ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਐਨ.ਸੀ.ਸੀ. ਕੈਡਿਟਸ ਦਾ ਟ੍ਰੇਨਿੰਗ ਕੈਂਪ ਸ਼ੁਰੂ

_Camp Commander
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਐਨ.ਸੀ.ਸੀ. ਕੈਡਿਟਸ ਦਾ ਟ੍ਰੇਨਿੰਗ ਕੈਂਪ ਸ਼ੁਰੂ

Sorry, this news is not available in your requested language. Please see here.

ਫਿਰੋਜਪੁਰ, 5 ਨਵੰਬਰ 2022

ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਬੀਤੀ 2 ਨਵੰਬਰ 2022 ਤੋਂ 13 ਪੰਜਾਬ ਐਨ ਸੀ ਸੀ ਬਟਾਲੀਅਨ,ਫਿਰੋਜ਼ਪੁਰ ਕੈਂਟ ਨੇ ਸੀ ਏ ਟੀ ਸੀ -91 ਸਾਲਾਨਾ ਟਰੇਨਿੰਗ ਕੈਂਪ ਦੀ ਸ਼ੂਰੂਆਤ ਕੀਤੀ।

ਹੋਰ ਪੜ੍ਹੋ – ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ – ਡੀ.ਸੀ.

ਕੈਂਪ ਕਮਾਂਡਰ ਐੱਮ. ਐੱਲ. ਸ਼ਰਮਾ ਨੇ ਕੈਂਪ ਦਾ ਆਰੰਭ ਕਰਦਿਆਂ ਤੇ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਲੱਗਭਗ 500 ਕੈਡਿਟ ਇਸ ਵਿਚ ਸ਼ਮੂਲੀਅਤ ਕਰ ਰਹੇ ਹਨ।ਕਰਨਲ ਐਮ.ਐਲ. ਸ਼ਰਮਾ ਨੇ ਆਪਣੇ ਭਾਸ਼ਨ ਰਾਹੀਂ ਬੱਚਿਆਂ ਨੂੰ ਇਸ ਕੈਂਪ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਕਿਵੇਂ ਇਹੋ ਜਿਹੇ ਕੈਂਪ ਕੈਡਿਟਸ ਦੇ ਸਰਬਪੱਖੀ ਵਿਕਾਸ ਲਈ ਸਹਾਈ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਕੈਡਿਟਸ ਨੂੰ ਵੱਖ- ਵੱਖ ਤਰ੍ਹਾਂ ਦੀ ਟ੍ਰੇਨਿੰਗ ਜਿਵੇਂ ਕਿ ਡਰਿੱਲ, ਨਿਸ਼ਾਨੇਬਾਜ਼ੀ, ਮੈਪ ਰੀਡਿੰਗ, ਪੀ ਟੀ ਤੋਂ ਇਲਾਵਾ ਐਨ.ਸੀ.ਸੀ ਦੇ ਸਿਲੇਬਸ ਦੀਆਂ ਕਲਾਸਾਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਕੈਂਪ 9 ਨਵੰਬਰ ਤੱਕ ਜਾਰੀ ਰਹੇਗਾ ਤੇ ਅਗਲੇ ਦਿਨਾਂ ਵਿੱਚ ਕੈਡਿਟਸ ਨੂੰ ਵੱਖ-ਵੱਖ ਸਮਾਜਿਕ ਸਮੱਸਿਆਵਾਂ ਨਾਲ ਨਜਿੱਠਣ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ ।

ਇਸ ਮੌਕੇ ਡਿਪਟੀ ਕੈਂਪ ਕਮਾਂਡੈਂਟ ਕਰਨਲ ਪਿਊਸ਼ ਬੇਰੀ ਨੇ ਵੀ ਕੈਡਿਟਸ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੈਪਟਨ ਕੁਲਭੂਸ਼ਨ ਅਗਨੀਹੋਤਰੀ, ਕੈਪਟਨ ਇੰਦਰਪਾਲ ਸਿੰਘ, ਲੈਫਟੀਨੈਂਟ ਡਾ ਅਜ਼ਾਦਵਿੰਦਰ ਸਿੰਘ, ਸੈਕਿੰਡ ਅਫ਼ਸਰ ਵਿਨੈ ਵੋਹਰਾ ਸੂਬੇਦਾਰ ਮੇਜਰ ਅੰਗਰੇਜ ਸਿੰਘ, ਟਰੈਨਿੰਗ ਦਫਤਰ ਸਟਾਫ਼ ਹਾਜ਼ਰ ਸਨ। ਕਰਨਲ ਸ਼ਰਮਾ ਨੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਵੀ ਖਾਸ ਤੌਰ ‘ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਸਾਲਾਨਾ ਕੈਂਪ ਲਗਾਉਣ ਲਈ ਆਪਣੇ ਕੈਂਪਸ ਵਿਚ ਸਹੂਲਤ ਪ੍ਰਦਾਨ ਕੀਤੀ ।