ਸ੍ਰੀ ਰਵੀਦਾਸ ਹੈਲਪ ਗਰੁੱਪ ਸਾਹਨੇਵਾਲ ਅਤੇ ਕਲੀਨ ਗਰੀਨ ਮਾਛੀਵਾੜਾ ਹੈਲਪ ਗਰੁੱਪ ਦੀ ਦਿੱਲੀ ਵਿਖੇ ‘ਭਾਰਤ ਪਰਵ’ ਮੌਕੇ ਸਟਾਲ ਲਗਾਉਣ ਲਈ ਹੋਈ ਚੋਣ

Sorry, this news is not available in your requested language. Please see here.

– ਡਿਪਟੀ ਕਮਿਸ਼ਨਰ ਵਲੋਂ ਮੁਬਾਰਕਬਾਦ ਦਿੰਦਿਆਂ ਕਿਹਾ! ਜ਼ਿਲ੍ਹਾ ਲੁਧਿਆਣਾ ਲਈ ਹੈ ਮਾਣ ਵਾਲੀ ਗੱਲ
– 26 ਤੋਂ 31 ਜਨਵਰੀ ਤੱਕ ਮਨਾਇਆ ਜਾ ਰਿਹਾ ਸਮਾਗਮ

ਲੁਧਿਆਣਾ, 24 ਜਨਵਰੀ (000) – ਸੈਲਫ ਹੈਲਪ ਗਰੁੱਪਾਂ ਲਈ ਬੜੇ ਮਾਣ ਵਾਲੀ ਗੱਲ ਹੈ ਜਿਨ੍ਹਾਂ ਇੱਕ ਲੰਬੀ ਪੁਲਾਂਘ ਪੁੱਟਦਿਆਂ ਸੈਰ ਸਪਾਟਾ ਵਿਭਾਗ, ਭਾਰਤ ਸਰਕਾਰ ਵਲੋਂ ਨਵੀਂ ਦਿੱਲੀ ਵਿਖੇ ‘ਭਾਰਤ ਪਰਵ’ ਮੌਕੇ ਸਟਾਲ ਲਗਾਉਣ ਲਈ ਆਪਣੀ ਜਗ੍ਹਾ ਬਣਾਈ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਸੈਲਫ ਹੈਲਪ ਗਰੁੁੱਪਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 26 ਜਨਵਰੀ 2023 ਤੋਂ 31 ਜਨਵਰੀ 2023 ਤੱਕ ਗਿਆਨ ਪੱਥ, ਸਾਹਮਣੇ ਲਾਲ ਕਿਲ੍ਹਾ, ਨਵੀ ਦਿੱਲੀ, ਵਿਖੇ ‘ਭਾਰਤ ਪਰਵ’ ਮਨਾਇਆ ਜਾ ਰਿਹਾ ਹੈ ਜਿੱਥੇ ਪੰਜਾਬ ਦੇ 7 ਸੈਲਫ ਹੈਲਪ ਗਰੁੱਪਾਂ ਦੀ ਸਟਾਲ ਲਗਾਉਣ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਜਿਲ੍ਹਾ ਲੁਧਿਆਣਾ ਦੀਆ 02 ਨਗਰ ਕੌਸਲਾਂ ਸਾਹਨੇਵਾਲ ਅਤੇ ਮਾਛੀਵਾੜਾ ਸਾਹਿਬ ਦੇ ਸੈਲਫ ਹੈਲਪ ਗਰੁੱਪ ਵੀ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਦੀ ਰਹਿਨੁਮਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ ਸ੍ਰੀਮਤੀ ਅਨੀਤਾ ਦਰਸ਼ੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਉਕਤ ਕੌਂਸਲਾਂ ਦੇ ਡੇ-ਨੂਲਮ ਸਕੀਮ ਅਧੀਨ ਗਰੀਬ ਔਰਤਾਂ ਦੇ 02 ਸੈਲਫ ਹੈਲਪ ਗਰੁੱਪ, ਸ੍ਰੀ ਰਵੀਦਾਸ ਹੈਲਪ ਗਰੁੱਪ ਸਾਹਨੇਵਾਲ ਜੋ ਵੇਸਟ ਪੇਪਰ ਤੋਂ ਬਣੇ ਪੈਨ, ਪੈਨਸਲ ਅਤੇ ਕਲੀਨ ਗਰੀਨ ਮਾਛੀਵਾੜਾ ਹੈਲਪ ਗਰੁੱਪ, ਮਾਛੀਵਾੜਾ ਸਾਹਿਬ ਕੂੜੇ ਤੋਂ ਤਿਆਰ ਕੀਤੀ ਖਾਦ ਦੇ ਸਟਾਲ ਉਪਰੋਕਤ 6 ਦਿਨਾ ਪ੍ਰੋਗਰਾਮ ਦੌਰਾਨ ਲਗਾਉਣਗੇ। ਇਸ ਨਾਲ ਜਿੱਥੇ ਗਰੀਬ ਔਰਤਾਂ ਨੂੰ ਸਵੈ ਰੋਜਗਾਰ ਮਿਲ ਰਿਹਾ ਹੈ ਉੱਥੇ ਹੀ ਇਕੋ ਫਰੈਡਲੀ ਵਾਤਾਵਰਨ ਨੂੰ ਵੀ ਉਤਸ਼ਾਹ ਮਿਲ ਰਿਹਾ ਹੈ।

ਸ੍ਰੀਮਤੀ ਸੁਰਭੀ ਮਲਿਕ ਵਲੋਂ ਸਾਹਨੇਵਾਲ ਅਤੇ ਮਾਛੀਵਾੜਾ ਦੇ ਸੈਲਫ ਹੈਲਪ ਗਰੁੱਪਾਂ ਨੂੰ ਭਵਿੱਖ ਵਿੱਚ ਹੋਰ ਵੱਡੇ  ਮੁਕਾਮ ਹਾਸਲ ਕਰਨ ਦੀਆਂ ਸੁੱ਼ਭਕਾਮਨਾਵਾਂ ਦਿੰਦਿਆ ਹੋਰਨਾਂ ਗਰੁੱਪਾਂ ਨੂੰ ਵੀ ਅਪੀਲ ਕੀਤੀ ਉਹ ਵੀ ਸ੍ਰੀ ਰਵੀਦਾਸ ਹੈਲਪ ਗਰੁੱਪ ਅਤੇ ਕਲੀਨ ਗਰੀਨ ਮਾਛੀਵਾੜਾ ਹੈਲਪ ਗਰੁੱਪ ਦੀ ਪੈੜ ਦੱਬਣ।

 

ਹੋਰ ਪੜ੍ਹੋ :- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਹੋਈ