ਐਸ ਐਚ ਓ ਮੋਰਿੰਡਾ ਗੁਰਪ੍ਰੀਤ ਸਿੰਘ ਦੀ ਮੁਸਤੈਦੀ ਨਾਲ ਬਜ਼ੁਰਗਾਂ ਤੋਂ ਲੁੱਟਾਂ ਖੋਹਾਂ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

Sorry, this news is not available in your requested language. Please see here.

ਮੋਰਿੰਡਾ, 2 ਅਕਤੂਬਰ :-  
 ਐਸਐਸਪੀ ਡਾ. ਸੰਦੀਪ ਗਰਗ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪੁਲਿਸ ਨਸ਼ੇ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਲਗਾਤਾਰ ਯਤਨਸ਼ੀਲ ਹੈ ਜਿਸ ਤਹਿਤ ਵਿਸ਼ੇਸ਼ ਪੁਲਿਸ ਟੀਮਾਂ ਬਣਾਕੇ ਸੰਵੇਦਨਸ਼ੀਲ ਥਾਵਾਂ ਉੱਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੀ ਗਤੀਵਿਧੀਆਂ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਐਚ ਓ ਸਿਟੀ ਮੋਰਿੰਡਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੈਰ ਸਮਾਜਿਕ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਰਿੰਡਾ ਸਿਟੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਿਸਦੇ ਤਹਿਤ ਇੱਕ ਮੁਲਜ਼ਿਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਉੱਤੇ 17 ਸਤੰਬਰ ਅਤੇ 28 ਸਤੰਬਰ ਨੂੰ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਦਾ ਦੋਸ਼ ਹੈ ਜੋ ਸਿਰਫ ਬਜ਼ੁਰਗਾਂ ਨੂੰ ਹੀ ਆਪਣਾ ਨਿਸ਼ਾਨ ਬਣਾਉਂਦਾ ਸੀ।
ਉਨ੍ਹਾਂ ਦੱਸਿਆ ਕਿ ਇਹ ਮੁਲਜ਼ਿਮ ਰਾਹ ਜਾਂਦੇ ਬਜ਼ੁਰਗ ਉਮਰ ਦੇ ਵਿਅਕਤੀਆਂ ਨੂੰ ਹੀ ਜਿਆਦਾਤਰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦਾ ਸੀ। ਇਹ ਬਜ਼ੁਰਗਾਂ ਦੇ ਹੱਥ ਵਿਚ ਫੜੀਆਂ ਚੀਜ਼ਾਂ ਜਾਂ ਉਨ੍ਹਾਂ ਦੀ ਜੇਬ ਉੱਤੇ ਝਪੱਟਾ ਮਾਰ ਕੇ ਖੋਹ ਕਰ ਲੈਂਦਾ ਸੀ ਜਿਸ ਨਾਲ ਬਜ਼ੁਰਗ ਜ਼ਖਮੀ ਵੀ ਹੋ ਜਾਂਦੇ ਸਨ।
ਐਸ ਐਚ ਓ ਨੇ ਦੱਸਿਆ ਕਿ ਪੁਲੀਸ ਨੇ ਉਸ ਕੋਲੋਂ 3 ਹਜ਼ਾਰ ਰੁਪਏ ਕੈਸ਼, ਲੁੱਟਿਆ ਮੋਬਾਈਲ, ਪਰਸ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।
ਮੁਲਜ਼ਿਮ ਸੁਖਵੀਰ ਸਿੰਘ ਉਰਫ਼ ਸੁੱਖੀ ਪਿੰਡ ਖੰਟ, ਥਾਣਾ ਖਮਾਣੋਂ ਦਾ ਵਸਨੀਕ ਹੈ, ਜਿਸਨੂੰ ਕਿ ਗ੍ਰਿਫਤਾਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।