ਐਸ.ਏ.ਐਸ ਨਗਰ 22 ਜੁਲਾਈ :-
ਭਾਰਤ ਸਰਕਾਰ ਦੇ 75ਵੀਂ ਅਜ਼ਾਦੀ ਦਿਵਸ ਨੂੰ ਸਮਰਪਿਤ ਤਹਿਸੀਲ ਪੱਧਰੀ ਵਿੱਦਿਅਕ ਮੁਕਾਬਲੇ ਜ਼ਿਲ੍ਹੇ ਦੇ ਤਿੰਨ ਸਕੂਲਾਂ ਵਿੱਚ ਆਯੋਜਿਤ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਸੁਸ਼ੀਲ ਨਾਥ ਨੇ ਦੱਸਿਆ ਕਿ ਇਹ ਵਿੱਦਿਅਕ ਮੁਕਾਬਲੇ ਮਿਡਲ ਅਤੇ ਸੈਕੰਡਰੀ ਦੋ ਵਰਗਾਂ ਵਿੱਚ ਕਰਵਾਏ ਗਏ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਤਿਆਰੀ ਕਰਵਾਉਣ ਵਾਲ਼ੇ ਸਾਡੇ ਅਧਿਆਪਕਾਂ ਨੇ ਬੜੀ ਮਿਹਨਤ ਕੀਤੀ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ. ਕੰਚਨ ਸ਼ਰਮਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅੱਠ ਬਲਾਕਾਂ ਦੇ ਜੇਤੂ ਟੀਮਾਂ ਦੇ ਤਿੰਨ ਤਹਿਸੀਲਾਂ ਵਿੱਚ ਸਕਿੱਟ ਪੇਸ਼ਕਾਰੀ ਦੇ ਇਹ ਵਿੱਦਿਅਕ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ ਹੋਏ।
ਸਹਾਇਕ ਨੋਡਲ ਅਫ਼ਸਰ ਜਸਵੀਰ ਕੌਰ ਨੇ ਦੱਸਿਆ ਕਿ ਅੱਜ ਹੋਏ ਸਕਿੱਟ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਡੇਰਾਬੱਸੀ-1ਅਤੇ 2 ਨੂੰ ਤਹਿਸੀਲ ਡੇਰਾਬੱਸੀ ਵਿੱਚ ਰੱਖਦਿਆਂ ਸਸਸਸ ਡੇਰਾਬੱਸੀ ਪ੍ਰਿੰਸੀਪਲ ਅਲਕਾ ਮੌਂਗਾ ਦੀ ਅਗਵਾਈ ਵਿੱਚ,ਖਰੜ-1 ਅਤੇ 3 ਅਤੇ ਬਨੂੜ ਨੂੰ ਮੋਹਾਲੀ ਵਿੱਚ ਰੱਖਦਿਆਂ ਸਸਸਸ ਗੋਬਿੰਦਗੜ੍ਹ ਪ੍ਰਿੰਸੀਪਲ ਸੰਧਿਆ ਸ਼ਰਮਾ ਦੀ ਅਗਵਾਈ ਵਿੱਚ ਅਤੇ ਬਲਾਕ ਖਰੜ-2, ਕੁਰਾਲੀ, ਮਾਜਰੀ ਨੂੰ ਤਹਿਸੀਲ ਖਰੜ ਵਿੱਚ ਰੱਖਦਿਆਂ ਸਸਸਸ ਸਹੌੜਾਂ ਪ੍ਰਿੰਸੀਪਲ ਪ੍ਰਵੀਨ ਕੁਮਾਰ ਦੀ ਅਗਵਾਈ ਵਿੱਚ ਕਰਵਾਏ ਗਏ।
ਉਨ੍ਹਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਤਹਿਸੀਲ ਡੇਰਾਬੱਸੀ ਵਿੱਚ ਪਹਿਲਾ ਸਥਾਨ ਸਹਸ ਭਾਗਸੀ (ਮਿਡਲ) , ਸਸਸਸ ਲਾਲੜੂ ਪਿੰਡ (ਸੈਕੰਡਰੀ) ਨੇ, ਤਹਿਸੀਲ ਖਰੜ ਵਿੱਚ ਪਹਿਲਾ ਸਥਾਨ ਸਮਸ ਚੋਲਟਾਂ ਕਲਾਂ (ਮਿਡਲ) ਸਸਸਸ ਤਿਊੜ (ਸੈਕੰਡਰੀ), ਤਹਿਸੀਲ ਮੋਹਾਲੀ ਵਿੱਚ ਪਹਿਲਾ ਸਥਾਨ ਸਹਸ ਬਲੋਂਗੀ (ਮਿਡਲ) ਸਸਸਸ ਬਨੂੜ (ਸੈਕੰਡਰੀ) ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦੂਜਾ ਸਥਾਨ ਤਹਿਸੀਲ ਡੇਰਾਬੱਸੀ ਵਿੱਚ ਸਸਸਸ ਹਸਨਪੁਰ (ਮਿਡਲ) ਸਸਸਸ ਰਾਮਪੁਰ ਸੈਣੀਆਂ (ਸੈਕੰਡਰੀ), ਤਹਿਸੀਲ ਖਰੜ ਵਿੱਚ ਸਮਸ ਤੋਗਾਂ(ਮਿਡਲ) ਸਸਸਸ ਤੀੜਾ (ਸੈਕੰਡਰੀ), ਤਹਿਸੀਲ ਮੋਹਾਲੀ ਵਿੱਚ ਸਮਸ ਕੁਰਾਲੀ(ਮਿਡਲ) ਸਸਸਸ ਮੁੱਲਾਂਪੁਰ ਗ਼ਰੀਬਦਾਸ (ਸੈਕੰਡਰੀ) ਨੇ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਸਰਟੀਫਿਕੇਟ ਵੰਡੇ ਗਏ।

हिंदी






