ਬੇਰੋਜ਼ਗਾਰਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਕਰਵਾਇਆ ਜਾ ਰਿਹਾ ਹੈ ਸਕਿੱਲ ਡਿਵੈਲਪਮੈਂਟ ਕੋਰਸ

Sorry, this news is not available in your requested language. Please see here.

ਫਿਰੋਜ਼ਪੁਰ 26 ਜੁਲਾਈ  :-  

 

ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪ੍ਰਿੰਸੀਪਲ ਸਕੱਤਰ, ਤਕਨੀਕੀ ਸਿਖਿਆ ਵਿਭਾਗ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਤਕਨੀਕੀ ਸਿਖਿਆ ਡੀ.ਪੀ.ਐਸ. ਖਰਬੰਦਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਥੋੜੇ ਸਮੇਂ ਦੇ (3 ਤੋਂ 6 ਮਹੀਨੇ) ਦੇ ਹੁਨਰ ਨਿਖਾਰ (ਸਕਿਲ ਡਿਵੈਲਪਮੈਟ) ਕੋਰਸ ਕਰਵਾ ਕੇ ਅਤੇ ਉਹਨਾਂ ਨੂੰ ਹੁਨਰਮੰਦ ਬਣਾ ਕੇ ਰੋਜ਼ਗਾਰ ਦੇਣ ਲਈ ਸਰਕਾਰੀ ਬਹੁਤਕਨੀਕੀ ਕਾਲਜ, ਫਿਰੋਜ਼ਪੁਰ ਵਿਖੇ ਕਮਿਊਨਿਟੀ ਡਿਵੈਲਪਮੈਟ ਥਰੂ ਪੋਲੀਟੈਕਨਿਕ (ਸੀ.ਡੀ.ਟੀ.ਪੀ.) ਸਕੀਮ ਦਾ ਕੰਮ ਕੀਤਾ ਜਾ ਰਿਹਾ ਹੈ ।

           ਇਸ ਸਕੀਮ ਵਿਚ ਵਿਦਿਆਰਥੀਆਂ ਨੂੰ ਬਿਲਕੁੱਲ ਮੁਫਤ ਕੋਰਸ ਕਰਵਾਏ ਜਾਂਦੇ ਹਨ ਅਤੇ ਕੋਰਸ ਪੂਰਾ ਹੋਣ ਉਪਰੰਤ ਸਰਕਾਰ ਵਲੋਂ ਮਨਜੂਰਸ਼ੁਦਾ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ, ਜਿਸ ਰਾਹੀਂ ਕੋਰਸ ਕੀਤੇ ਵਿਦਿਆਰਥੀ ਇੰਡਸਟਰੀਜ਼ ਵਿਚ ਨੌਕਰੀ ਕਰਨ ਤੋਂ ਇਲਾਵਾ ਆਪਣਾ ਕਿੱਤਾ ਸ਼ੁਰੂ ਕਰ ਸਕਦੇ ਹਨ ਅਤੇ 10,000/- ਤੋਂ ਲੈ ਕੇ 50,000/- ਤੱਕ ਪ੍ਰਤੀ ਮਹੀਨਾਂ ਕਮਾ ਸਕਦੇ ਹਨ । ਇਸ ਮੰਤਵ ਲਈ ਜੇਕਰ ਉਹਨਾਂ ਕੋਲ ਕੰਮ ਸ਼ੁਰੂ ਕਰਨ ਲਈ ਰਕਮ ਦਾ ਪ੍ਰਬੰਧ ਨਾ ਹੋਵੇ ਤਾਂ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਤਹਿਤ ਬਿਨਾਂ ਕਿਸੇ ਗਰੰਟੀ ਤੋਂ ਬੈਂਕ ਤੋਂ ਕਰਜ਼ਾ ਲੈ ਕੇ ਕੰਮ ਸ਼ੁਰੂ ਕਰ ਸਕਦੇ ਹਨ, ਜਿਸ ਵਿਚ 25 ਪ੍ਰਤੀਸ਼ਤ ਤੱਕ ਕਰਜ਼ੇ ਉਤੇ  ਸਬਸਿਡੀ ਮਿਲਦੀ ਹੈ । ਵਿਦਿਆਰਥੀਆਂ ਨੂੰ ਕਰਜ਼ੇ ਦੀ ਸਹੂਲਤ ਸਬੰਧੀ ਜਾਣਕਾਰੀ ਦੇਣ ਲਈ ਜ਼ਿਲੇ ਦੇ ਲੀਡ ਬੈਂਕ ਓ.ਬੀ.ਸੀ. ਦੇ ਅਧਿਕਾਰੀਆਂ ਨੂੰ ਬੁਲਾ ਕੇ ਵਿਦਿਆਰਥੀਆਂ ਨਾਲ ਤਾਲਮੇਲ ਕਰਵਾਇਆ ਜਾਂਦਾ ਹੈ ।

          ਇਸ ਪ੍ਰੋਗਰਾਮ ਦੇ ਤਹਿਤ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਫਿਰੋਜ਼ਪੁਰ ਛਾਉਣੀ ਵਿਖੇ ਦਸਵੀਂ ਪਾਸ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਸ਼ਫਕਤ ਅਲੀ ਖਾਨ ਅਤੇ ਸੀ.ਡੀ.ਟੀ.ਪੀ. ਦੇ ਕੋਆਰਡੀਨੇਟਰ ਸ੍ਰੀ ਸੁਧੀਰ ਕੁਮਾਰ ਵਲੋਂ ਵੀ ਸੰਬੋਧਤ ਕੀਤਾ ਗਿਆ । ਇਸ ਵਿਚ ਵਿਦਿਆਰਥੀਆਂ ਨੂੰ ਕੋਰਸਾਂ ਦੇ ਬਿਲਕੁੱਲ ਮੁਫਤ ਕਰਾਉਣ ਬਾਰੇ ਅਤੇ ਸਰਕਾਰ ਵਲੋਂ ਮਨਜੂਰਸ਼ੁਦਾ ਸਰਟੀਫਿਕੇਟ ਦੇਣ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਗਈ ।

 

ਹੋਰ ਪੜ੍ਹੋ :-  ਨਸ਼ਿਆਂ ਵਿਰੁੱਧ ਜੰਗ: ਪੰਜਾਬ ਪੁਲਿਸ ਨੇ ਹਫ਼ਤੇ ਭਰ ਵਿੱਚ 7.93 ਲੱਖ ਫਾਰਮਾ ਓਪੀਔਡਜ਼ ਅਤੇ ਨਸ਼ੀਲੇ ਟੀਕੇ ਕੀਤੇ ਬਰਾਮਦ