ਸਵੈ ਰੁਜਗਾਰ ਕਰਨ ਦੇ ਚਾਹਵਾਨ ਲਈ 01 ਦਸੰਬਰ ਨੂੰ ਲੱਗੇਗਾ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਵਿਖੇ ਸਵੈ-ਰੁਜਗਾਰ ਕੈਪ- ਵਧੀਕ ਡਿਪਟੀ ਕਮਿਸਨਰ (ਜ) ਸ੍ਰੀ ਰਾਹੁਲ

RAHUL ADC
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ  ਪਾਬੰਦੀ ਦੇ ਹੁਕਮ  ਜਾਰੀ

Sorry, this news is not available in your requested language. Please see here.

ਸਾਰੇ ਪ੍ਰਾਰਥੀ ਜਿੰਨ੍ਹਾ ਦੀ ਉਮਰ 18 ਸਾਲ ਤੋ 65 ਸਾਲ ਤਕ ਹੈ ਸਵੈ- ਰੁਜਗਾਰ ਕੈਪ ਵਿੱਚ ਸਾਮਲ ਹੋ ਕੇ ਲਾਭ ਉਠਾ ਸਕਦੇ ਹਨ

ਗੁਰਦਾਸਪੁਰ, 29 ਨਵੰਬਰ 2021

ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ  ਯੋਜਨਾ ਤਹਿਤ ਜਿਥੇ ਨੌਜਵਾਨ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ , ਉਧਰ  ਦੂਜੇ ਪਾਸੇ ਜਿਹੜੇ ਪ੍ਰਾਰਥੀ ਸਵੈ-ਰੁਜਗਾਰ ਕਰਨ ਦੇ ਚਾਹਵਾਨ ਹਨ, ਉਂਨ੍ਹਾਂ ਨੂੰ ਸਵੈ-ਰੁਜਗਾਰ ਦੀਆਂ ਸਕੀਮਾਂ ਅਧੀਨ ਲੋਨ ਦਿੱਤੇ ਜਾ ਰਹੇ ਹਨ । ਉਂਨ੍ਹਾਂ ਅੱਗੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਕਮਰਾ ਨੰ: 217 ਬੀ – ਬਲਾਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 01 ਦਸੰਬਰ 2021  ਨੂੰ ਸਵੈ- ਰੁਜਗਾਰ ਦਾ ਕੈਪ ਲਗਾਇਆ ਜਾ ਰਿਹਾ ਹੈ । ਕੈਪ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬੈਕਾਂ ਵੱਲੋ ਸਿਰਕਤ ਕੀਤੀ ਜਾਵੇਗੀ ਅਤੇ ਸਵੈ-ਰੁਜਗਾਰ ਦੇ ਨਾਲ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਸਾਮਲ ਹੋਣਗੇ ।

ਹੋਰ ਪੜ੍ਹੋ :-ਮੁੱਖ ਮੰਤਰੀ ਵਲੋਂ ਰਮਾਇਣ, ਮਹਾਂਭਾਰਤ ਅਤੇ ਸ਼੍ਰੀਮਦ ਭਗਵਦ ਗੀਤਾ ’ਤੇ ਖੋਜ ਕੇਂਦਰ ਸਥਾਪਿਤ ਕਰਨ ਦਾ ਐਲਾਨ

ਉਂਨ੍ਹਾਂ ਅੱਗੇ ਦੱਸਿਆ ਕਿ ਇਹਨਾਂ ਸਵੈ –ਰੁਜਗਾਰ ਸਕੀਮਾਂ ਦੇ ਅਧੀਨ ਬੇਰੋਜਗਾਰ ਪ੍ਰਾਰਥੀਆਂ ਨੂੰ ਸਵੈ-ਰੁਜਗਾਰ ਕਰਨ ਦੇ ਲਈ ਲੋਨ ਫਾਰਮ ਭਰੇ ਜਾਣਗੇ । ਜਿਹੜੇ ਨੌਜਵਾਨ ਪ੍ਰਾਰਥੀ ਆਪਣਾ ਸਵੈ- ਰੁਜਗਾਰ ਦਾ ਕੰਮ ਸੁਰੂ ਕਰਨਾ ਚਾਹੁੰਦੇ ਹਨ , ਉਹ ਪ੍ਰਾਰਥੀ ਪ੍ਰਧਾਨ ਮੰਤਰੀ Mudra ਸਕੀਮ, ਰੋਜਗਾਰ ਜਨਰੇਸ਼ਨ ਪ੍ਰੋਗਰਾਮ ਅਤੇ ਸਟੈਡ ਅਪ ਇੰਡੀਆ , ਪਸੂ ਪਾਲਣ , ਮੱਛੀ ਪਾਲਣ ਅਤੇ ਪਿੰਡਾਂ ਦੇ ਵਿੱਚ ਸੈਲਫ ਹੈਲਪ ਗਰੁੱਪਾ ਦੇ ਤਹਿਤ ਆਪਣਾ ਸਵੈ –ਰੁਜਗਾਰ ਕਰਨ ਦੇ ਲਈ  ਲੋਨ ਫਾਰਮ ਭਰ ਸਕਦੇ ਹਨ । ਜਿਹੜੇ ਪ੍ਰਾਰਥੀ ਲੋਨ ਲੈ ਕੇ ਸਵੈ ਰੁਜਗਾਰ ਕਰਨ ਦੇ ਚਾਹਵਾਨ ਹਨ , ਉਹ ਸਾਰੇ ਪ੍ਰਾਰਥੀ ਜਿੰਨ੍ਹਾ ਦੀ ਉਮਰ 18 ਸਾਲ ਤੋ 65 ਸਾਲ ਤਕ ਹੈ ਸਵੈ- ਰੁਜਗਾਰ ਕੈਪ ਦੇ ਸਾਮਲ ਹੋ ਕੇ ਲਾਭ ਉਠਾ ਸਕਦੇ ਹਨ ਅਤੇ ਆਪਣਾ ਸਵੈ ਰੁਜਗਾਰ ਦਾ ਕੰਮ ਸੁਰੂ ਕਰ ਸਕਦੇ ਹਨ ।