ਡੇਅਰੀ ਵਿਕਾਸ ਵਿਭਾਗ ਵੱਲੋਂ ਮਿਲਕਿੰਗ ਮਸ਼ੀਨਾਂ ‘ਤੇ ਸਬਸਿਡੀ ਉਪਲਬੱਧ : ਡਿਪਟੀ ਡਾਇਰੈਕਟਰ

Sorry, this news is not available in your requested language. Please see here.

ਪਟਿਆਲਾ, 9 ਅਗਸਤ :- 

ਪੰਜਾਬ ਸਰਕਾਰ ਵੱਲੋਂ ਡੇਅਰੀ ਕਿੱਤੇ ਨੂੰ ਹੋਰ ਉਤਸ਼ਾਹਿਤ ਕਰਨ ਤੇ ਇਸ ਕਿੱਤੇ ‘ਚ ਸ਼ਾਮਲ ਦੁੱਧ ਉਤਪਾਦਕਾਂ ਨੂੰ ਹੋਰ ਪੇਸ਼ੇਵਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸਰਕਾਰ ਵੱਲੋਂ ਵੱਖ ਵੱਖ ਕੰਮਾਂ ਲਈ ਵਿੱਤੀ ਸਹਾਇਤਾ ਅਤੇ ਸਬਸਿਡੀ ਉਪਲਬਧ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਦੁੱਧ ਚੁਆਈ ਮਸ਼ੀਨਾਂ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਸਾਫ਼ ਦੁੱਧ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਲਈ, ਲੇਬਰ ਦਾ ਖਰਚਾ ਘਟਾਉਣ ਤੇ ਡੇਅਰੀ ਫਾਰਮਿੰਗ ਦਾ ਮਸ਼ੀਨੀਕਰਨ ਕਰਨ ਲਈ ਦੁੱਧ ਚੁਆਈ ਮਸ਼ੀਨਾਂ ‘ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਡੇਅਰੀ ਫਾਰਮਰ ਕੋਲ ਘੱਟ ਤੋਂ ਘੱਟ 20 ਦੁਧਾਰੂ ਪਸ਼ੂ ਹੋਣ, ਮਿਲਕਿੰਗ ਮਸ਼ੀਨ ਡਬਲ ਬਕਟ ਹੋਵੇ, ਉਸ ਨੇ ਆਪਣਾ ਡੇਅਰੀ ਯੂਨਿਟ ਮਿਤੀ 01 ਅਪ੍ਰੈਲ 2021  ਤੋਂ ਬਾਅਦ ਸਥਾਪਿਤ ਕੀਤਾ ਹੋਵੇ ਅਤੇ ਉਸ ਦੁਆਰਾ ਘੱਟੋ-ਘੱਟ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਚਲਾਏ ਜਾਣ ਵਾਲੇ ਦੋ ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ ਕੀਤਾ ਹੋਵੇ। ਇਨ੍ਹਾਂ ਸਾਰੀਆਂ ਯੋਗਤਾਵਾਂ ਨੂੰ ਪੂਰਾ ਕਰਨ ਵਾਲੇ ਚਾਹਵਾਨ ਉਮੀਦਵਾਰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਸਰਕਾਰੀ ਕੁਆਟਰ ਨੰਬਰ 313-321, ਬਲਾਕ-14, ਟਾਈਪ-5 , ਘਲੋੜੀ ਗੇਟ, ਸਾਹਮਣੇ ਮਹਿੰਦਰਾ ਕਾਲਜ ਗੇਟ,  ਪਟਿਆਲਾ ਵਿਖੇ ਆਪਣੇ ਦਸਤਾਵੇਜ਼ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ  ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 95920-01358 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

ਹੋਰ ਪੜ੍ਹੋ :-  ਦਿਵਿਆਂਗਜਨ ਵਿਦਿਆਰਥੀ ਰਾਸ਼ਟਰੀ ਵਜ਼ੀਫਾ ਸਕੀਮ ਦਾ ਲਾਭ ਉਠਾਉਣ ਕਰਨ ਅਪਲਾਈ