ਨਸ਼ਿਆਂ ਨੂੰ ਰੋਕਣ ਲਈ ਅਧਿਆਪਕ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ : ਸ. ਪਰਮਜੀਤ ਸਿੰਘ

ਨਸ਼ਿਆਂ ਨੂੰ ਰੋਕਣ ਲਈ ਅਧਿਆਪਕ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ : ਸ. ਪਰਮਜੀਤ ਸਿੰਘ
ਨਸ਼ਿਆਂ ਨੂੰ ਰੋਕਣ ਲਈ ਅਧਿਆਪਕ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ : ਸ. ਪਰਮਜੀਤ ਸਿੰਘ

Sorry, this news is not available in your requested language. Please see here.

ਸ਼੍ਰੀ ਚਮਕੌਰ ਸਾਹਿਬ, 7 ਅਪ੍ਰੈਲ 2022
ਉੱਪ ਮੰਡਲ ਮੈਜਿਸਟਰੇਟ ਸ੍ਰੀ ਚਮਕੌਰ ਸਾਹਿਬ ਸ. ਪਰਮਜੀਤ ਸਿੰਘ ਨਸ਼ਿਆਂ ਨੂੰ ਰੋਕਣ ਵਿੱਚ ਅਧਿਆਪਕ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ ਕਿਉਂਕਿ ਉਹ ਵਧੀਆ ਤਰੀਕੇ ਨਾਲ਼ ਅਵਾਮ ਅਤੇ ਵਿਦਿਆਰਥੀਆਂ ਨੂੰ ਮੋਟੀਵੇਟ ਕਰ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਕਾਨਫਰੰਸ ਹਾਲ ਵਿੱਚ ਡੈਪੋ ਦੀ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਫ਼ਸਰ ਸਾਹਿਬਾਨ ਆਪਣੀ ਡਿਊਟੀ ਦੇ ਨਾਲ਼ ਨਾਲ਼ ਇਸ ਸਮਾਜਿਕ ਜ਼ਿੰਮੇਵਾਰੀ ਨੁੰ ਵੀ ਤਨਦੇਹੀ ਨਾਲ਼ ਨਿਭਾਉਣ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਡਮ ਜਸਪਾਲ ਕੌਰ ਡੈਪੋ ਇੰਚਾਰਜ ਨੇ ਦੱਸਿਆ ਕਿ ਐੱਸ.ਡੀ.ਐੱਮ ਸਾਹਿਬ ਨੇ ਮਾਸਟਰ ਟ੍ਰੇਨਰ ਸ. ਰਾਬਿੰਦਰ ਸਿੰਘ ਰੱਬੀ ਨੂੰ ਹਦਾਇਤ ਕੀਤੀ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਮੁਕਾਬਲੇ, ਰੈਲੀਆਂ, ਨਾਟਕਾਂ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਵੇ, ਤਾਂ ਕਿ ਕੋਈ ਨਸ਼ਿਆਂ ਦੇ ਜਾਲ਼ ਵਿੱਚ ਫਸ ਨਾ ਜਾਵੇ।

ਹੋਰ ਪੜ੍ਹੋ :-ਵਾਤਾਵਰਣ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣਾ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼: ਡਾ. ਵਿਜੈ ਸਿੰਗਲਾ

ਇਸ ਮੌਕੇ ਤਹਿਸੀਲਦਾਰ ਸ੍ਰੀ ਚੇਤਨ ਬੰਗੜ ਅਤੇ ਨਾਇਬ ਤਹਿਸੀਲਦਾਰ ਸ ਦਲਵਿੰਦਰ ਸਿੰਘ ਨੇ ਵੀ ਇਨ੍ਹਾਂ ਅਲਾਮਤਾਂ ਖ਼ਿਲਾਫ਼ ਕਾਰਜ ਕਰਨ ਲਈ ਪ੍ਰੇਰਿਆ। ਇਸ ਮੌਕੇ ਇਹ ਜਾਣਕਾਰੀ ਵੀ ਲਈ ਗਈ ਕਿ ਕਿੰਨੀਆਂ ਪੰਚਾਇਤਾਂ ਅਤੇ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ ਅਤੇ ਕਿੰਨੇ ਡੈਪੋ ਤਹਿਤ ਰਜਿਸਟਰ ਹੋ ਚੁੱਕੇ ਹਨ। ਕਿੰਨਿਆਂ ਨੂੰ ਓਟ ਸੈਂਟਰ ਦਾਖ਼ਲ ਕਰਾਇਆ ਗਿਆ ਹੈ ਅਤੇ ਕਿੰਨੇ ਨਸ਼ਾ ਮੁਕਤੀ ਲਈ ਦਵਾਈ ਲੈ ਰਹੇ ਹਨ। ਇਸ ਮੌਕੇ ਰਾਜਿੰਦਰ ਪਾਲ ਸਿੰਘ, ਪ੍ਰਵੀਨ ਸ਼ਰਮਾ ਦਫ਼ਤਰ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ, ਰਣਜੀਤ ਸਿੰਘ ਦਫ਼ਤਰ ਸੀ.ਡੀ.ਪੀ.ਓ, ਤੇਜਿੰਦਰ ਕੁਮਾਰ ਪੰਚਾਇਤ ਸੱਕਤਰ, ਰਾਜਿੰਦਰ ਕੌਰ ਬੀ.ਡੀ.ਓ. ਦਫ਼ਤਰ ਸ੍ਰੀ ਚਮਕੌਰ ਸਾਹਿਬ,  ਸੁਰਿੰਦਰਪਾਲ ਸਿੰਘ ਬੀ.ਪੀ.ਈ.ਓ. ਦਫਤਰ, ਸਤਵਿੰਦਰ ਸਿੰਘ ਪੁਲਿਸ ਮੁਲਾਜ਼ਮ, ਜਸਲੀਨ ਮਾਵੀ, ਨਿਰੰਜਨ ਸਿੰਘ ਸਿਹਤ ਵਿਭਾਗ ਆਦਿ ਨੇ ਵੀ ਉਕਤ ਮੀਟਿੰਗ ਵਿੱਚ ਵਿਚਾਰ ਵਿਅਕਤ ਕੀਤੇ।