਡੀਐਮ ਰੂਪਨਗਰ ਸ. ਹਰਬੰਸ ਸਿੰਘ ਨੇ ਇਹਨਾਂ ਸਮਾਜ ਸੇਵੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹਨਾਂ ਮੈਂਬਰਾਂ ਵੱਲੋਂ ਲੋੜਵੰਦ ਪਰਿਵਾਰ ਨੂੰ ਮਕਾਨ ਤਿਆਰ ਕਰਵਾ ਕੇ ਦਿੱਤਾ ਗਿਆ ਜਿਸ ਦੀਆਂ ਚਾਬੀਆ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਤੇ ਹਲਕਾ ਵਿਧਾਇਕ ਚਰਨਜੀਤ ਸਿੰਘ ਦੀ ਪਤਨੀ ਡਾ. ਹਰਜੀਤ ਕੌਰ ਵੱਲੋਂ ਪਰਿਵਾਰ ਨੂੰ ਸੌਪੀਆ ਗਈਆ ਸਨ। ਇਸ ਦੇ ਨਾਲ ਨਾਲ ਹੁਣ ਵੀ ਇਹ ਮੈਂਬਰ ਪਿੰਡ ਕੋਟਲਾ ਵਿਖੇ ਲੋੜਵੰਦ ਪਰਿਵਾਰ ਨੂੰ ਮਕਾਨ ਦਾ ਕੰਮ ਕਰਵਾ ਕੇ ਦੇ ਰਹੇ ਹਨ ਅਤੇ ਹੋਰ ਵੀ ਕਈ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇ ਰਹੇ ਹਨ।
ਸ. ਸੁਖਵਿੰਦਰ ਸਿੰਘ ਗਿੱਲ ਵੱਲੋਂ ਐਸਡੀਐਮ ਰੂਪਨਗਰ ਸ. ਹਰਬੰਸ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਹੋਰ ਵੀ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਉੱਤੇ ਜ਼ਿਲ੍ਹਾ ਮੰਡੀ ਅਫ਼ਸਰ ਰੂਪਨਗਰ ਸ. ਨਿਰਮਲ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਨਵਾਸ਼ਹਿਰ ਸ. ਸਵਰਨ ਸਿੰਘ, ਸ. ਲਖਵੀਰ ਸਿੰਘ ਖਾਬੜਾ, ਸ. ਜਗਮੋਹਨ ਸਿੰਘ ਘਨੌਲੀ, ਸ.ਜਗਮੋਹਣ ਸਿੰਘ ਗੱਗੂ, ਲਾਈਨਮੈਨ ਸ. ਲਖਵੀਰ ਸਿੰਘ, ਸ.ਸੁਰਿੰਦਰ ਸਿੰਘ ਜਟਾਣਾ, ਸ. ਸੱਜਣ ਸਿੰਘ ਹਰੀਪੁਰ, ਸ. ਅਮਨਦੀਪ ਸਿੰਘ, ਸ. ਹਰਚੰਦ ਸਿੰਘ, ਸ. ਮਹਿੰਦਰ ਸਿੰਘ, ਸ. ਦਵਿੰਦਰ ਸਿੰਘ ਮੀਆਂਪੁਰ ਸ਼ਾਮਿਲ ਸਨ।

हिंदी






