ਫਾਜਿ਼ਲਕਾ, 6 ਅਕਤੂਬਰ :-
ਖੇਤੀਬਾੜੀ ਵਿਭਾਗ ਵੱਲੋਂ ਫਾਜਿਲ਼ਕਾ ਬਲਾਕ ਦੇ ਪਿੰਡ ਬੇਰੀਵਾਲਾ ਵਿਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਟੀਐਮ ਰਾਜਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਕਿਸਾਨਾਂ ਨੂੰ ਪਰਾਲੀ ਦੀ ਸੁੱਚਜੀ ਸੰਭਾਲ ਅਤੇ ਕਣਕ ਦੀ ਕਾਸਤ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ 7 ਅਕਤੂਬਰ ਨੂੰ ਫਾਜਿਲਕਾ ਦੇ ਸ਼ਾਹ ਪੈਲੇਸ ਵਿਖੇ ਲੱਗਣ ਵਾਲੇ ਜਿ਼ਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿਚ ਪਹੁੰਚਣ ਦਾ ਸੱਦਾ ਵੀ ਦਿੱਤਾ।
ਸ੍ਰੀ ਰਾਜਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਜ਼ੇਕਰ ਅਸੀਂ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਅਗਲੀ ਫਸਲ ਦਾ ਚੰਗਾ ਝਾੜ ਮਿਲਦਾ ਹੈ ਅਤੇ ਵਾਤਾਵਰਨ ਵੀ ਪ੍ਰਦੁਸ਼ਤ ਨਹੀਂ ਹੁੰਦਾ ਹੈ।
ਇਸ ਮੌਕੇ ਸੁਖਦੀਪ ਸਿੰਘ ਸਰਕਲ ਇੰਚਾਰਜ ਕਰਨੀ ਖੇੜਾ ਅਤੇ ਏਟੀਐਮ ਜ਼ਸਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਕਰਕੇ ਆਪਣੇ ਖੇਤੀ ਖਰਚੇ ਘੱਟ ਕਰਨ ਅਤੇ ਆਮਦਨ ਵਿਚ ਵਾਧਾ ਕਰਨ।

हिंदी






