
ਰੂਪਨਗਰ, 25 ਨਵੰਬਰ 2021
ਵਿਧਾਨ ਸਭਾ ਹਲਕਾ ਰੂਪਨਗਰ-50 ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਸਵੀਪ ਗਤੀਵਿਧੀਆਂ ਅਧੀਨ ਮੁਕਾਬਲੇ ਸ.ਕੰ.ਸ.ਸ.ਸਕੂਲ ਰੂਪਨਗਰ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਭਾਸ਼ਣ, ਰੰਗੋਲੀ ਅਤੇ ਪੇਟਿੰਗ ਮੁਕਾਬਲਿਆਂ ਵਿੱਚ ਭਾਗ ਲਿਆ। ਡੀ.ਏ.ਵੀ ਪਬਲਿਕ ਸਕੂਲ ਰੋਪੜ ਦੀ ਵਿਦਿਆਰਥਣ
ਦਿਲਪ੍ਰੀਤ ਕੌਰ ਭਾਸ਼ਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਹੋਰ ਪੜ੍ਹੋ :-ਪੰਜਾਬ ਪੁਲੀਸ ਵਲੋਂ ਸੂਬੇ ਭਰ ’ਚ ਨਾਈਟ ਡੌਮੀਨੇਸ਼ਨ ਆਪ੍ਰੇਸ਼ਨ ਲਈ 135 ਗਜ਼ਟਿਡ ਅਫ਼ਸਰ ਤਾਇਨਾਤ
ਭਾਸ਼ਣ ਮੁਕਾਬਲਿਆਂ ਦਾ ਵਿਸ਼ਾ “ਆਜਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦਾ ਯੋਗਦਾਨ” ਸੀ। ਇਸ ਮੌਕੇ ਸਵੀਪ ਗਤੀਵਿਧੀਆਂ ਦੇ ਵਿਧਾਨ ਸਭਾ ਹਲਕਾ-50 ਦੇ ਨੋਡਲ ਇੰਚਾਰਜ ਡਿਪਟੀ ਡਾਈਰੈਕਟਰ (ਖੇਡਾਂ) ਰੁਪੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸਾਹਿਤ ਕੀਤਾ।
ਇਸ ਮੌਕੇ ਬਲਜਿੰਦਰ ਸਿੰਘ ਜਿਲਾ ਕੋਆਰਡੀਨੇਟਰ ਸਵੀਪ ਨੇ ਦੱਸਿਆ ਕਿ ਭਾਸ਼ਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਦਿਲਪ੍ਰੀਤ ਕੌਰ ਡੀ.ਏ.ਵੀ ਪਬਲਿਕ ਸਕੂਲ ਰੋਪੜ, ਦੂਜਾ ਸਥਾਨ ਰੀਤੂ ਸ.ਕੰ.ਸ.ਸ.ਸ.ਰੂਪਨਗਰ ਅਤੇ ਤੀਜਾ ਸਥਾਨ ਜਸਲੀਨ ਕੌਰ ਸ.ਸ.ਸ.ਸ.ਲੌਦੀਮਾਜਰਾ ਨੇ ਪ੍ਰਾਪਤ ਕੀਤਾ।
ਪੇਟਿੰਗ ਮੁਕਾਬਲਿਆਂ ਵਿੱਚ ਮਹਿਰੂਨਿਸ਼ਾ ਸ.ਕੰ.ਸ.ਸ.ਸ.ਰੂਪਨਗਰ ਨੇ ਪਹਿਲਾ ਸਥਾਨ, ਰੀਆ ਸ.ਸ.ਸ.ਸ.ਕਾਹਨਪੁਰ ਖੂਹੀ ਨੇ ਦੂਜਾ ਸਥਾਨ ਅਤੇ ਪ੍ਰੀਆ ਡੀ.ਏ.ਵੀ.ਸ.ਸ.ਸ.ਰੂਪਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ
ਰੰਗੋਲੀ ਮੁਕਾਬਲੇ ਵਿੱਚ ਰਿਤੇਸ਼ ਕੁਮਾਰ ਸਸਸਸ ਫੂਲਪੁਰ ਗਰੇਵਾਲ ਨੇ ਪਹਿਲਾ ਸਥਾਨ, ਮਹਿਕਪੀਤ ਕੌਰ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਨੇ ਦੂਜਾ ਅਤੇ ਰਮਨਪ੍ਰੀਤ ਕੌਰ ਸ.ਕੰ.ਸ.ਸ.ਸ.ਰੂਪਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫੋਟੋ : ਸਵੀਪ ਗਤੀਵਿਧੀਆਂ ਅਧੀਨ ਮੁਕਾਬਲੇ ਦੇ ਜੇਤੂ ਵਿਦਿਆਰਥੀ ਪ੍ਰਬੰਧਕਾਂ ਨਾਲ।

हिंदी





