ਸੈਨਿਕ ਮਨਿੰਦਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਨੋਸਹਿਰਾ ਨਾਲ ਬੰਦਾ ਵਿਖੇ ਕੀਤਾ ਸੈਨਿਕ ਸਨਮਾਨ  ਨਾਲ  ਅੰਤਿਮ ਸੰਸਕਾਰ

Sorry, this news is not available in your requested language. Please see here.

ਸੈਨਿਕ ਮਨਿੰਦਰ ਸਿੰਘ ਦੀ ਮੋਤ ਦੀ ਖਬਰ ਨਾਲ ਪਿੰਡ ਅੰਦਰ ਫੈਲ ਗਈ ਦੁੱਖ ਦੀ ਲਹਿਰ
 
ਪਠਾਨਕੋਟ: 7 ਜੁਲਾਈ 2022 (    ) ਅੱਜ ਜਿਲ੍ਹਾ ਪਠਾਨਕੋਟ ਦੇ ਪਿੰਡ ਨੋਸਹਿਰਾ ਨਾਲ ਬੰਦਾ ਵਿੱਚ ਉਸ ਸਮੇਂ ਮਾਹੋਲ ਬਹੁਤ ਹੀ ਗਮਗੀਨ ਹੋ ਗਿਆ ਜਦੋਂ ਇੱਕ ਸੈਨਿਕ ਜਵਾਨ ਦੀ ਲਾਸ ਪਿੰਡ ਵਿਖੇ ਪਹੁੰਚੀ। ਜਵਾਨ ਦੇ ਪਰਿਵਾਰਿਕ ਮੈਂਬਰਾਂ ਦੀਆਂ ਚੀਕਾਂ ਨਾਲ ਪੂਰੇ ਪਿੰਡ ਅੰਦਰ ਦੁੱਖ ਦੀ ਲਹਿਰ ਦੋੜ ਗਈ।
ਪਿੰਡ ਨੋਸਹਿਰਾ ਨਾਲਬੰਦਾ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੁੱਖਾ  ਨੇ ਦੱਸਿਆ ਕਿ ਮਨਿੰਦਰ ਸਿੰਘ ਸਪੁੱਤਰ  ਸ. ਹਰਬੰਸ ਸਿੰਘ ਜਿਸ ਜੋ ਕਿ ਕਰੀਬ ਦੋ ਸਾਲ ਪਹਿਲਾ 307 ਮੀਡੀਅਮ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਅਰਣਾਚਲ ਪ੍ਰਦੇਸ ਵਿਖੇ ਪੋਸਟਿਡ ਸੀ। ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਪਿਛਲੇ ਦਿਨੀ ਛੁੱਟੀ ਆਇਆ ਹੋਇਆ ਸੀ ਅਤੇ ਬੁੱਧਵਾਰ ਨੂੰ ਅਪਣੀ ਯੂਨਿਟ ਵਿੱਚ ਵਾਪਸ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਘਰ ਤੋਂ ਮੋਟਰਸਾਇਕਲ ਤੇ ਗਿਆ ਸੀ ਅਤੇ ਉਸ ਨੇ ਦਸੂਹਾ ਦੇ ਨਜਦੀਕ ਪਿੰਡ ਤੇਰੀਕੇਆਨਾ ਵਿਖੇ ਅਪਣੀ ਭੂਆ ਦੇ ਘਰ ਮੋਟਰਸਾਇਕਲ ਲਗਾ ਕੇ ਅਰਣਾਚਲ ਪ੍ਰਦੇਸ ਲਈ ਰਵਾਨਾ ਹੋਣਾ ਸੀ। ਜਿਵੈਂ ਹੀ ਮਨਿੰਦਰ ਸਿੰਘ ਮੁਕੇਰੀਆਂ ਨਜਦੀਕ ਪਹੁੰਚਿਆ ਤਾਂ ਇੱਕ ਸੜਕ ਦੁਰਘਟਣਾਂ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਮਨਿੰਦਰ ਸਿੰਘ ਦੀ ਹਾਲਕ ਹੋਰ ਗੰਭੀਰ ਹੋ ਗਈ ਅਤੇ ਸਿਵਲ ਹਸਪਤਾਲ ਵੱਲੋਂ ਮਨਿੰਦਰ ਸਿੰਘ ਨੂੰ ਐਮ.ਐਚ. ਹਸਪਤਾਲ ਪਠਾਨਕੋਟ ਵਿਖੇ ਰੇਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੋਰਾਨ ਮਨਿੰਦਰ ਦੀ ਕਰੀਬ 4-5 ਵਜੇ ਮੋਤ ਹੋ ਗਈ।
ਜਿਕਰਯੋਗ ਹੈ ਕਿ ਸੈਨਿਕ ਮਨਿੰਦਰ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ ਅੱਜ ਮਨਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨੋਸਹਿਰਾ ਨਾਲਬੰਦਾ ਵਿਖੇ ਪੂਰੇ ਸੈਨਿਕ ਸਮਮਾਨ ਨਾਲ ਕਰ ਦਿੱਤਾ ਗਿਆ। ਜਿਲ੍ਹਾ ਪ੍ਰਸਾਸਨ ਵੱਲੋਂ ਨਾਇਬ ਤਹਿਸੀਲਦਾਰ ਯਸਪਾਲ ਸਿੰਘ ਬਾਜਵਾ, ਵਿਭੂਤੀ ਸਰਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਹੋਰ ਲੋਕਾਂ ਨੇ ਪਹੁੰਚ ਕੇ ਭਿੱਜੀਆਂ ਅੱਖਾਂ ਨਾਲ ਸੈਨਿਕ ਮਨਿੰਦਰ ਸਿੰਘ ਨੂੰ ਸਰਧਾ ਦਾ ਫੁੱਲ ਭੇਂਟ ਕਰਕੇ ਨਮਨ ਕੀਤਾ।

 

ਹੋਰ ਪੜ੍ਹੋ :-  ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਪੀ.ਸੀ.ਐਲ. ਦਾ ਮੁਲਾਜ਼ਮ 10000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ