ਸਵੀਪ ਗਤੀਵਿਧੀਆਂ ਤਹਿਤ ਮੁਕਾਬਲੇ ਕਰਵਾਏ 

ਸਵੀਪ
ਸਵੀਪ ਗਤੀਵਿਧੀਆਂ ਤਹਿਤ ਮੁਕਾਬਲੇ ਕਰਵਾਏ 

Sorry, this news is not available in your requested language. Please see here.

ਅੰਮ੍ਰਿਤਸਰ 17 ਨਵੰਬਰ  2021

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰ. ਗੁਰਪ੍ਰੀਤ ਸਿੰਘ ਖਹਿਰਾ  ਦੇ ਦਿਸ਼ਾ ਨਿਰਦੇਸ਼ਾਂ ਵਿਚ ਭਾਰਤ ਚੋਣ ਕਮਿਸ਼ਨ ਵੱਲੋਂ  ਯੋਗਤਾ ਮਿਤੀ 1 ਜਨਵਰੀ 2022 ਅਨੁਸਾਰ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸਵੀਪ ਗਤੀਵਿਧੀਆਂ ਕਰਵਾਉਣ ਲਈ  ਜ਼ਿਲ੍ਹਾ ਅੰਮ੍ਰਿਤਸਰ ਦੀਆਂ ਪੰਜ ਤਹਿਸੀਲਾਂ ਵਿਚ ਸਕੂਲੀ ਵਿਦਿਆਰਥੀਆਂ ਦੇ ਭਾਸ਼ਣਲੇਖਮਹਿੰਦੀਪੇਟਿੰਗਗਿੱਧਾ ਅਤੇ ਭੰਗੜਾ ਦੇ ਮੁਕਾਬਲੇ ਕਰਵਾਏ ਗਏ। ਜਿਲ੍ਹਾ ਸਿੱਖਿਆ ਅਫਸਰ ਸ੍ਰ. ਹਰਭਗਵੰਤ ਸਿੰਘ  ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸ੍ਰੀਮਤੀ ਆਦਰਸ਼ ਸ਼ਰਮਾ ਨੋਡਲ ਅਫਸਰ (ਸਹਾਇਕ) ਵੱਲੋਂ  ਜ਼ਿਲ੍ਹੇ ਦੇ ਪੰਜ ਸਕੂਲ ਇਨ੍ਹਾਂ ਮੁਕਾਬਲਿਆਂ ਲਈ ਚੁਣੇ ਗਏ ਇਨ੍ਹਾਂ ਵਿਚ ਸ. ਸ. ਸ. ਸ. ਖਿਲਚੀਆਂਸ. ਕੰ. ਸ. ਸ. ਸ. ਅਜਨਾਲਾਸ.ਸ.ਸ.ਸ ਟਾਊਨ ਹਾਲ ਐਟ ਮਾਲ ਮੰਡੀਸ.ਕੰ.ਸਸਸ ਮਹਾਂ ਸਿੰਘ ਗੇਟ ਅਤੇ ਸ. ਸ. ਸ. ਸ. ਬੱਲ ਕਲਾਂ ਅੰਮ੍ਰਿਤਸਰ ਸ਼ਾਮਿਲ ਹਨ ।

ਹੋਰ ਪੜ੍ਹੋ :-ਮੁੱਖ ਮੰਤਰੀ ਅਤੇ ਵਿੱਤ ਮੰਤਰੀ ਆਪਣੇ ਪ੍ਰਧਾਨ ਨਵਜੋਤ ਸਿੱਧੂ ਦੇ ਸਵਾਲਾਂ ਦੇ ਜਵਾਬ ਦੇਣ: ਹਰਪਾਲ ਸਿੰਘ ਚੀਮਾ

ਉਨ੍ਹਾਂ ਨੇ ਦੱਸਿਆ ਕਿ ਇਸੇ ਲੜੀ ਤਹਿਤ ਸ. ਸ. ਸ. ਸ. ਖਿਲਚੀਆਂ ਵਿਖੇ ਪਿ੍ਰੰਸੀਪਲ ਰਾਜੀਵ ਕੱਕੜ ਦੀ ਰਹਿਨੁਮਾਈ ਹੇਠ ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ  ਜਿਸ ਵਿਚ ਵੱਖਰੋ-ਵੱਖਰੇ ਸਕੂਲਾਂ ਤੋਂ ਬੱਚਿਆਂ ਨੇ ਹਿੱਸਾ ਲਿਆ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਰੁਪਿੰਦਰ ਕੌਰਅਸ਼ਵਨੀਅਵਸਥੀ ਚਰਨਜੀਤ ਸਿੰਘਪਰਮਿੰਦਰ ਕੌਰ ਅਤੇ ਹਰਜਸਮੀਤ ਸਿੰਘ ਆਦਿ ਹਾਜ਼ਰ ਸਨ