ਸੀਵਰੇਜ ਡਿਸਪੋਜ਼ਲ ‘ਚ ਤਕਨੀਕੀ ਖਰਾਬੀ ਹੋਣ ਕਰਨ ਦੋ ਦਿਨ ਬੰਦ ਰਹੇਗੀ ਪੀਣ ਵਾਲੇ ਪਾਣੀ ਦੀ ਸਪਲਾਈ: ਕਾਰਜ ਸਾਧਕ ਅਫਸਰ ਅਮਨਦੀਪ ਸਿੰਘ

NEWS MAKHANI

Sorry, this news is not available in your requested language. Please see here.

ਰੂਪਨਗਰ, ਸਤੰਬਰ 12: ਕਾਰਜ ਸਾਧਕ ਅਫਸਰ, ਨਗਰ ਨਿਗਮ ਰੂਪਨਗਰ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਗੋਬਿੰਦ ਨਗਰ ਵਿਖੇ ਸੀਵਰੇਜ ਡਿਸਪੋਜ਼ਲ ਵਿਚ ਤਕਨੀਕੀ ਖਰਾਬੀ ਹੋਣ ਕਰਨ ਪੀਣ ਵਾਲੇ ਪਾਣੀ ਦੀ ਸਪਲਾਈ ਦੋ ਦਿਨ ਬੰਦ ਰਹੇਗੀ।
ਉਨ੍ਹਾਂ ਕਿਹਾ ਕਿ ਡਿਸਪੋਜ਼ਲ ਵਿਚ ਖਰਾਬੀ ਹੋਣ ਕਾਰਨ ਸੀਵਰੇਜ ਦਾ ਪਾਣੀ ਵਧਣ ਕਾਰਨ ਸਾਰੀਆਂ ਮੋਟਰਾਂ ਤੱਕ ਪਾਣੀ ਚੜ ਗਿਆ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਦੀ ਸਪਲਾਈ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਕਨੀਕੀ ਸਮੱਸਿਆ ਨੂੰ ਦੇਖਦੇ ਹੋਏ ਘਰਾਂ ਵਿੱਚ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ।